Close
Menu

ਦੱਖਣ ੲੇਸ਼ਿਅਾੲੀ ਪਰਵਾਸੀਅਾਂ ਨੂੰ ਜੱਦੀ ਮੁਲਕਾਂ ਵਿੱਚ ਵਧੇਰੇ ਪਛਾਣ ਦੇਣ ’ਤੇ ਜ਼ੋਰ

-- 28 April,2015

ਸਿੰਗਾਪੁਰ,  ਦੱਖਣੀ ੲੇਸ਼ੀਅਾ ਨਾਲ ਸਬੰਧਤ ਪਰਵਾਸੀਅਾਂ ਨੇ ਜਿਸ ਤਰ੍ਹਾਂ ਅਾਪਣੇ ਪਰਵਾਸ ਵਾਲੇ ਮੁਲਕਾਂ ਵਿੱਚ ਜਾ ਕੇ ਅਾਪਣੀ ਵਧੀਅਾ ਪਛਾਣ ਬਣਾੲੀ ਹੈ, ੳੁਸੇ ਤਰ੍ਹਾਂ ੳੁਨ੍ਹਾਂ ਨੂੰ ਅਾਪਣੇ ਜੱਦੀ ਮੁਲਕਾਂ ਵਿੱਚ ਵੀ ਸਮਾਜਕ, ਮਾਲੀ ਤੇ ਸਿਅਾਸੀ ਖੇਤਰਾਂ ਵਿੱਚ ਪਾੲੇ ਅਾਪਣੇ ਯੋਗਦਾਨ ਲੲੀ ਢੁਕਵੀਂ ਪਛਾਣ ਮਿਲਣੀ ਚਾਹੀਦੀ ਹੈ। ੲਿਹ ਗੱਲ ੲਿਥੇ ਦੱਖਣੀ ੲੇਸ਼ੀਅਾੲੀ ਅਧਿਅੈਨ ਸੰਸਥਾ ਵਿਖੇ ਮੁੱਖ ਰਿਸਰਚ ਫੈਲੋ ੲਿਫ਼ਤਿਖ਼ਾਰ ਅਹਿਮਦ ਚੌਧਰੀ ਨੇ ਕਹੀ।
ਬੰਗਲਾਦੇਸ਼ ਦੇ ਸਾਬਕਾ ਮੰਤਰੀ ਸ੍ਰੀ ਚੌਧਰੀ ਨੇ ਕਿਹਾ, ‘‘ਸਾਨੂੰ ਕਰੀਬ 5 ਕਰੋਡ਼ ਦੱਖਣੀ ੲੇਸ਼ੀਅਾੲੀ ਪਰਵਾਸੀਅਾਂ ਨੂੰ ੳੁਨ੍ਹਾਂ ਦੇ ਜੱਦੀ ਮੁਲਕਾਂ ਵਿਚ ਵਧੇਰੇ ਪਛਾਣ ਦਿਵਾੳੁਣੀ ਚਾਹੀਦੀ ਹੈ। ੳੁਨ੍ਹਾਂ ਕਿਹਾ ਕਿ ਦੱਖਣੀ ੲੇਸ਼ੀਅਾੲੀ ਪਰਵਾਸੀਅਾਂ ਨੇ ਅਮਰੀਕਾ ਵਰਗੇ ਮੁਲਕਾਂ ਵਿੱਚ ਵੱਡੇ ਸਿਅਾਸੀ ਰੁਤਬੇ ਹਾਸਲ ਕੀਤੇ ਹਨ ਅਤੇ ਹੋਰ ਮੁਲਕਾਂ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਪਾੲਿਅਾ ਹੈ ਤੇ ਸਮਾਜਕ ਖੇਤਰ ਵਿੱਚ ਵੀ ਨਾਂ ਕਮਾੲਿਅਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤੀ ਪਰਵਾਸੀਅਾਂ ਨੂੰ ਦੇਸ਼ ਦੇ ਮਾਲੀ ਵਿਕਾਸ ਲੲੀ ਹੋਰ ਸਰਗਰਮੀ ਦਿਖਾੳੁਣ ਦੇ ਦਿੱਤੇ ਗੲੇ ਸੱਦੇ ਦੇ ਹਵਾਲੇ ਨਾਲ ੳੁਨ੍ਹਾਂ ਕਿਹਾ ਕਿ ਅਸਲ ਵਿਚ ਜੱਦੀ ਮੁਲਕਾਂ ਨੂੰ ੲਿਨ੍ਹਾਂ ਪਰਵਾਸੀਅਾਂ ਪ੍ਰਤੀ ਵਧੇਰੇ ਗੰਭੀਰ ਹੋਣ ਦੀ ਲੋਡ਼ ਹੈ। ਗ਼ੌਰਤਲਬ ਹੈ ਕਿ ਸ੍ਰੀ ਚੌਧਰੀ ਨੇ 2007 ਤੋਂ 09 ਤੱਕ ਬੰਗਲਾਦੇਸ਼ ਦੇ ਅੰਤਰਿਮ ਮੰਤਰੀ ਹੁੰਦਿਅਾਂ ਪਰਵਾਸੀਅਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲੲੀ ਕੲੀ ਅਹਿਮ ਦਕਮ ਚੁੱਕੇ ਸਨ।

Facebook Comment
Project by : XtremeStudioz