Close
Menu

ਧੀ ਨੇ ਮਾਂ ਦੇ ਕਾਤਲ ਦੀ ਰੱਦ ਕਰਵਾਈ ਪੈਰੋਲ ਅਰਜ਼ੀ

-- 08 September,2015

ਵੈਨਕੂਵਰ- ਆਪਣੀ ਮਾਂ ਨੂੰ ਇਨਸਾਫ ਦੁਆਉਣ ਲਈ ਕਾਨੂੰਨੀ ਜੰਗ ਲੜ ਰਹੀ ਰੂਪੀ ਸਿੱਧੂ ਨੂੰ ਅੱਜ ਉਸ ਵੇਲੇ ਸਫਲਤਾ ਮਿਲੀ, ਜਦੋਂ ਉਸ ਨੇ ਆਪਣੀ ਮਾਂ-ਬਲਜੀਤ ਕੌਰ ਕੰਦੋਲਾ ਦੇ ਕਾਤਲ ਦੀ ਪੈਰੋਲ ਦੀ ਅਰਜ਼ੀ ਰੱਦ ਕਰਵਾ ਦਿੱਤੀ। ਕੈਨੇਡਾ ਦੇ ਨੈਸ਼ਨਲ ਪੈਰੋਲ ਬੋਰਡ ਨੇ ਬਲਜੀਤ ਕੌਰ ਦੇ ਕਾਤਲ ਸੰਦੀਪ ਸਿੰਘ ਤੂਰ ਨੂੰ ਪੈਰੋਲ ਦੇਣ ਤੋਂ ਮਨ੍ਹਾਂ ਕਰ ਦਿੱਤਾ।
ਦਰਅਸਲ 19 ਅਪ੍ਰੈਲ 1998 ਦੀ ਸ਼ਾਮ ਨੂੰ ਲੈਂਗਲੀ ਦੀ ਰਹਿਣ ਵਾਲੀ ਬਲਜੀਤ ਕੌਰ ਕੰਦੋਲਾ ਨੂੰ ਉਸ ਦੇ ਫਾਰਮ ਹਾਊਸ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਲਜੀਤ ਕੌਰ ਬੈਂਕ ਅਫਸਰ ਅਤੇ ਤਲਾਕਸ਼ੁਦਾ ਸੀ, ਜਿਸ ਨੇ ਕਤਲ ਤੋਂ ਸਿਰਫ 4 ਮਹੀਨੇ ਪਹਿਲਾਂ ਹੀ ਵੈਨਕੂਵਰ ਦੇ ਅਜੀਤ ਸਿੰਘ ਗਰੇਵਾਲ ਨਾਲ ਲਵ-ਮੈਰਿਜ ਕਰਵਾਈ ਸੀ ਅਤੇ ਮਹੀਨਾ ਪਹਿਲਾਂ ਹੀ ਉਸ ਨੂੰ ਆਪਣੀ ਲਾਈਫ ਇੰਸ਼ੋਰੈਂਸ ਦਾ ਬੈਨੀਫਿਸ਼ਰੀ ਬਣਾਇਆ ਸੀ।
ਅਦਾਲਤੀ ਰਿਕਾਰਡ ਅਨੁਸਾਰ ਰਾਇਲ ਕੈਨੇਡੀਅਨ ਦੀ ਪੁਲਸ ਨੇ ਕੁਝ ਹੀ ਦਿਨਾਂ ‘ਚ ਕਤਲ ਦੀ ਗੁੱਥੀ ਸੁਲਝਾਉਣ ‘ਚ ਕਾਮਯਾਬੀ ਹਾਸਲ ਕਰ ਲਈ ਸੀ। ਪੁਲਸ ਨੇ ਬਲਜੀਤ ਦੇ ਪਤੀ ਅਜੀਤ ਸਿੰਘ ਗਰੇਵਾਲ ਦੇ ਪਹਿਲੇ ਵਿਆਹ ਤੋਂ ਪੁੱਤਰ ਸੁਖਜੀਤ ਸਿੰਘ ਗਰੇਵਾਲ ਅਤੇ ਉਸ ਦੇ ਦੋਸਤ ਸੰਦੀਪ ਸਿੰਘ ਤੂਰ ਨੂੰ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਅਜੀਤ ਗਰੇਵਾਲ ਨੇ ਬਲਜੀਤ ਕੌਰ ਨਾਲ ਵਿਆਹ ਸਿਰਫ ਉਸ ਦੀ ਜਾਇਦਾਦ ਹਥਿਆਉਣ ਲਈ ਕੀਤਾ ਸੀ। ਉਸ ਨੇ ਸਾਜਿਸ਼ ਅਨੁਸਾਰ ਘਟਨਾ ਵਾਲੀ ਸ਼ਾਮ ਬਲਜੀਤ ਨੂੰ ਸੁਖਜੀਤ ਨੇ ਉਸ ਦੇ ਸਿਰ ‘ਚ ਦੋ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਸੀ।ਇਸ ਕੰਮ ‘ਚ ਸੰਦੀਪ ਤੂਰ ਨੇ ਉਸ ਦੀ ਮਦਦ ਕੀਤੀ ਸੀ।
24 ਅਕਤੂਬਰ 2000 ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਇਨ੍ਹਾਂ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀਆਂ ਹੁਕਮ ਸੁਣਾਇਆ ਸੀ ਕਿ ਅਜੀਤ ਸਿੰਘ ਗਰੇਵਾਲ ਅਤੇ ਸੁਖਜੀਤ ਸਿੰਘ ਗਰੇਵਾਲ ਨੂੰ ਘੱਟੋ-ਘੱਟ 25-25 ਸਾਲ ਪੈਰੋਲ ‘ਤੇ ਰਿਹਾਅ ਨਾ ਕੀਤਾ ਜਾਵੇ ਅਤੇ ਸੰਦੀਪ ਤੂਰ ਨੂੰ ਘੱਟੋ-ਘੱਟ 12 ਸਾਲ ਪੈਰੋਲ ਨਾ ਦਿੱਤੀ ਜਾਵੇ।
ਰੂਪੀ ਸਿੱਧੂ ਆਪਣੀ ਮਾਂ ਦੇ ਕਤਲ ਸਮੇਂ 18 ਸਾਲ ਦੀ ਸੀ। ਉਹ ਉਸ ਸਮੇਂ ਤੋਂ ਹੀ ਆਪਣੀ ਮਾਂ ਦੇ ਕਾਤਲਾਂ ਵਿਰੁੱਧ ਲੜਾਈ ਲੜ ਰਹੀ ਹੈ। ਹੁਣ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਦਾ ਕਾਤਲ ਪੈਰੋਲ ਲਈ ਅਰਜ਼ੀ ਦੇ ਰਿਹਾ ਹੈ ਤਾਂ ਉਸ ਨੇ ਤੂਰ ਨੂੰ ਸੀਖਾਂ ਪਿੱਛੇ ਰੱਖਣ ਲਈ ਆਮ ਲੋਕਾਂ ਤੋਂ ਸਹਿਯੋਗ ਮੰਗਿਆ। ਜੇਲ੍ਹ ਅੰਦਰ ਹੋਈ ਪੈਰੋਲ ਬੋਰਡ ਦੀ ਸੁਣਵਾਈ ਸਮੇਂ ਉਹ ਆਪਣੇ ਰਿਸ਼ਤੇਦਾਰਾਂ, ਭੈਣ-ਭਰਾਵਾਂ ਅਤੇ ਦੋਸਤਾਂ ਨਾਲ ਹਾਜ਼ਰ ਹੋਈ ਅਤੇ ਉਸ ਦੀ ਮਦਦ ਕਰਨ ਵਾਲੇ 3 ਹਜ਼ਾਰ ਤੋਂ ਵਧੇਰੇ ਲੋਕਾਂ ਦੇ ਹਸਤਾਖਰਾਂ ਵਾਲੀ ਪਟੀਸ਼ਨ ਪੈਰੋਲ ਬੋਰਡ ਦੇ ਮੈਂਬਰਾਂ ਸਾਹਮਣੇ ਰੱਖੀ।
ਪੈਰੋਲ ਬੋਰਡ ਨੇ ਰੂਪੀ ਸਿੱਧੂ ਦਾ ਪੱਖ ਸੁਣਿਆ ਅਤੇ ਸੰਦੀਪ ਤੂਰ ਦਾ ਜੇਲ੍ਹ ਰਿਕਾਰਡ ਤੇ ਪਿਛੋਕੜ ਦਾ ਲੇਖਾ-ਜੋਖਾ ਕਰਨ ਪਿੱਛੋਂ ਸੰਦੀਪ ਤੂਰ ਦੀ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ ਗਈ।

Facebook Comment
Project by : XtremeStudioz