Close
Menu

ਧਰਮ ਦੇ ਆਧਾਰ ‘ਤੇ ਭੇਦਭਾਵ ਕਿਸੇ ਵੀ ਕੀਮਤ ‘ਤੇ ਬਰਦਾਸ਼ ਨਹੀਂ : ਮੋਦੀ

-- 01 June,2015

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਜਨਤਾ ਪਾਰਟੀ ਦੇ ਕੁਝ ਨੇਤਾਵਾਂ ਦੀਆਂ ਭਾਈਚਾਰਕ ਟਿੱਪਣੀਆਂ ਨੂੰ ਮੰਦਭਾਗੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਵੀ ਭਾਈਚਾਰੇ ਦੇ ਨਾਲ ਭੇਦਭਾਵ ਜਾਂ ਉਸ ਦੇ ਪ੍ਰਤੀ ਹਿੰਸਾ ਕਿਸੇ ਵੀ ਕੀਮਤ ‘ਤੇ ਬਰਦਾਸ਼ ਨਹੀਂ ਕੀਤੀ ਜਾਵੇਗੀ। ਮੋਦੀ ਨੇ ਕਿਹਾ ਹੈ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਅਤੇ ਇਸ ਗੱਲ ਨੂੰ ਫਿਰ ਕਹਿ ਰਿਹਾ ਹੈ ਕਿ ਕਿਸੇ ਵੀ ਭਾਈਚਾਰੇ ਦੇ ਖਿਲਾਫ ਭੇਦਭਾਵ ਬਿਲਕੁੱਲ ਬਰਦਾਸ਼ ਨਹੀਂ ਕੀਤਾ ਜਾਵੇਗਾ। ਇਸ ਬਾਰੇ ‘ਚ ਮੇਰਾ ਰੁੱਖ ਬਿਲਕੁੱਲ ਸਾਫ ਹੈ ਕਿ ਸਭ ਦਾ ਸਾਥ, ਸਭ ਦਾ ਵਿਸ਼ਵਾਸ਼ ਅਤੇ ਮੈਂ ਅਤੇ ਮੇਰੀ ਸਰਕਾਰ ਇਸ ਮੰਤਰ ‘ਤੇ ਚੱਲ ਰਹੇ ਹਾਂ। ਇਸ ਸਵਾਲ ਦੇ ਜਵਾਬ ‘ਚ ਕਿ ਉਹ ਪਾਰਟੀ ਦੇ ਉਨ੍ਹਾਂ ਤੱਤਾਂ ‘ਤੇ ਕਿਸ ਤਰ੍ਹਾਂ ਲਗਾਮ ਲਗਾਉਣਗੇ ਜੋ ਭਾਈਚਾਰੇ ਦੇ ਆਧਾਰ ‘ਤੇ ਨਫਰਤ ਫੈਲਾ ਰਹੇ ਹਨ, ਉਨ੍ਹਾਂ ਨੇ ਕਿਹਾ ਹੈ ਕਿ ਕੁਝ ਮੰਦਭਾਗੀ ਟਿੱਪਣੀਆਂ ਕੀਤੀਆਂ ਗਈਆਂ ਜੋ ਪੂਰੀ ਤਰ੍ਹਾਂ ਨਾਲ ਗੈਰਕਾਨੂੰਨੀ ਸਨ। ਸਾਡਾ ਸੰਵਿਧਾਨ ਦੇਸ਼ ਦੇ ਹਰ ਇਕ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦੀ ਗਾਰੰਟੀ ਦਿੰਦਾ ਹੈ ਅਤੇ ਇਸ ‘ਤੇ ਕਿਸ ਤਰ੍ਹਾਂ ਦਾ ਸਮਝੌਤਾ ਨਹੀਂ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਉਸ ਦੀ ਸਰਕਾਰ ਧਰਮ ਅਤੇ ਜਾਤੀ ਤੋਂ ਉੱਪਰ ਉੱਠ ਕੇ 125 ਕਰੋੜ ਦੇਸ਼ਵਾਸੀਆਂ ਦੇ ਵਿਕਾਸ ਦੇ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ। ਦੇਸ਼ ‘ਚ ਨਾ ਸਿਰਫ ਕਾਨੂੰਨ ਸਮਾਜ ਦੇ ਸਾਹਮਣੇ ਵੀ ਹਰ ਧਰਮ ਬਰਾਬਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਧਿਆਨ ਪੂਰੀ ਤਰ੍ਹਾਂ ਸੁਸ਼ਾਸਨ ਅਤੇ ਵਿਕਾਸ ‘ਤੇ ਹੈ। ਸਾਡਾ ਫੋਕਸ ਹੈ ਕਿ ਵਿਕਾਸ,ਵਿਕਾਸ,ਅਤੇ ਰੋਜ਼ਗਾਰ, ਰੋਜ਼ਗਾਰ, ਰੋਜ਼ਗਾਰ।

Facebook Comment
Project by : XtremeStudioz