Close
Menu

ਦੱਖਣੀ ਕੋਰੀਆ ਨਿਊ ਚੰਡੀਗੜ੍ਹ ਵਿਖੇ ਬਣਾਵੇਗਾ ਸਮਾਰਟ ਸਿਟੀ- ਸੁਖਬੀਰ

-- 01 September,2015

* ਕੋਰੀਆ ਟੈਲੀਕਾਮ ਵਲੋਂ ਪੰਜਾਬ ਵਿਚ ਐਲ.ਈ.ਡੀ. ਲਾਇਟਾਂ ਤੇ ਸੇਫ ਸਿਟੀ ਪ੍ਰਾਜੈਕਟ ਸ਼ੁਰੂ ਕਰਨ ਦਾ ਵੀ ਪ੍ਰਸਤਾਵ

* ਕੋਰੀਅਨ ਤਕਨੀਕ ਨਾਲ ਦੁੱਧ ਦਾ  ਉਤਪਾਦਨ ਵਧਾਏਗਾ ਪੰਜਾਬ

ਇੰਚੀਆਨ (ਸਿਓਲ)/ਚੰਡੀਗੜ੍ਹ : ਦੱਖਣੀ ਕੋਰੀਆ ਵਲੋਂ ਨਿਊ ਚੰਡੀਗੜ੍ਹ ਵਿਖੇ ਦੇਸ਼ ਦੇ ਪਹਿਲੇ ਸਮਾਰਟ ਸਿਟੀ ਪ੍ਰਾਜੈਕਟ ਨੂੰ ਸਥਾਪਿਤ ਕਰਨ ਲਈ ਜਿੱਥੇ ਤਕਨੀਕ ਤੇ ਵਿੱਤੀ ਸਾਧਨ ਮੁਹੱਈਆ ਕਰਵਾਉਣ ਦੀ ਇੱਛਾ ਜਤਾਈ ਗਈ ਹੈ ਉੱਥੇ ਹੀ ਐਲ.ਈ.ਡੀ. ਲਾਇਟਾਂ ਤੇ ਲੁਧਿਆਣਾ ਤੇ ਅੰਮ੍ਰਿਤਸਰ ਸ਼ਹਿਰਾਂ ਵਿਚ ਸੇਫ ਸਿਟੀ ਪ੍ਰਾਜੈਕਟ ਲਈ ਵੀ ਤਕਨੀਕੀ ਤੇ ਹੋਰ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

ਇਸ ਸਬੰਧੀ ਪ੍ਰਸਤਾਵ ਕੋਰੀਅਨ ਟੈਲੀਕਾਮ ਵਲੋਂ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ ਨਾਲ ਮੁਲਾਕਾਤ ਦੌਰਾਨ ਪੇਸ਼ ਕੀਤਾ  ਗਿਆ। ਅੱਜ ਇੱਥੇ ਸ. ਬਾਦਲ ਵਲੋਂ ਇੰਚੀਆਨ ਫਰੀ ਇਕਨਾਮਿਕ ਜ਼ੋਨ ਦੇ ਦੌਰੇ ਦੌਰਾਨ  ਕੋਰੀਅਨ ਟੈਲੀਕਾਮ ਨੂੰ ਕਿਹਾ  ਗਿਆ ਕਿ ਉਹ ਨਿਊ ਚੰਡੀਗੜ੍ਹ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਵਿਸਥਾਰਤ ਪ੍ਰਸਤਾਵ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਦਾ ਇਹ ਮਾਡਲ ਸਾਰੇ ਦੇਸ਼ ਲਈ ਰਾਹ ਦਸੇਰਾ ਸਾਬਿਤ ਹੋਵੇਗਾ, ਜਿਸਨੂੰ ਆਧੁਨਿਕ ਲੋੜਾਂ ਦੇ ਮੱਦੇਨਜ਼ਰ ਵਿਕਸਤ ਕੀਤਾ ਜਾਵੇਗਾ।

ਸ. ਬਾਦਲ ਵਲੋਂ ਕੋਰੀਅਨ ਟੈਲੀਕਾਮ ਨੂੰ ਇਹ ਵੀ ਕਿਹਾ ਗਿਆ ਕਿ ਉਹ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਸੇਫ ਸਿਟੀ ਪ੍ਰਾਜੈਕਟ ਲਈ ਕੰਮ ਕਰਨ । ਇਸ ਮੌਕੇ ਕੋਰੀਅਨ ਟੈਲੀਕਾਮ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਐਲ.ਈ.ਡੀ. ਲਾਇਟਾਂ Ñਲਾਉਣ ਦੇ ਨਾਲ-ਨਾਲ ਸੇਫ ਸਿਟੀ ਪ੍ਰਾਜੈਕਟ ਤਹਿਤ ਕੈਮਰੇ ਵੀ ਲਾਏ ਜਾਣਗੇ।

ਕੰਪਨੀ ਦੇ ਡਾਇਰੈਕਟਰ ਇਵਾਨ ਪਰਕ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਲੋਂ ਪਹਿਲਾਂ ਹੀ ਬਿਜਨਸ ਮਾਡਲ ਤਿਆਰ ਕੀਤਾ ਜਾ ਚੁੱਕਾ ਹੈ ਜਿਸ ਤਹਿਤ ਨਿਵੇਸ਼ਕ ਨੂੰ ਐਕਜ਼ਿਮ ਬੈਂਕ ਕੋਰੀਆ ਵਲੋਂ ਕਰਜ਼ ਦੇਣ ਦੀ ਵਿਵਸਥਾ ਵੀ ਹੈ। ਇਸ ਤੋਂ ਇਲਾਵਾ ਉਨਾਂ ਕੰਪਨੀ ਵਲੋਂ ਸਲਾਹਕਾਰ ਦੇ ਤੌਰ ਤੇ ਕੰਮ ਕਰਨ ਤੋਂ ਇਲਾਵਾ ਸਮਾਰਟ ਸਿਟੀ ਤੇ ਸੇਫ ਸਿਟੀ ਪ੍ਰਾਜੈਕਟਾਂ ਲਈ ਵੀ ਵਿਸ਼ੇਸ਼ ਮਾਡਲ ਤਿਆਰ ਕੀਤੇ ਗਏ ਹਨ।

ਸੌਂਗਡੋ ਸਮਾਰਟ ਸਿਟੀ ਦੀ ਉਦਾਹਰਨ ਦਿੰਦਿਆਂ ਉਨ੍ਰ੍ਹਾਂ ਕਿਹਾ ਕਿ ਇਹ ਇੰਚੀਆਨ ਫਰੀ ਇਕਨਾਮਿਕ ਜ਼ੋਨ ਦਾ ਹੀ ਹਿੱਸਾ ਹੈ ਜਿੱਥੇ 317 ਕੈਮਰੇ ਲਾ ਕੇ ਹਵਾਈ ਤੇ ਸੜਕੀ ਮਾਰਗਾਂ ‘ਤੇ ਨਿਗਰਾਨੀ ਰੱਖਣ ਤੋਂ ਇਲਾਵਾ ਲੋਕਾਂ ਨੂੰ ਕਿਸੇ ਹਾਦਸੇ ਜਾਂ ਆਵਾਜਾਈ ਵਿਚ ਦਿੱਕਤ ਬਾਰੇ ਸੂਚਨਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੁਰਮ ਨੂੰ ਰੋਕਣ ਵਿਚ ਵੀ ਇਸ ਤਕਨੀਕ ਰਾਹੀਂ ਵੱਡੀ ਮਦਦ ਮਿਲੀ ਹੈ।

ਇਸ ਤੋਂ ਇਲਾਵਾ ਉਪ ਮੁੱਖ ਮੰਤਰੀ ਵਲੋਂ ਮਈਲ ਡੇਅਰੀਜ਼ ਦਾ ਵੀ ਦੌਰਾ ਕੀਤਾ ਗਿਆ ਜੋ ਕਿ ਦੱਖਣੀ ਕੋਰੀਆ ਵਿਚ ਦੁੱਧ ਦੀ ਸ਼ਭ ਤੋਂ ਵੱਡੀ ਉਤਪਾਦਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਰੀਆ ਵਲੋਂ ਪ੍ਰਦਾਨ ਕੀਤੀ ਤਕਨੀਕੀ ਸਹਾਇਤਾ ਨਾਲ ਮਿਲਕਫੈਡ ਤੇ ਵੇਰਕਾ ਨੂੰ ਹੋਰ ਆਧੁਨਿਕ ਲੀਹਾਂ ‘ਤੇ ਲਿਆਕੇ ਦੁੱਧ ਦੇ ਉਤਪਾਦਨ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਵਿਚ ਵੱਡਾ ਵਾਧਾ ਦਰਜ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਰੀਅਨ ਤਕਨੀਕ ਨਾਲ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ ਤੇ ਮੋਹਾਲੀ ਦੇ ਮਿਲਕ ਪਲਾਂਟਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ।

ਮਿਲਕ ਪਲਾਂਟ ਦੇ ਦੌਰੇ ਦੌਰਾਨ ਸ. ਬਾਦਲ ਵਲੋਂ ਦੁੱਧ ਦੀ ਪ੍ਰੋਸੈਸਿੰਗ, ਪੈਕਿੰਗ, ਤੇ ਦੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਤਿਆਰ ਕਰਨ ਦੀ ਵਿਧੀ ਦਾ ਵੀ ਜਾਇਜ਼ਾ ਲਿਆ ਗਿਆ।

ਮਈਲ ਡੇਅਰੀਜ਼ ਦੇ ਪ੍ਰਬੰਧਕੀ ਨਿਰਦੇਸ਼ਕ ਓ ਇਕ ਚੌਂਗ ਨੇ ਕਿਹਾ ਕਿ ਡੇਅਰੀ ਵਲੋਂ ਜਿੱਥੇ 62 ਲੱਖ ਲੀਟਰ ਦੁੱਧ ਦਾ  ਉਤਪਾਦਨ ਕੀਤਾ ਜਾਂਦਾ ਹੈ ਉੱਥੇ 8 ਲੱਖ ਲੀਟਰ ਦੁੱਧ ਦੀ ਪ੍ਰੋਸੈਸਿੰਗ ਵੀ ਕੀਤੀ ਜਾਂਦੀ ਹੈ। ਕੰਪਨੀ ਕੋਲ 120 ਫਾਰਮ ਹਨ , ਜਿਸ ਵਿਚ 40,000 ਗਾਵਾਂ ਮੌਜੂਦ ਹਨ।

ਉਪ ਮੁੱਖ ਮੰਤਰੀ ਨਾਲ ਮੁੱਖ ਮੰਤਰੀ ਦੇ ਉਦਯੋਗਿਕ ਸਲਾਹਕਾਰ ਕਮਲ ਓਸ਼ਵਾਲ, ਮੁੱਖ ਸੰਸਦੀ ਸਕੱਤਰ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ, ਉਦਯੋਗਪਤੀ ਸੰਜੀਵ ਗਰਗ, ਸੀਨੀਅਰ ਸਰਕਾਰੀ ਅਧਿਕਾਰੀ ਪੀ.ਐਸ.ਔਜਲਾ,  ਵਿਸ਼ਵਜੀਤ ਖੰਨਾ , ਅਨੁੱਰਿਧ ਤਿਵਾੜੀ ਤੇ ਰਾਹੁਲ ਤਿਵਾੜੀ ਹਾਜ਼ਰ ਸਨ।

Facebook Comment
Project by : XtremeStudioz