Close
Menu

‘ਦੰਗਲ ਗਰਲ’ ਬਣੇਗੀ ਜੰਮੂ ‘ਚ ‘ਜਲ ਬਚਾਓ’ ਮੁਹਿੰਮ ਦਾ ਹਿੱਸਾ

-- 14 January,2017
 ਜੰਮੂ— ਸੁਪਰਹਿੱਟ ਫਿਲਮ ‘ਦੰਗਲ’ ‘ਚ ਪਹਿਲਵਾਨ ‘ਗੀਤਾ ਫੋਗਾਟ’ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਜ਼ਾਇਰਾ ਵਸੀਮ ਜੰਮੂ ‘ਚ ‘ਜਲ ਬਚਾਓ ਮੁਹਿੰਮ’ ਦੇ ਸੰਬੰਧ ‘ਚ ਹੋਣ ਵਾਲੀ ਦੌੜ ਦਾ ਹਿੱਸਾ ਬਣੇਗੀ। ਕਸ਼ਮੀਰ ‘ਚ ਪੈਦਾ ਹੋਈ ਅਤੇ ਉੱਥੇ ਹੀ ਪਲੀ ਅਤੇ ਵੱਡੀ ਹੋਈ ਜ਼ਾਇਰਾ ਜੰਮੂ-ਕਸ਼ਮੀਰ ਲੋਕ ਸਿਹਤ ਇੰਜੀਨੀਅਰਰਿੰਗ ਵਿਭਾਗ ਦੇ ‘ਜਲ ਬਚਾਓ ਮੁਹਿੰਮ’ ਦੇ ਅਧੀਨ ਕੱਲ੍ਹ ਹੋਣ ਵਾਲੀ ਦੌੜ ਦਾ ਹਿੱਸਾ ਬਣੇਗੀ।

ਜਾਣਕਾਰੀ ਮੁਤਾਬਕ ਜ਼ਾਇਰਾ ਪਹਿਲੀ ਵਾਰ ਟੈਲੀਵਿਜ਼ਨ ‘ਤੇ ਬਾਲ ਕਲਾਕਾਰ ਦੇ ਰੂਪ ‘ਚ ਨਜ਼ਰ ਆਈ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਆਮਿਰ ਖਾਨ ਦੀ ਫਿਲਮ ‘ਦੰਗਲ’ ਨਾਲ ਫਿਲਮੀ ਦੁਨੀਆ ‘ਚ ਕਦਮ ਰੱਖਿਆ।
ਜ਼ਾਇਰਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਵੱਡੀ ਪ੍ਰੋਜੈਕਟ ਦਾ ਹਿੱਸਾ ਬਣੇਗੀ ਅਤੇ ਉਹ ਵੀ ਮਿਸਟਰ ਪਰਫੈਕਸ਼ਨਿਸਟ ਦੇ ਨਾਲ। ਉਨ੍ਹਾਂ ਨੇ ਕਿਹਾ ਕਿ ‘ਦੰਗਲ’ ਲਈ ਉਨ੍ਹਾਂ ਨੂੰ ਬੇਹੱਦ ਸਖਤ ਸਰੀਰਿਕ ਅਤੇ ਮਾਨਸਿਕ ਸਿਖਲਾਈ ਤੋਂ ਗੁਜ਼ਰਨਾ ਪਿਆ। ਉਨ੍ਹਾਂ ਨੇ ਆਪਣੀ ਸਫਲਤਾ ਦਾ ਕ੍ਰੈਡਿਟ ਆਪਣੇ ਪਰਿਵਾਰ ਨੂੰ ਦਿੱਤਾ ਹੈ।
Facebook Comment
Project by : XtremeStudioz