Close
Menu

ਦੱਖਣੀ ਅਫਰੀਕਾ ਦੇ ਮੈਟ੍ਰਿਕ ਇਮਤਿਹਾਨ ਵਿੱਚੋਂ ਭਾਰਤੀ ਬੱਚੇ ਮੋਹਰੀ

-- 07 January,2015

ਡਰਬਨ,  ਕਵਾਜ਼ੁਲੂ-ਨਾਟਾਲ ਸੂਬੇ ਵਿੱਚ ਮੈਟ੍ਰਿਕ ਦੀ ਪ੍ਰੀਖਿਆ ਵਿਚ 8 ਉਪਰਲੀਆਂ ਪੁਜ਼ੀਸ਼ਨਾਂ ਭਾਰਤੀ ਮੂਲ ਦੇ ਵਿਗਿਆਰਥੀਆਂ ਵੱਲੋਂ ਲੈਣ ’ਤੇ ਦੱਖਣੀ ਅਫਰੀਕਾ ਵਿੱਚ ਇਕ ਨਸਲੀ ਵਿਵਾਦ ਛਿੜ ਪਿਆ ਹੈ।
ਸੂਬਾਈ ਸਿੱਖਿਆ ਵਿਭਾਗ ਵੱਲੋਂ ਉਪਰਲੀਆਂ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਭਾਰਤੀ ਵਿਦਿਆਰਥੀਆਂ ਦਾ ਪੱਖ ਲਏ ਜਾਣ ਦੇ ਦੋਸ਼ ਸੋਸ਼ਲ ਮੀਡੀਆ ਉੱਤੇ ਲੱਗ਼ਣੇ ਸ਼ੁਰੂ ਹੋ ਗਏ, ਜੋ ਪ੍ਰਮੁੱਖ ਅਕਾਦਮਸ਼ੀਅਨਾਂ ਵੱਲੋਂ ਰੱਦ ਕਰ ਦਿੱਤੇ ਗਏ। ਫੇਸਬੁੱਕ ’ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਕਈਆਂ ਵੱਲੋਂ ‘ਨਸਲੀ’ ਕਰਾਰ ਦਿੱਤਾ ਗਿਆ। ਇਕ ਟਿੱਪਣੀ ਵਿੱਚ ਗਿਆ ਹੈ,‘‘ਸਿਆਫਾਮ ਅਧਿਆਪਕੋ ਕ੍ਰਿਪਾ ਕਰਕੇ ਸਹੀ ਦੇਸੀ ਸਿਆਹਫਾਮ ਬੱਚੇ ਲਈ ਕੁਝ ਕਰੋ ਨਾ ਕਿ ਦੂਰ-ਪੂਰਬ ਤੋਂ ਆਏ ਸਿਆਫਾਮ ਬੱਚਿਆਂ ਨੂੰ ਅੱਗੇ ਲਿਆਂਦਾ ਜਾਵੇ।’’ ਇਕ ਹੋਰ ਸੁਨੇਹੇ ਵਿੱਚ ਕਿਹਾ ਗਿਆ,‘‘ਯੂਨੀਵਰਸਿਟੀ ਪੱਧਰ ’ਤੇ ਵੀ ਬਹੁਤੇ ਭਾਰਤੀ ਬੱਚਿਆਂ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਗਰੈਜੂਏਟ ਹੋਣ ਵਾਲੇ ਬੱਚਿਆਂ  ਵਿੱਚੋਂ ਬਹੁਤੇ  ਭਾਰਤੀ ਹਨ, ਇਸ ਸਾਰੇ ਕੁਝ ਦੀ ਜਾਂਚ ਕਰਾਏ ਜਾਣ ਦੀ ਲੋੜ ਹੈ।’’ ਅਜਿਹੀਆਂ ਹੋਰ ਬਹੁਤ ਸਾਰੀਆਂ ਟਿੱਪਣੀਆਂ ਸੋਸ਼ਲ ਮੀਡੀਆ ’ਤੇ ਪੜ੍ਹਨ ਨੂੰ ਮਿਲੀਆਂ, ਜਿਨ੍ਹਾਂ ਦੇ ਜੁਆਬ ’ਚ ਇਹ ਟਿੱਪਣੀ ਵੀ ਆਈ,‘‘ਕੀ ਇਹ ਇੰਜ ਨਹੀਂ ਹੋ ਸਕਦਾ ਕਿ ਭਾਰਤੀਆਂ ਨੇ ਸਿੱਖਣ ਨੂੰ ਆਦਤ ਬਣਾ ਲਿਆ ਤੇ ਸਾਡੇ ਬੱਚਿਆਂ ਨੇ ਅਜਿਹਾ ਨਹੀਂ ਕੀਤਾ। ਸਾਨੂੰ ਆਪਣੇ ਲਈ ਦਿਆਨਤਦਾਰੀ ਹੋਣ ਦੀ ਅਤੇ ਹੋਰਾਂ ਵੱਲ ਉਂਗਲੀਆਂ ਨਾ ਕਰਨ ਦੀ ਲੋੜ ਹੈ। ਉਨ੍ਹਾਂ ਬੱਚਿਆਂ ਨੇ (ਭਾਰਤੀ) ਵਧੀਆ ਕਾਰਗੁਜ਼ਾਰੀ ਦਿਖਾਈ ਹੈ।’’ ਕਵਾਜ਼ੁਲੂ-ਨਾਟਾਲ ਵਿੱਚ ਦੇਸ਼ ਦੀ ਦੋ ਤਿਹਾਈ ਭਾਰਤੀ ਆਬਾਦੀ ਵਸਦੀ ਹੈ। ਇੱਥੇ ਸੂਬੇ ਦੀ ਕੁੱਲ ਆਬਾਦੀ ਦਾ ਭਾਰਤੀ 9.4 ਫੀਸਦੀ ਬਣਦੇ ਹਨ ਤੇ ਇੱਥੇ 82 ਫੀਸਦੀ ਸ਼ੁੱਧ ਅਫਰੀਕੀ ਹਨ। ਦੱਖਣੀ ਅਫਰੀਕਾ ਦੀ ਭਾਰਤੀ ਆਬਾਦੀ ਦੀ ਸਾਖਰਤਾ ਦਰ 100 ਫੀਸਦੀ ਹੈ।
ਯੂਨੀਵਰਸਿਟੀ ਆਫ ਕਵਾਜ਼ੁਲੂ-ਨਾਟਾਲ ਦੇ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ ਲੈਬੀ ਰਾਮਰਤਨ ਅਨੁਸਾਰ ਭਾਰਤੀ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਕਾਫੀ ਅੱਛੀ ਹੁੰਦੀ ਹੈ, ਕਿਉਂਕਿ ਉਨ੍ਹਾਂ ਦੇ ਮਾਪੇ ਸਿੱਖਿਆ ਨੂੰ ਹੀ ਖੁਸ਼ਹਾਲੀ ਦਾ ਮਾਰਗ ਮੰਨਦੇ ਹਨ। ਇਸ ਕਰਕੇ ਉਹ ਬੱਚੇ ਦੀ ਸਿੱਖਿਆ ਵੱਲ ਬਹੁਤ ਧਿਆਨ ਦਿੰਦੇ ਹਨ। ਕੋਟਾ ਪ੍ਰਣਾਲੀ ਭਾਰਤੀ ਬੱਚਿਆਂ ਨੂੰ ਯੂਨੀਵਰਸਿਟੀ ਵਿੱਚ ਮਨਚਾਹੇ ਕੋਰਸਾਂ ਵਿੱਚ ਦਾਖ਼ਲੇ ਲਈ ਵੀ ਭਾਰਤੀ ਵਧੇਰੇ ਮਿਹਨਤ ਕਰਦੇ ਹਨ।

Facebook Comment
Project by : XtremeStudioz