Close
Menu

ਦੇਸ਼ ਵਿਚ ਗੰਭੀਰ ਵਿੱਤੀ ਤੇ ਰਾਜਨੀਤਕ ਸੰਕਟ – ਸੁਖਬੀਰ ਬਾਦਲ

-- 21 September,2013

Dy-Cm-6

ਪਟਿਆਲਾ ,21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀਆਂ ਦਿਸ਼ਾਹੀਣ ਨੀਤੀਆਂ ਕਾਰਨ ਦੇਸ਼ ਵਿਚ ਗੰਭੀਰ ਵਿੱਤੀ ਤੇ ਰਾਜਨੀਤਕ ਸੰਕਟ ਹੈ, ਜਿਸਦੇ ਹੱਲ ਲਈ ਦਿੱਲੀ ਵਿਚ ਤੁਰੰਤ ਵਿੱਤੀ ਐਮਰਜੈਂਸੀ ਲਾ ਕੇ ਲੋਕ ਸਭਾ ਚੋਣਾਂ ਕਰਵਾਈਆਂ ਜਾਣ ਤਾਂ ਜੋ ਭਵਿੱਖ ‘ਚ ਬਣਨ ਵਾਲੀ ਐਨ.ਡੀ.ਏ. ਸਰਕਾਰ ਭਾਰਤ ਦੀ ਅਰਥ ਵਿਵਸਥਾ ਵਿਚ ਨਿਵੇਸ਼ਕਾਂ, ਉਦਯੋਗਪਤੀਆਂ ਦਾ ਭਰੋਸਾ ਕਾਇਮ ਕਰ ਸਕੇ।

ਅੱਜ ਇੱਥੇ  ਪਟਿਆਲਾ ਜਿਲ੍ਹੇ ਵਿਚ 82 ਕਰੋੜ ਰੁਪੈ ਦੇ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਦੌਰਾਨ ਪਟਿਆਲਾ ਸ਼ਹਿਰ ਵਿਚ ਪੁੱਡਾ ਵੱਲੋਂ 25 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 4.60 ਏਕੜ ਰਕਬੇ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਅਤੇ ਸੀਨੀਅਰ ਆਰਕੀਟੈਕਟ (ਦੱਖਣ-ਉੱਤਰ) ਪੰਜਾਬ ਲਈ ਉਸਾਰੇ ਨਵੇਂ ਦਫ਼ਤਰੀ ਕੰਪਲੈਕਸ ਦਾ ਉਦਘਾਟਨ ਮੌਕੇ ਕੀਤੀ ਵਿਸ਼ਾਲ ਜਨਤਕ ਰੈਲੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦੇਸ਼ ਦੀ ਵਿੱਤੀ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਦੇਸ਼ ਸਿਰ ਕਰਜ਼ਾ ਕੁੱਲ ਸਕਲ ਘਰੇਲੂ ਉਤਪਾਦ ਦਾ 68 ਫੀਸਦੀ ਤੱਕ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਲੋਂ ਪੰਜਾਬ ਦੀ ਵਿੱਤੀ ਹਾਲਤ ਬਾਰੇ ਕੂੜ ਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਅਸਲ ਇਹ ਹੈ ਕਿ ਕੇਂਦਰ ਦੇ ਮੁਕਾਬਲੇ ਪੰਜਾਬ ਸਿਰ ਕਰਜ਼ਾ ਜੀ.ਡੀ.ਪੀ. ਦਾ ਸਿਰਫ 31 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਬਾਰੇ ਰੌਲਾ ਪਾ ਰਹੀ ਪੰਜਾਬ ਕਾਂਗਰਸ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਵਿਚੋਂ ਇਕੱਤਰ ਕੀਤੇ ਕੇਂਦਰੀ ਸੇਲ ਟੈਕਸ ਦਾ 700 ਕਰੋੜ ਰੁਪੈ ਪੰਜਾਬ ਸਰਕਾਰ ਨੂੰ ਦੇਣਾ ਹੈ।

ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਸਬੰਧੀ ਸ. ਬਾਦਲ ਨੇ ਕਿਹਾ ਕਿ ਇਹ ਦਸੰਬਰ ਦੇ ਪਹਿਲੇ ਹਫਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਨੇ ਹੀ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਦੇ 7000 ਕਰੋੜ ਰੁਪਏ ਦੇ ਬਕਾਏ ਦਿੱਤੇ ਹਨ।

ਬਿਜਲੀ ਬਾਰੇ ਇਕ ਸਵਾਲ ਦਾ ਉੰਤਰ ਦਿੰਦਿਆਂ ਸ. ਬਾਦਲ ਨੇ ਐਲਾਨ ਕੀਤਾ ਕਿ ਸੂਬੇ ਅੰਦਰ ਸ੍ਰੀ ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ ਵਿਖੇ 3920 ਮੈਗਾਵਾਟ ਦੀ ਸਮਰੱਥਾ ਵਾਲੇ ਥਰਮਲ ਪਲਾਂਟ ਕ੍ਰਮਵਾਰ 24 ਨਵੰਬਰ, 8 ਤੇ 20 ਦਸੰਬਰ ਨੂੰ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ ਜਿਸ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਕਰਨ ਲਈ ਅਗਲੇ 3 ਸਾਲਾਂ ਦੌਰਾਨ 13 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਲਈ 1700 ਕਰੋੜ ਰੁਪੈ ਮਨਜ਼ੂਰ ਕਰ ਦਿੱਤੇ ਗਏ ਹਨ।

ਕਾਂਗਰਸ ਵਲੋਂ ਸ੍ਰੀ ਨਰਿੰਦਰ ਮੋਦੀ ਨੂੰ ਫਿਰਕਾਪ੍ਰਸਤ ਕਹੇ ਜਾਣ ਬਾਰੇ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਸਭ ਤੋਂ ਵੱਧ ਫਿਰਕਾਪ੍ਰਸਤ ਪਾਰਟੀ ਹੈ ਜਿਸਦੇ ਆਗੂਆਂ ਨੇ ਮੂਹਰੇ ਹੋ ਕੇ ਖੁਦ ਸਿੱਖਾਂ ਨੂੰ ਮਾਰਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਪਹਿਲਾਂ 84 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਪੀੜ੍ਹਤਾਂ ਨੂੰ ਇਨਸਾਫ।

ਪੰਜਾਬ ਕਾਂਗਰਸ ਨੂੰ ਏਜੰਡਾ ਰਹਿਤ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਗਲਤੀਆਂ ਤੋਂ ਕੋਈ ਸਬਕ ਨਹੀਂ ਸਿੱਖਿਆ। ਉਨ੍ਹਾਂ ਕਿਹਾ ਕਿ ਲੋਕ ਹੁਣ ਵਿਕਾਸ ਤੇ ਕੰਮ ਦੇਖਕੇ ਵੋਟ ਪਾਉਂਦੇ ਹਨ ਅਤੇ ਅਕਾਲੀ ਦਲ ਹਮੇਸ਼ਾਂ ਵਿਕਾਸ ਅਧਾਰਿਤ ਰਾਜਨੀਤੀ ਕਰਦਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਸ. ਬਾਦਲ ਨੇ ਕਿਹਾ ਕਿ ਭਾਜਪਾ ਨਾਲ ਸੀਟਾਂ ਦੀ ਵੰਡ ਸਬੰਧੀ ਗੱਲਬਾਤ ਆਖਰੀ ਪੜਾਅ ‘ਚ ਹੈ ਅਤੇ ਇਸ ਤੋਂ ਇਲਾਵਾ ਅਕਾਲੀ ਦਲ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਵੀ ਉਮੀਦਵਾਰ ਉਤਾਰੇਗਾ।

ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫਲਤਾ ਮਿਲ ਰਹੀ ਹੈ ਪਰ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਕੇਂਦਰ ਸਰਕਾਰ ਨੂੰ ਪਾਕਿਸਤਾਨ ਪਾਸੋਂ ਹੋ ਰਹੀ ਨਸ਼ਿਆਂ ਦੀ ਤਸਕਰੀ ਰੋਕਣ ਲਈ ਗੰਭੀਰ ਹੋਣਾ ਚਾਹੀਦਾ ਹੈ।

ਇਸ ਮੌਕੇ ਸ. ਬਾਦਲ ਨੇ ਪੀਣ ਵਾਲੇ ਪਾਣੀ ਦੀ ਪਰਖ ਕਰਨ ਵਾਲੀਆਂ 78 ਲੱਖ ਰੁਪਏ ਦੀ ਲਾਗਤ ਵਾਲੀਆਂ ਦੋ ਮੋਬਾਇਲ ਪ੍ਰਯੋਗਸ਼ਾਲਾ ਵੈਨਾਂ ਨੂੰ ਵੀ ਹਰੀ ਝੰਡੀ ਵਿਖਾਈ ਅਤੇ ਮੌਲਸਰੀ ਦਾ ਬੂਟਾ ਲਗਾ ਕੇ ਵਾਤਾਵਰਣ ਦੀ ਰਾਖੀ ਕਰਨ ਦਾ ਸੱਦਾ ਦਿੱਤਾ।

ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਵਿਚ ਏਨੇ ਵੱਡੇ ਪੱਧਰ ‘ਤੇ ਤਰੱਕੀ ਹੋਈ ਹੈ। ਉਨ੍ਹਾਂ ਪਟਿਆਲਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਬਦਲੇ ਮੁੱਖ ਮੰਤਰੀ ਸ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਦਾ ਤੇਜ਼ੀ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਰੋਜ਼ਾਨਾ ਹੀ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਅਤੇ ਨੀਂਹ ਪੱਥਰ ਰੱਖ ਕੇ ਸਰਕਾਰ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ÎਿÂਤਿਹਾਸਕ ਉਪਰਾਲੇ ਕੀਤੇ ਜਾ ਰਹੇ ਹਨ।

ਸਮਾਗਮ ਦੌਰਾਨ ਮੇਅਰ ਅਮਰਿੰਦਰ ਸਿੰਘ ਬਜਾਜ ਵੱਲੋਂ ਸਵਾਗਤੀ ਸ਼ਬਦ ਸਾਂਝੇ ਕੀਤੇ ਗਏ ਜਦਕਿ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਇੰਦਰਮੋਹਨ ਸਿੰਘ ਬਜਾਜ, ਭਾਜਪਾ ਸ਼ਹਿਰੀ ਦੇ ਪ੍ਰਧਾਨ ਅਨਿਲ ਬਜਾਜ, ਹਲਕਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਸ਼੍ਰੀ ਛੱਜੂ ਰਾਮ ਸੋਫ਼ਤ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬੀਬੀ ਅਨੂਪ ਇੰਦਰ ਕੌਰ ਸੰਧੂ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਪਨਸੀਡ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਮੈਂਬਰ ਸ਼੍ਰੋਮਣੀ ਕਮੇਟੀ ਕੁਲਦੀਪ ਕੌਰ ਟੌਹੜਾ, ਬੀਬੀ ਮੰਜੂ ਕੁਰੈਸ਼ੀ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸ. ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸ. ਇੰਦਰਮੋਹਨ ਸਿੰਘ ਬਜਾਜ ਤੇ ਸ. ਫੌਜਇੰਦਰ ਸਿੰਘ ਮੁਖਮੇਲਪੁਰ, ਯੂਥ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦੇ ਇੰਡਸਟਰੀ ਵਿੰਗ ਦੀ ਤਰਫੋਂ ਮੀਤ ਪ੍ਰਧਾਨ ਇੰਜੀ: ਗੁਰਵਿੰਦਰ ਸਿੰਘ ਸ਼ਕਤੀਮਾਨ, ਸਿੱਖ ਬੁੱਧੀਜੀਵੀ ਕੌਂਸਲ ਵੱਲੋਂ ਪ੍ਰੋ. ਬਲਦੇਵ ਸਿੰਘ ਬੱਲੂਆਣਾ, ਬਾਬਾ ਹਰਦੇਵ ਸਿੰਘ, ਇਸਤਰੀ ਅਕਾਲੀ ਦਲ, ਪੰਜਾਬ ਵਪਾਰ ਮੰਡਲ, ਟਰੱਕ ਯੂਨੀਅਨ ਪਟਿਆਲਾ ਅਤੇ ਵਾਲਮੀਕੀ ਸਮਾਜ ਵੱਲੋਂ ਵੀ ਵੱਖਰੇ ਵੱਖਰੇ ਤੌਰ ‘ਤੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੈਂਬਰ ਰਾਜ ਸਭਾ ਬੀਬਾ ਅਮਰਜੀਤ ਕੌਰ, ਸੀਨੀਅਰ ਅਕਾਲੀ ਆਗੂ ਤੇ ਉੱਘੇ ਪ੍ਰਵਾਸੀ ਭਾਰਤੀ ਸ. ਚਰਨਜੀਤ ਸਿੰਘ ਧਾਲੀਵਾਲ, ਵਿਧਾਇਕ ਘਨੌਰ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਮੰਤਰੀ ਸ. ਹਰਮੇਲ ਸਿੰਘ ਟੌਹੜਾ, ਸ. ਅਜਾਇਬ ਸਿੰਘ ਮੁਖਮੇਲਪੁਰ ਤੇ ਸ. ਸੁਰਜੀਤ ਸਿੰਘ ਕੋਹਲੀ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਸ. ਦੀਪਇੰਦਰ ਸਿੰਘ ਢਿੱਲੋਂ, ਅਧੀਨ ਸੇਵਾਵਾਂ ਚੋਣ ਬੋਰਡ ਦੇ ਸਾਬਕਾ ਚੇਅਰਮੈਨ ਸ. ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ. ਜਸਪਾਲ ਸਿੰਘ ਕਲਿਆਣ, ਉਪ ਚੇਅਰਮੈਨ ਸ. ਅਵਤਾਰ ਸਿੰਘ ਘਲੌੜੀ, ਪਨਗ੍ਰੇਨ ਦੇ ਸਾਬਕਾ ਚੇਅਰਮੈਨ ਸ. ਰਣਧੀਰ ਸਿੰਘ ਰੱਖੜਾ, ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ. ਮਹਿੰਦਰ ਸਿੰਘ ਲਾਲਵਾ, ਸਾਬਕਾ ਚੇਅਰਮੈਨ ਸ਼੍ਰੀ ਭੁਪੇਸ਼ ਅਗਰਵਾਲ, ਸ੍ਰੀ ਅਰੁਣ ਗੁਪਤਾ, ਸ੍ਰੀ ਤ੍ਰਿਭਵਨ ਗੁਪਤਾ, ਸ. ਸ਼ਗਿੰਦਰਪਾਲ ਸਿੰਘ ਸ਼ਨੀ, ਸ. ਨਰਦੇਵ ਸਿੰਘ ਆਕੜੀ, ਮੁਲਾਜ਼ਮ ਆਗੂ ਸ. ਸੁਰਿੰਦਰ ਸਿੰਘ ਪਹਿਲਵਾਨ, ਯੂਥ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਐਸ.ਜੀ.ਪੀ.ਸੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਸ. ਜਰਨੈਲ ਸਿੰਘ ਕਰਤਾਰਪੁਰ, ਬੀਬੀ ਪਰਮਜੀਤ ਕੌਰ ਬਜਾਜ, ਸ. ਸ਼ਵਿੰਦਰ ਸਿੰਘ ਸੱਭਰਵਾਲ, ਸਾਰੇ ਮੈਂਬਰ ਐਸ.ਜੀ.ਪੀ.ਸੀ., ਸ. ਲਾਭ ਸਿੰਘ ਦੇਵੀਨਗਰ, ਸੀਨੀਅਰ ਡਿਪਟੀ ਮੇਅਰ ਸ਼੍ਰੀ ਜਗਦੀਸ਼ ਰਾਏ ਚੌਧਰੀ, ਡਿਪਟੀ ਮੇਅਰ ਸ਼੍ਰੀ ਹਰਿੰਦਰ ਕੋਹਲੀ, ਬੀਬੀ ਜਸਪਾਲ ਕੌਰ ਧਾਰਨੀ, ਬੀਬੀ ਬਲਜੀਤ ਕੌਰ ਅਕਾਲਗੜ੍ਹ, ਸ੍ਰੀ ਰਵੀ ਆਹਲੂਵਾਲੀਆ, ਸਰੂਪ ਸਿੰਘ ਸਹਿਗਲ, ਸ. ਰਣਜੀਤ ਸਿੰਘ ਨਿੱਕੜਾ, ਸ. ਕੁਲਦੀਪ ਸਿੰਘ ਨੱਸੂਪੁਰ, ਸ਼੍ਰੀ ਗੋਪਾਲ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਸਮਾਣਾ, ਸ. ਮਨਜਿੰਦਰ ਸਿੰਘ ਰਾਣਾ ਸੇਖੋਂ, ਕਪੂਰ ਚੰਦ ਬਾਂਸਲ, ਅਮਰਜੀਤ ਸਿੰਘ ਚੀਮਾ, ਗੁਰਸੇਵਕ ਸਿੰਘ ਗੋਲੂ, ਜਗਦੀਸ਼ ਲਾਲਕਾ, ਸ਼੍ਰੀ ਅਸੋਕ ਮੋਦਗਿਲ, ਸ਼ਾਮ ਲਾਲ ਗਰਗ, ਬੱਬੀ ਖਹਿਰਾ, ਸ. ਹਰਜੀਤ ਸਿੰਘ ਅਦਾਲਤੀਵਾਲਾ, ਸ. ਬਲਵੰਤ ਸਿੰਘ ਰਾਮਗੜ੍ਹ, ਸ. ਅਜੀਤਪਾਲ ਸਿੰਘ ਕੋਹਲੀ, ਜਸਪਾਲ ਜੁਨੇਜਾ, ਸ. ਲਖਵੀਰ ਸਿੰਘ ਲੌਟ, ਨਿਰਪਾਲ ਸਿੰਘ ਬੜਿੰਗ, ਸ. ਹਰਿੰਦਰਪਾਲ ਸਿੰਘ ਟੌਹੜਾ,  ਸ਼੍ਰੀ ਅਜੇ ਥਾਪਰ, ਜ਼ਿਲ੍ਹਾ ਯੂਥ ਪ੍ਰਧਾਨ ਸ. ਹਰਮੀਤ ਸਿੰਘ ਪਠਾਨਮਾਜਰਾ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਸਤਬੀਰ ਸਿੰਘ ਖੱਟੜਾ, ਸ੍ਰੀ ਸੰਜੀਵ ਸਿੰਗਲਾ, ਸ. ਹਰੀ ਸਿੰਘ ਐਮ.ਡੀ. ਪ੍ਰੀਤ ਕੰਬਾਇਨ, ਸ. ਕਰਮਜੀਤ ਸਿੰਘ ਰੱਖੜਾ, ਸੀਮਾ ਸ਼ਰਮਾ, ਸ਼੍ਰੀ ਨਵੀਨ ਸਾਰੋਂਵਾਲਾ, ਸ. ਹਰਬੰਸ ਸਿੰਘ ਦਦਹੇੜਾ, ਸ. ਜਸਵਿੰਦਰ ਸਿੰਘ ਚੀਮਾ, ਸ. ਸੁਖਜੀਤ ਸਿੰਘ ਬਘੌਰਾ, ਆਈ.ਜੀ. ਸ੍ਰੀ ਈਸ਼ਵਰ ਸਿੰਘ, ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਸ. ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ. ਜੀ.ਕੇ. ਸਿੰਘ, ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ, ਵਧੀਕ ਮੁੱਖ ਪ੍ਰਸ਼ਾਸ਼ਕ ਪੁੱਡਾ ਸ਼੍ਰੀਮਤੀ ਪਰਨੀਤ ਕੌਰ ਸ਼ੇਰਗਿੱਲ, ਏ.ਡੀ.ਸੀ. (ਜ) ਸ੍ਰੀਮਤੀ ਅੰਮ੍ਰਿਤ ਕੌਰ ਗਿੱਲ, ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਮੁੱਖ ਇੰਜੀਨੀਅਰ ਦੱਖਣ ਸ਼੍ਰੀ ਆਰ.ਐਲ ਕੌਲਧਰ, ਮੁੱਖ ਇੰਜੀਨੀਅਰ ਕੇਂਦਰੀ ਸ਼੍ਰੀ ਏ.ਕੇ. ਸੋਨੀ, ਮੁੱਖ ਇੰਜੀਨੀਅਰ ਸ. ਦਲਜੀਤ ਸਿੰਘ ਚੀਮਾ, ਨਿਗਰਾਨ ਇੰਜੀ: ਪਰਮਜੀਤ ਸਿੰਘ ਭੱਟੀ, ਮੁੱਖ ਆਰਕੀਟੈਕਟ ਪੰਜਾਬ ਸ਼੍ਰੀਮਤੀ ਸਪਨਾ, ਸੀਨੀਅਰ ਆਰਕੀਟੈਕਟ ਦੱਖਣ ਸ਼੍ਰੀ ਸੁਰਿੰਦਰ ਸਿੰਘ ਤੇ ਸੀਨੀਅਰ ਆਰਕੀਟੈਕਟ ਉੱਤਰ ਸ਼੍ਰੀ ਤਰੁਨ ਗੋਇਲ, ਐਕਸੀਅਨ ਪੁੱਡਾ ਸ਼੍ਰੀ ਐਸ.ਐਸ. ਸੰਧੂ ਪੰਚ ਸਰਪੰਚ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ ਚੇਅਰਮੈਨ ਅਤੇ ਮੈਂਬਰ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।

Facebook Comment
Project by : XtremeStudioz