Close
Menu

ਦੱਖਣੀ ਕੋਰੀਆ ‘ਚ ਬਰਡ ਫਲੂ, 21000 ਮੁਰਗੀਆਂ ਮਾਰੀਆਂ ਗਈਆਂ

-- 18 January,2014

ਸਿਓਲ—ਦੱਖਣੀ ਕੋਰੀਆ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਸਾਵਧਾਨੀ ਵਰਤਦੇ ਹੋਏ ਵਿਸ਼ਾਣੂੰ ਨਾਲ ਇਨਫੈਕਟਡ ਮੁਰਗੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ।
ਖਾਦ ਅਤੇ ਖੇਤੀਬਾੜੀ ਮੰਤਰਾਲੇ ਨੇ ਦੱਸਿਆ ਕਿ ਰਾਜਧਾਨੀ ਸਿਓਲ ਤੋਂ ਲਗਭਗ 300 ਕਿਲੋਮੀਟਰ ਦੂਰ ਗੋਚਾਂਗ ਇਲਾਕੇ ਵਿਚ ਸਥਿਤ ਮੁਰਗੀ ਫਾਰਮ ਵਿਚ ਬਰਡ ਫਲੂ ਦੇ ਵਿਸ਼ਾਣੂੰ ਐੱਚ. 5 ਐੱਨ. 8 ਦੀ ਪੁਸ਼ਟੀ ਹੋਈ ਹੈ। ਅਧਿਕਾਰਤ ਸੂਤਰਾਂ ਅਨੁਸਾਰ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਫਾਰਮ ਵਿਚ ਹੁਣ ਤੱਕ 21 ਹਜ਼ਾਰ ਮੁਰਗੀਆਂ ਨੂੰ ਮਾਰਿਆ ਜਾ ਚੁੱਕਿਆ ਹੈ।
ਇਸ ਤੋਂ ਪਹਿਲਾਂ ਸਾਲ 2010 ਵਿਚ ਚੀਨ ਵਿਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਸਨ। ਐੱਚ. 5 ਐੱਨ. 8 ਵਿਸ਼ਾਣੂੰ ਦੇ ਬਰਡ ਫਲੂ ਦੇ ਇਹ ਮਾਮਲੇ ਐੱਚ. 5 ਐੱਨ. 1 ਵਿਸ਼ਾਣੂੰ ਦੇ ਮਾਮਲਿਆਂ ਦੇ ਵਾਂਗ ਹੀ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਦਸ ਸਾਲਾਂ ਵਿਚ ਬਰਡ ਫਲੂ ਚਾਰ ਵਾਰ ਦੱਖਣੀ ਕੋਰੀਆ ਵਿਚ ਦਸਤਕ ਦੇ ਚੁੱਕਾ ਹੈ। ਸਾਲ 2011 ਵਿਚ ਬਰਡ ਫਲੂ ਕਾਰਨ 30 ਲੱਖ ਮੁਰਗੀਆਂ ਨੂੰ ਮਾਰਿਆ ਗਿਆ ਸੀ।

Facebook Comment
Project by : XtremeStudioz