Close
Menu

ਦੱਖਣੀ ਭਾਰਤ ਅਭਿਨੇਤਰੀ ਰਿਚਾ ਪਨਾਏ ਕਰੇਗੀ ਬਾਲੀਵੁੱਡ ‘ਚ ਕੰਮ

-- 21 September,2013

images (4)

ਮੁੰਬਈ- ਦੱਖਣ ਭਾਰਤ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਰਿਚਾ ਪਨਾਏ ਵੀ ਹੁਣ ਬਾਲੀਵੁੱਡ ‘ਤ ਕੰਮ ਕਰਨ ਲਈ ਤਿਆਰ ਹੈ। ਰਿਚਾ ਪਨਾਏ ਮਲਿਆਲਮ ਫਿਲਮ ‘ਟ੍ਰੈਫਿਕ’ ਦੇ ਹਿੰਦੀ ਰੀਮੇਕ ‘ਚ ਕੰਮ ਕਰਨ ਜਾ ਰਹੀ ਹੈ। ਰਿਚਾ ਨੇ ਕਿਹਾ ਕਿ ਬਾਲੀਵੁੱਡ ‘ਚ ਇਸ ਫਿਲਮ ਦੇ ਜ਼ਰਿਏ ਮੈਂ ਆਪਣੀ ਸ਼ੁਰੂਆਤ ਕਰਨ ਜਾ ਰਹੀ ਹਾਂ। ਇਸ ਫਿਲਮ ‘ਚ ਮੈਨੂੰ ਵਧੀਆ ਕਿਰਦਾਰ ਦਿੱਤਾ ਗਿਆ ਹੈ। ਮੈਂ ਇਸ ਦੇ ਲਈ ਬੇਹੱਦ ਖੁਸ਼ ਹਾਂ। ਮੈਂ ਕੰਮ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ। ‘ਟ੍ਰੈਫਿਕ’ ਦੇ ਰੀਮੇਕ ਦਾ ਨਿਰਦੇਸ਼ਨ ਰਾਜੇਸ਼ ਪਿਲੱਈ ਕਰਨਗੇ। ਇਸ ਫਿਲਮ ‘ਚ ਰਿਚਾ ਦੇ ਇਲਾਵਾ ਮਨੋਜ ਵਾਜਪੇਈ ਅਤੇ ਬੰਗਲਾ ਫਿਲਮਾਂ ਦੇ ਸੁਪਰਸਟਾਰ ਪ੍ਰਸੰਨਜੀਤ, ਦਿਵਿਆ ਦੱਤਾ, ਜਿਮੀ ਸ਼ੇਰਗਿੱਲ, ਪਰਮਬ੍ਰਤਾ ਚਟਰਜੀ ਦੀ ਵੀ ਅਹਿਮ ਭੁਮਿਕਾਵਾਂ ਹਨ। ਜ਼ਿਕਰਯੋਗ ਹੈ ਕਿ ਸਾਲ 2011 ‘ਚ ਪ੍ਰਦਰਸ਼ਿਤ ਫਿਲਮ ‘ਟ੍ਰੈਫਿਕ’ ਦੀ ਕਹਾਣੀ 5 ਲੋਕਾਂ ਦੇ ਆਲੇ-ਦੁਆਲੇ ਘੁੰਮਦੀ ਸੀ। ਇਸ ਫਿਲਮ ‘ਚ ‘ਟ੍ਰੈਫਿਕ’ ਕਾਨਸਟੇਬਲ ਸੁਪਰਸਟਾਰ (ਪੁਲਸ ਕਮਿਸ਼ਨਰ) ਜਰਨਲਿਸਟ ਅਤੇ ਡਾਕਟਰ ਦੇ ਚੱਰਿਤਰ ਨੂੰ ਪੇਸ਼ ਕੀਤਾ ਗਿਆ ਹੈ। ਮਲਿਆਲਮ ਫਿਲਮ ਦੀ ਪੀਠ ਭੂਮੀ ਜਿੱਥੇ ਕੇਰਲ ‘ਚ ਰਖੀ ਗਈ ਹੈ ਉੱਥੇ ਇਸ ਵਾਰ ਇਹ ਫਿਲਮ ਮੁੰਬਈ ਅਤੇ ਪੁਣੇ ‘ਚ ਸੈਟ ਕੀਤੀ ਗਈ ਹੈ। ਇਸ ਫਿਲਮ ‘ਚ ਮਨੋਜ ਵਾਜਪੇਈ ਕਾਨਸਟੇਬਲ ਜਦੋਂਕਿ ਪ੍ਰਸੰਨਜੀਤ ਸੁਪਰਸਟਾਰ ਦਾ ਕਿਰਦਾਰ ਅਦਾ ਕਰਨਗੇ।

Facebook Comment
Project by : XtremeStudioz