Close
Menu

ਦੱਖਣੀ ਅਫਰੀਕਾ ‘ਚ ਖਰਾਬ ਪ੍ਰਦਰਸ਼ਨ ਲਈ ਗੇਂਦਬਾਜ਼ਾ ‘ਤੇ ਭੜਕੇ ਗਾਵਸਕਰ

-- 10 December,2013

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਸੁਨੀਲ ਗਵਾਸਕਰ ਨੇ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਵਿਚ ਪਿਛਲੇ 2 ਮੈਚਾਂ ਵਿਚ ਵੱਡੇ ਫਰਕ ਤੋਂ ਮਿਲੀ ਮਾਤ ਲਈ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਟੀਮ ਲਈ ਦੱਖਣੀ ਅਫਰੀਕਾ ਵਿਚ ਸੀਰੀਜ਼ ਚੁਣੌਤੀਪੂਰਨ ਹੋਵੇਗੀ ਪਰ ਪਿਛਲੇ 2 ਵਨ-ਡੇਅ ਮੈਚਾਂ ਵਿਚ ਟੀਮ ਨੂੰ ਭਾਰੀ ਫਰਕ ਨਾਲ ਜੋ ਹਾਰ ਮਿਲੀ ਹੈ ਉਸ ਦਾ ਅਸਲ ਕਾਰਨ ਗੇਂਦਬਾਜ਼ ਹਨ। ਸਾਬਕਾ ਕਪਤਾਨ ਨੇ ਦੱਸਿਆ ਕਿ ਦੱਖਣੀ ਅਫਰੀਕਾ ਦਾ ਬੱਲੇਬਾਜ਼ੀ ਕ੍ਰਮ ਇੰਨਾ ਸਥਿਰ ਨਹੀਂ ਹੈ ਪਰ ਜਿਸ ਤਰ੍ਹਾਂ ਨਾਲ ਟੀਮ ਨੇ 300 ਤੋਂ ਵੱਧ ਸਕੋਰ ਬਣਾਇਆ ਉਸ ਤੋਂ ਸਾਫ ਹੋ ਗਿਆ ਹੈ ਕਿ ਭਾਰਤੀ ਗੇਂਦਬਾਜ਼ ਇਥੋਂ ਦੀ ਉਛਾਲ ਵਾਲੀ ਪਿੱਚ ‘ਤੇ ਖੇਡ ਨਹੀਂ ਸਕਦੇ ਹਨ। ਗਾਵਸਕਰ ਨੇ ਗੇਂਦਬਾਜ਼ਾਂ ਦੀ ਨਿੰਦਾ ਕਰਦੇ ਹੋਏ ਕਿਹਾ ਜਿਸ ਤਰ੍ਹਾਂ ਨਾਲ ਕਾਕ ਨੇ ਲਗਾਤਾਰ ਮੈਚਾਂ ਵਿਚ ਸੈਂਕੜਾ ਲਗਾ ਦਿੱਤੇ ਅਤੇ ਹਾਸ਼ਿਮ ਅਮਲਾ ਵੀ ਬੱਲੇਬਾਜ਼ੀ ਵਿਚ ਬੇਹਤਰੀਨ ਪ੍ਰਦਰਸ਼ਨ ਕਰ ਰਹੇ ਹਨ ਉਸ ਨਾਲ ਸਾਫ ਹੈ ਕਿ ਸਾਡੇ ਗੇਂਦਬਾਜ਼ ਕਿੰਨਾ ਖਰਾਬ ਪ੍ਰਦਰਸ਼ਨ ਕਰ ਰਹੇ ਹਨ।

Facebook Comment
Project by : XtremeStudioz