Close
Menu

ਦੱਖਣੀ ਚੀਨ ‘ਚ ਭਾਰੀ ਤੂਫਾਨ, 25 ਵਿਅਕਤੀਆਂ ਦੀ ਮੌਤ

-- 23 September,2013

ਬੀਜਿੰਗ—23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੱਖਣੀ ਚੀਨ ਦੇ ਗਵਾਂਗਦੋਂਗ ਸੂਬੇ ‘ਚ ਤੂਫਾਨ ਨਾਲ 25 ਵਿਅਕਤੀਆਂ ਦੀ ਮੌਤ ਹੋ ਗਈ। ਤੂਫਾਨ ਦੇ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟਿਆਂ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਜਿਸ ਨਾਲ ਬਹੁਤ ਸਾਰੇ ਦਰਖ਼ਤ ਡਿੱਗ ਗਏ ਅਤੇ ਸੜਕਾਂ ‘ਤੇ ਚੱਲ ਰਹੀਆਂ ਗੱਡੀਆਂ ਉੱਡ ਕੇ ਦੂਰ ਜਾ ਡਿੱਗੀਆਂ। ਮਰਨ ਵਾਲਿਆਂ ‘ਚ ਜ਼ਿਆਦਾਤਰ ਦੀ ਮੌਤ ਡੁੱਬਣ ਜਾਂ ਮਲਬੇ ਹੇਠ ਆਉਣ ਨਾਲ ਹੋਈ। ਮੱਧ ਚੀਨ ‘ਚ ਤੂਫਾਨ ਦਾ ਅਸਰ 35 ਲੱਖ ਲੋਕਾਂ ‘ਤੇ ਪਿਆ ਹੈ। ਇਹ ਜਾਣਕਾਰੀ ਚੀਨ ਦੇ ਸਰਕਾਰੀ ਸੂਤਰਾਂ ਨੇ ਦਿੱਤੀ ਹੈ। ਤੂਫਾਨ ਦੇ ਕਾਰਨ ਗਵਾਂਗਜੂ ਤੋਂ ਬੀਜਿੰਗ ਵਿਚਾਲੇ ਰੇਲ ਦੀ ਸੇਵਾ ਰੱਦ ਕਰ ਦਿੱਤੀ ਗਈ ਹੈ। ਗਵਾਂਗਜੂ ਤੋਂ ਸ਼ੈਨਜੇਨ ਅਤੇ ਹਾਂਗਕਾਂਗ ਵਿਚਾਲੇ ਹਵਾਈ ਜਹਾਜ਼ੀ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਹਾਂਗਕਾਂਗ ‘ਤੇ ਤੂਫਾਨ ਦਾ ਅਸਰ ਜ਼ਿਆਦਾ ਨਹੀਂ ਹੈ ਇਸ ‘ਚ ਤੂਫਾਨ ਦਾ ਅਸਰ ਹੁਣ ਘੱਟ ਗਿਆ ਹੈ ਪਰ ਸੋਮਵਾਰ ਸਵੇਰੇ ਹਾਂਗਕਾਂਗ ਦਾ ਸ਼ੇਅਰ ਬਾਜ਼ਾਰ ਬੰਦ ਰਿਹਾ। ਫਜ਼ਿਆਨ ਸੂਬੇ ‘ਚ 80 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ ਹੈ। ਗਵਾਂਗਦੋਂਗ ਸੂਬੇ ਦੇ ਹਿੱਸਿਆਂ ‘ਚ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ।

Facebook Comment
Project by : XtremeStudioz