Close
Menu

ਦੱਖਣੀ ਅਫਰੀਕੀ ਸਰਕਾਰ ਨੇ ਦਿੱਤੀ ਸੀ ਵਿਸ਼ਵ ਕੱਪ ਭੁਗਤਾਨ ਨੂੰ ਮਨਜ਼ੂਰੀ

-- 07 June,2015

ਜੋਹਾਨਸਬਰਗ, ਦੱਖਣੀ ਅਫਰੀਕੀ ਸਰਕਾਰ ਵਲੋਂ ਉੱਚ ਪੱਧਰ ‘ਤੇ ਇਕ ਕਰੋੜ ਡਾਲਰ ਦੇ ਭੁਗਤਾਨ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ਬਾਰੇ ਅਮਰੀਕੀ ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ 2010 ਫੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਲਈ ਰਿਸ਼ਵਤ ਸੀ। ਇਕ ਮੀਡੀਆ ਰਿਪੋਰਟ ਵਿਚ ਅੱਜ ਇਹ ਦਾਅਵਾ ਕੀਤਾ ਗਿਆ। ਉਸ ਵੇਲੇ ਦੇ ਰਾਸ਼ਟਰਪਤੀ ਥਾਬੋ ਮਕੇਬੀ ਅਤੇ ਵਿਦੇਸ਼ ਮੰਤਰੀ ਨਕੋਸਾਜਾਨਾ ਡਲਾਮਨੀ ਜੁਮਾ ਨੇ ਭੁਗਤਾਨ ਨੂੰ ਮਨਜ਼ੂਰੀ ਦਿੱਤੀ ਸੀ। ਦੱਖਣੀ ਅਫਰੀਕਾ ਦੇ ਅਧਿਕਾਰੀਆਂ ਨੇ ਹਾਲਾਂਕਿ ਅੱਜ ਵੀ ਜ਼ੋਰ ਦੇ ਕੇ ਕਿਹਾ ਕਿ ਇਹ ਰਕਮ ਕੈਰੀਬੀਆ ‘ਚ ਵਿਕਾਸ ਪਰਿਯੋਜਨਾ ਲਈ ਸੀ। ਦੱਖਣੀ ਅਫਰੀਕਾ ਨੇ ਇਹ ਭੁਗਤਾਨ 2008 ਵਿਚ ਫੀਫਾ ਰਾਹੀਂ ਕੀਤਾ ਸੀ ਅਤੇ ਇਹ ਪੈਸਾ ਜੈਕ ਵਾਰਨਰ ਵਲੋਂ ਨਿਯੰਤਰਿਤ ਖਾਤੇ ਵਿਚ ਗਿਆ ਸੀ। ਕੈਰੀਬੀਆ ਤੋਂ ਫੀਫਾ ਦੇ ਸਾਬਕਾ ਉਪ ਪ੍ਰਧਾਨ ਵਾਰਨਰ ਰਿਸ਼ਵਤ ਲੈਣ ਦੇ ਦੋਸ਼ ਵਿਚ ਅਮਰੀਕਾ ਨੂੰ ਲੋੜੀਂਦਾ ਹੈ।

Facebook Comment
Project by : XtremeStudioz