Close
Menu

ਦੱਖਣੀ ਏਸ਼ੀਆ ‘ਚ ਜੰਗ ਤੇ ਸੰਘਰਸ਼ ਵਿਕਾਸ ਦੇ ਰਾਸਤੇ ਦੀ ਸਭ ਤੋਂ ਵੱਡੀ ਅੜਚਨ : ਚੀਨ

-- 22 September,2013

New-Chinese-President-Xi-Jinping

ਬੀਜਿੰਗ- 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਚੀਨ ਨੇ ਜੰਗ ਅਤੇ ਸੰਘਰਸ਼ ਨੂੰ ਦੱਖਣੀ ਏਸ਼ੀਆ ‘ਚ ਵਿਕਾਸ ਦੇ ਰਾਸਤੇ ਦੀ ਸਭ ਤੋਂ ਵੱਡੀ ਮੁਸ਼ਕਲ ਕਰਾਰ ਦਿੰਦੇ ਹੋਏ ਖੇਤਰ ‘ਚ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਸੱਦਾ ਦਿੱਤਾ ਹੈ। ਚੀਨੀ ਉਪ ਰਾਸ਼ਟਰਪਤੀ ਲੀ ਯੁਆਨਚਾਓ ਨੇ ਕਿਸੇ ਦੇਸ਼ ਦਾ ਨਾਂ ਲਏ ਬਗੈਰ ਕਿਹਾ ਕਿ ਚੀਨ ਦੱਖਣੀ ਏਸ਼ੀਆਈ ਦੇਸ਼ਾਂ ਸਣੇ ਆਪਣੇ ਸਭ ਗੁਆਂਢੀਆਂ ਨਾਲ ਮਿਲ ਕੇ ਕੰਮ ਕਰਨ ਦਾ ਇਛੁੱਕ ਹੈ ਤਾਂਕਿ ਖੇਤਰ ‘ਚ ਸਥਾਈ ਸ਼ਾਂਤੀ ਹਾਸਲ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਜੰਗ ਅਤੇ ਸੰਘਰਸ਼ ਦੱਖਣੀ ਏਸ਼ੀਆ ‘ਚ ਵਿਕਾਸ ਲਈ ਸਭ ਤੋਂ ਵੱਡੀ ਰੁਕਾਵਟ ਹੈ ਅਤੇ ਸਥਾਈ ਸ਼ਾਂਤੀ ਇਸ ਖੇਤਰ ਦੇ ਲੋਕਾਂ ਦੀ ਉਮੀਦ ਹੈ। ਲੀ ਨੇ ਕਿਹਾ ਕਿ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਰੱਖਣਾ ਚੀਨ ਦੀ ਵਿਦੇਸ਼ ਨੀਤੀ ਦਾ ਪਹਿਲ ਹੈ।

Facebook Comment
Project by : XtremeStudioz