Close
Menu

‘ਧਾਰਾ 370 ਹਟਾਉਣ ਦਾ ਮੁੱਦਾ ਭਾਜਪਾ ਨੇ ਨਹੀਂ ਛੱਡਿਆ ਹੈਂ – ਜਤਿੰਦਰ ਸਿੰਘ

-- 31 May,2015

ਨਵੀਂ ਦਿੱਲੀ, 31 ਮਈ – ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਸੰਦਰਭ ‘ਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਜਨ ਸੰਘ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰਾਂ ਅਨੁਸਾਰ ਇਸ ਧਾਰਾ ਨੂੰ ਹਟਾਉਣ ਦੇ ਆਪਣੇ ਰੁਖ ‘ਤੇ ਕਾਇਮ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਹਿਯੋਗੀ ਪੀ.ਡੀ.ਪੀ. ਦੇ ਨਾਲ ਗਠਜੋੜ ਧਰਮ ਨੂੰ ਧਿਆਨ ‘ਚ ਰੱਖਦੇ ਹੋਏ ਜੰਮੂ-ਕਸ਼ਮੀਰ ‘ਚ ਸੰਵੇਦਨਸ਼ੀਲ ਮੁੱਦਿਆਂ ਨੂੰ ਫ਼ਿਲਹਾਲ ਪਿੱਛੇ ਕਰ ਦਿੱਤਾ ਗਿਆ ਹੈ। ਰਾਜ ਨਾਲ ਜੁੜੇ ਮੁੱਦਿਆਂ ਦੇ ਬਾਰੇ ‘ਚ ਇਕ ਇੰਟਰਵਿਊ ‘ਚ ਜਤਿੰਦਰ ਨੇ ਕਈ ਮੁੱਦਿਆਂ ‘ਤੇ ਗੱਲ ਕੀਤੀ ਪਰ ਵਿਵਾਦਗ੍ਰਸਤ ਮੁੱਦਿਆਂ ‘ਤੇ ਜ਼ਿਆਦਾ ਗੱਲ ਨਹੀਂ ਕੀਤੀ। ਇਨ੍ਹਾਂ ਵਿਵਾਦਗ੍ਰਸਤ ਮੁੱਦਿਆਂ ‘ਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਵਾਪਸ ਲੈਣ ਦੀ ਗੱਲ ਵੀ ਸ਼ਾਮਲ ਸੀ।

Facebook Comment
Project by : XtremeStudioz