Close
Menu

ਦੱਖਣੀ ਅਫਰੀਕਾ ‘ਚ ਵੀ ਹੋ ਸਕਦਾ ਹੈ ਆਈਪੀਐੱਲ-7

-- 14 February,2014

ਨਵੀਂ ਦਿੱਲੀ- ਆਈ.ਪੀ.ਐੱਲ ਦਾ ਸੱਤਵਾਂ ਸੈਸ਼ਨ 9 ਅਪ੍ਰੈਲ ਤੋਂ 3 ਜੂਨ ਤੱਕ ਚੱਲੇਗਾ ਅਤੇ ਆਗਾਮੀ ਆਮ ਚੋਣਾਂ ਦੀ ਵਜ੍ਹਾ ਨਾਲ ਸੁਰੱਖਿਆ ਚਿੰਤਾਵਾਂ ਕਾਰਨ ਇਹ ਟੀ-20 ਟੂਰਨਾਮੈਂਟ ਦੱਖਣੀ ਅਫਰੀਕਾ ‘ਚ ਹੋ ਸਕਦਾ ਹੈ। ਚੋਣਾਂ ਦੀਆਂ ਤਾਰੀਕਾਂ ਟੂਰਨਾਮੈਂਟ ਨਾਲ ਮੇਲ ਖਾ ਰਹੀਆਂ ਹਨ। ਆਈ.ਪੀ.ਐੱਲ ਅਧਿਕਾਰੀਆਂ ਦੀ ਅਗਲੇ ਹਫ਼ਤੇ ਗ੍ਰਹਿ ਮੰਤਰਾਲੇ ਨਾਲ ਬੈਠਕ ਹੋਵੇਗੀ ਅਤੇ ਉਸ ਤੋਂ ਬਾਅਦ ਹੀ ਸਥਾਨ ਅਤੇ ਟੂਰਨਾਮੈਂਟ ਦੇ ਪ੍ਰੋਗਰਾਮ ਦੀ ਸਹੀ ਤਾਰੀਕ ‘ਤੇ ਅੰਤਿਮ ਫੈਸਲਾ ਲਿਆ ਜਾਵੇਗਾ।
ਆਈ.ਪੀ.ਐੱਲ ਦੇ ਪ੍ਰਧਾਨ ਰੰਜੀਵ ਬਿਸਵਾਲ ਨੇ ਕਿਹਾ ਕਿ ਅਸੀਂ ਕਈ ਬਦਲਾਂ ‘ਤੇ ਵਿਚਾਰ ਕਰ ਰਹੇ ਹਾਂ। ਉਂਝ ਅਸੀਂ ਭਾਰਤ ‘ਚ ਮੈਚ ਕਰਾਉਣ ਦੇ ਚਾਹਵਾਨ ਹਾਂ, ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਦੱਖਣੀ ਅਫਰੀਕਾ ਨੂੰ ਤਰਜ਼ੀਹ ਦਿੱਤੀ ਜਾਵੇਗੀ, ਪਰ ਦੂਜੇ ਜਾਂ ਤੀਜੇ ਬਦਲ ਵੀ ਸਾਡੇ ਕੋਲ ਮੌਜੂਦ ਹਨ। ਉਨ੍ਹਾਂ ਹਾਲਾਂਕਿ ਦੂਜੇ ਤੇ ਤੀਜੇ ਬਦਲਾਂ ਦਾ ਨਾਂ ਨਹੀਂ ਲਿਆ ਪਰ ਅਟਕਲਾਂ ਅਨੁਸਾਰ ਇਹ ਬੰਗਲਾਦੇਸ਼ ਅਤੇ ਦੁੱਬਈ ਹੋ ਸਕਦੇ ਹਨ।
ਆਈ.ਪੀ.ਐੱਲ-2009 ਵੀ ਦੱਖਣੀ ਅਫਰੀਕਾ ‘ਚ ਸ਼ਿਫਟ ਕਰ ਦਿੱਤਾ ਗਿਆ ਸੀ ਕਿਉਂਕਿ ਉਦੋਂ ਵੀ ਆਮ ਚੋਣਾਂ ਦੀ ਵਜ੍ਹਾ ਨਾਲ ਸੁਰੱਖਿਆ ਦਿੱਕਤਾਂ ਕਾਰਨ ਅਜਿਹਾ ਕੀਤਾ ਗਿਆ ਸੀ।

Facebook Comment
Project by : XtremeStudioz