Close
Menu

ਦੱਖਣੀ ਚੀਨ ਸਾਗਰ ਖੇਤਰ ‘ਚ ਚੀਨ ਦਾ ਨਵਾਂ ਪੈਂਤਰਾ’

-- 06 August,2013

images (2)

ਹਨੋਈ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਦੱਖਣੀ ਚੀਨ ਸਾਗਰ ‘ਚ ਚੀਨ ਦੀ ਵਿਸਤਾਰਵਾਦੀ ਰਣਨੀਤੀ ਅਪਨਾਉਣ ਤੋਂ ਬਾਅਦ ਚੀਨ ਇਸ ਖੇਤਰ ‘ਚ ਆਪਣੇ ਗੁਆਂਢੀ ਦੇਸ਼ਾਂ ਨਾਲ ਸਬੰਧ ਸੁਧਾਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਕ੍ਰਮ ‘ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯਿ ਦੀ ਵਿਯਤਨਾਮ ਯਾਤਰਾ ਦੇ ਮਾਹਰ ਨਵੀਂ ਚੀਨੀ ਰਣਨੀਤੀ ਦਾ ਹਿੱਸਾ ਮੰਨ ਰਹੇ ਹਨ। ਚੀਨ ਇਸ ਖੇਤਰ ‘ਚ ਆਸਿਯਾਨ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ ਦੇਸ਼ਾਂ ਨਾਲ ਆਪਣੇ ਸਬੰਧਾਂ ਨੂੰ ਸੁਧਾਰਨ ਦੀ ਵਕਾਲਤ ਕਰ ਰਿਹਾ ਹੈ। ਚੀਨ ਆਸਿਯਾਨ ਦੇਸ਼ਾਂ ਨਾਲ ਮਿਲ ਕੇ ਦੱਖਣੀ ਚੀਨ ਸਾਗਰ ‘ਚ ਕੰਮ ਕਰਨ ਦੇ ਤਰੀਕਿਆਂ ਨੂੰ ਅਪਨਾਉਣ ‘ਚ ਜੁਟਿਆ ਹੋਇਆ ਹੈ,  ਜਿਸ ਨਾਲ ਉਸ ਦੀ ਊਰਜਾ ਸੁਰੱਖਿਆ ਦੀਆਂ ਜ਼ਰੂਰਤਾਂ ਸੁਰੱਖਿਅਤ ਰਹਿ ਸਕਣ। ਪ੍ਰੇਮਵਰਕ ਆਫ ਦਿ ਡੈਕਲੇਰੇਸ਼ਨ ਆਨ ਦਿ ਕੰਡਕਟ ਪਾਰਟੀਜ਼ ਇਨ ਸਾਊਥ ਚਾਈਨਾ ਸੀ ਤਹਿਤ ਚੀਨ ਆਸਿਯਾਨ ਦੇਸ਼ਾਂ ਨਾਲ ਇਸ ਖੇਤਰ ‘ਚ ਸਮਝੌਤਾ ਕਰਨਾ ਚਾਹੁੰਦਾ ਹੈ। ਆਪਣੇ ਚਾਰ ਦਿਨਾਂ ਦੱਖਣੀ ਪੂਰਬੀ ਏਸ਼ੀਆ ਦੇ ਦੌਰੇ ‘ਤੇ ਆਏ ਚੀਨੀ ਵਿਦੇਸ਼ ਮੰਤਰੀ ਵਾਂਗ ਯਿ ਨੇ ਕਿਹਾ ਕਿ ਚੀਨ ਇਸ ਖੇਤਰ ਦੇ ਦੇਸ਼ਾਂ ਨਾਲ ਹਾਂ ਪੱਖੀ ਰੁਖ ਪੇਸ਼ ਕਰਦਾ ਹੈ। ਸਾਲ 2002 ‘ਚ ਖੇਤਰ ‘ਚ ਸ਼ਾਂਤੀ ਅਤੇ ਮਜ਼ਬੂਤੀ ਬਰਕਰਾਰ ਰੱਖਣ ਲਈ ਚੀਨ ਅਤੇ ਆਸਿਯਾਨ ਦੇਸ਼ਾਂ ਵਿਚਾਲੇ ਨਵੰਬਰ ‘ਚ ਸਮਝੌਤਾ ਹੋਇਆ ਸੀ ਇਹ ਦੱਖਣੀ ਚੀਨ ਸਾਗਰ ਵਿਵਾਦ ‘ਚ ਪਹਿਲਾ ਰਾਜਨੀਤਕ ਦਸਤਾਵੇਜ਼ ਸੀ। ਵਿਯਤਨਾਮ ਦੇ ਵਿਦੇਸ਼ ਮੰਤਰੀ ਫਾਮ ਬਿਨ੍ਹ ਮਿਨ੍ਹ ਨਾਲ ਮੁਲਾਕਾਤ ਤੋਂ ਬਾਅਦ ਦੋ ਪੱਖੀ ਵਿਵਾਦਾਂ ਦਾ ਹੱਲ ਅਤੇ ਵੱਖ-ਵੱਖ ਖੇਤਰਾਂ ‘ਚ ਹੋਰ ਵੱਧ ਸਹਿਯੋਗ ਜਤਾਉਣ ‘ਤੇ ਜ਼ੋਰ ਦਿੱਤਾ ਹੈ। ਚੀਨ ਦੇ ਇਸ ਕਦਮ ਨੂੰ ਚੀਨੀ ਰਣਨੀਤਕ ਮਾਹਰ ਇਸ ਨੂੰ ਇਕ ਮਹੱਤਵਪੂਰਨ ਕਦਮ ਮੰਨ ਰਹੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਚੀਨ ਕਿਸੇ ਮੁੱਦੇ ਨੂੰ ਸੁਲਝਾਉਣ ਲਈ ਆਪਣੇ ਤੋਂ ਛੋਟੇ ਦੇਸ਼ਾਂ ਨਾਲ ਆਪਸੀ ਗੱਲਬਾਤ ਅਤੇ ਸਮਝੌਤੇ ਰਾਹੀਂ ਵਿਵਾਦ ਦਾ ਹਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੀ ਰਣਨੀਤੀ ਨੂੰ ਸਮਝਦੇ ਹੋਏ ਵਿਯਤਨਾਮ ਅਤੇ ਫਿਲੀਪੀਨਸ ਜਿਹੇ ਦੇਸ਼ ਇਸ ਕਦਮ ਨੂੰ ਅਸੁਰੱਖਿਆ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ। ਫਿਲੀਪੀਨਸ ਨੇ ਤਾਂ ਆਪਣੀ ਜਲ ਸੈਨਾ ਬੇੜੇ ਨੂੰ ਮਜ਼ਬੂਤ ਕਰਨ ਲਈ ਫਰਾਂਸ ਨਾਲ ਜਲ ਸੈਨਾ ਸਾਜੋ ਸਾਮਾਨ ਲਈ 6 ਮਿਲੀਅਨ ਯੂਰੋ ਦਾ ਸੌਦਾ ਕਰਨ ਦਾ ਫੈਸਲਾ ਲਿਆ ਹੈ ਜੋ ਚੀਨ ਦੀ ਚਿੰਤਾ ‘ਚ ਵਾਧਾ ਕਰ ਰਿਹਾ ਹੈ।

Facebook Comment
Project by : XtremeStudioz