Close
Menu

ਦ੍ਰਾਵਿੜ ਬਣਿਆ ਭਾਰਤ-ਏ ਅਤੇ ਅੰਡਰ-19 ਟੀਮਾਂ ਦਾ ਕੋਚ

-- 07 June,2015

ਨਵੀਂ ਦਿੱਲੀ,  ਸਾਬਕਾ ਭਾਰਤੀ ਕਪਤਾਨ ਤੇ ਦਿੱਗਜ ਬੱਲੇਬਾਜ਼ ਰਾਹੁਲ ਦ੍ਰਾਵਿੜ ਨੂੰ ਭਾਰਤ-ਏ ਅਤੇ ਅੰਡਰ-19 ਟੀਮਾਂ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ਨੀਵਾਰ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਦ੍ਰਾਵਿੜ ਹੁਣ ਕੋਚ ਦੇ ਰੂਪ ਵਿਚ ਆਪਣੇ ਜੀਵਨ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰੇਗਾ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਦ੍ਰਾਵਿੜ ਕੋਚ ਬਣਨ ਲਈ ਤਿਆਰ ਹੋਇਆ ਹੈ। ਬੀ. ਸੀ. ਸੀ. ਆਈ. ਦੇ ਸਕੱਤਰ ਅਨੁਰਾਗ ਠਾਕੁਰ ਨੇ ਇਸ ਸੰਬੰਧੀ ਕਿਹਾ ਕਿ ਦ੍ਰਾਵਿੜ ਦੀਆਂ ਸੇਵਾਵਾਂ ਦਾ ਉਚਿਤ ਸਮੇਂ ‘ਤੇ ਇਸਤੇਮਾਲ ਕੀਤਾ ਜਾਵੇਗਾ ਤੇ ਬੀ. ਸੀ. ਸੀ. ਆਈ. ਨੇ ਆਪਣੇ ਉੱਭਰਦੇ ਕ੍ਰਿਕਟਰਾਂ ਦੀਆਂ ਟੀਮਾਂ ਲਈ ਸ਼੍ਰੀਮਾਨ ਭਰੋਸੇਮੰਦ ਦੇ ਨਾਂ ਨਾਲ ਮਸ਼ਹੂਰ ਦ੍ਰਾਵਿੜ ਨੂੰ ਕੋਚ ਬਣਾਇਆ ਹੈ।

Facebook Comment
Project by : XtremeStudioz