Close
Menu

ਦੱਖਣੀ ਅਫਰੀਕਾ ਦੀ ਅੱਖ ਟੈਸਟ ਲੜੀ ਜਿੱਤਣ ’ਤੇ

-- 02 January,2015

ਕੇਪਟਾਊਨ, ਪਹਿਲੇ ਟੈਸਟ ਮੈਚ ਵਿੱਚ ਕਰਾਰੀ ਹਾਰ ਤੇ ਦੂਜੇ ਮੈਚ ਦੇ ਬਾਰਸ਼ ਕਾਰਨ ਡਰਾਅ ਹੋਣ ਮਗਰੋਂ ਵੈਸਟ ਇੰਡੀਜ਼ ਦੀ ਟੀਮ ਹੁਣ ਕੱਲ੍ਹ ਤੋਂ ਇਥੇ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਕ੍ਰਿਕਟ ਮੈਚ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਦੱਖਣੀ ਅਫਰੀਕਾ ਦੀ ਲੜੀ ਜਿੱਤਣ ਦੀਆਂ ਆਸਾਂ ’ਤੇ ਪਾਣੀ ਫੇਰਨ ਦੀ ਕੋਸ਼ਿਸ਼ ਕਰੇਗੀ।
ਦੱਖਣੀ ਅਫਰੀਕਾ ਨੇ ਸੈਂਚੂਰੀਅਨ ਵਿੱਚ ਪਹਿਲਾ ਟੈਸਟ ਪਾਰੀ ਤੇ 200 ਦੌੜਾਂ ਨਾਲ ਜਿੱਤਿਆ ਸੀ, ਪਰ ਪੌਰਟ ਐਲਿਜ਼ਾਬੈਥ ਵਿੱਚ ਖੇਡਿਆ ਗਿਆ ਦੂਜਾ ਮੈਚ ਬਾਰਸ਼ ਕਾਰਨ ਪ੍ਰਭਾਵਿਤ ਰਿਹਾ। ਦੱਖਣੀ ਅਫਰੀਕਾ ਨੂੰ ਆਸ ਸੀ ਕਿ ਉਹ ਦੂਜੇ ਮੈਚ ਹੀ ਲੜੀ ਆਪਣੇ ਨਾਮ ਕਰ ਦੇਵੇਗੀ ਤੇ ਅਜਿਹੇ ਵਿੱਚ ਉਸ ਨੂੰ ਤੀਜੇ ਟੈਸਟ ਵਿੱਚ ਕੁਝ ਨਵੇਂ ਖਿਡਾਰੀਆਂ ਨੂੰ ਅਜ਼ਮਾਉਣ ਦਾ ਮੌਕਾ ਮਿਲ ਜਾਵੇਗਾ ਪਰ ਹੁਣ ਲਗਦਾ ਹੈ ਕਿ ਉਹ ਆਪਣੀ ਮਜ਼ਬੂਤ ਟੀਮ ਨਾਲ ਹੀ ਮੈਦਾਨ ਵਿੱਚ ਉਤਰੇਗਾ।
ਜੇਕਰ ਦੱਖਣੀ ਅਫਰੀਕਾ ਆਪਣੀ ਟੀਮ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਕਰਦਾ ਤਾਂ ਇਸ ਦਾ ਅਰਥ ਹੈ ਕਿ ਸਦਿਆਨ ਵਾਨ ਜੀਲ ਤੇ ਵੀ. ਬਾਯੁਮਾ ਨੂੰ ਟੀਮ ਵਿੱਚ ਆਪਣੀ ਥਾਂ ਪੱਕੀ ਕਰਨ ਦਾ ਇਕ ਹੋਰ ਮੌਕਾ ਮਿਲੇਗਾ। ਵਾਨ ਜੀਲ ਨੇ ਪਹਿਲੇ ਤੇ ਬਾਯੁਮਾ ਨੇ ਦੂਜੇ ਮੈਚ ਨਾਲ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਦੱਖਣੀ ਅਫਰੀਕਾ ਭਲਕੇ ਇਕ ਹੋਰ ਨਵੇਂ ਖਿਡਾਰੀ ਨੂੰ ਵੀ ਉਤਾਰ ਸਕਦਾ ਹੈ। ਆਫ ਸਪਿੰਨਰ ਸਾਇਮਨ ਹਾਰਮਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਤੇ ਉਸ ਨੂੰ ਇਮਰਾਨ ਤਾਹਿਰ ਦੀ ਥਾਂ ਟੀਮ ਵਿੱਚ ਥਾਂ ਮਿਲ ਸਕਦੀ ਹੈ। ਹਾਰਮਰ ਨੇ ਹੁਣ ਤੱਕ 56 ਪਹਿਲਾ ਦਰਜਾ ਮੈਚਾਂ ਵਿੱਚ 221 ਵਿਕਟਾਂ ਲਈਆਂ ਹਨ। ਵੈਸਟ ਇੰਡੀਜ਼ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਹੈ। ਜੇਕਰ ਉਹ ਇਹ ਮੈਚ ਜਿੱਤ ਕੇ ਲੜੀ ਬਰਾਬਰ ਕਰ ਲੈਂਦਾ ਹੈ ਤਾਂ ਇਹ ਉਸ ਲਈ ਇਕ ਵੱਡੀ ਪ੍ਰਾਪਤੀ ਹੋਵੇਗੀ।

Facebook Comment
Project by : XtremeStudioz