Close
Menu

ਧੂਰੀ ਜ਼ਿਮਨੀ ਚੋਣ ‘ਚ ਵੀ ਪਾਰਟੀ ਦੀ ਹਾਰ ਦਾ ਕਾਰਨ ਬਣੇ ਬਾਜਵਾ ਦੇਣ ਅਸਤੀਫਾ: ਕਾਂਗਰਸੀ ਆਗੂ

-- 15 April,2015

ਚੰਡੀਗੜ•,  ਧੂਰੀ ਵਿਧਾਨ ਸਭਾ ਜ਼ਿਮਨੀ ਚੋਣ ‘ਚ ਵੀ ਪਾਰਟੀ ਦੀ ਹਾਰ ਦਾ ਕਾਰਨ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਕਾਂਗਰਸੀਆਂ ਨੇ ਅਹੁਦਾ ਛੱਡਣ ਦੀ ਮੰਗ ਕੀਤੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਬਾਜਵਾ ‘ਚ ਹੁਣ ਨੈਤਿਕਤਾ ਤਾਂ ਬੱਚੀ ਨਹੀਂ ਹੈ, ਅਜਿਹੇ ‘ਚ ਉਹ ਇਨਸਾਨਿਅਤ ਦੇ ਨਾਤੇ ਹੀ ਆਪਣਾ ਅਹੁਦਾ ਛੱਡ ਦੇਣ, ਤਾਂ ਜੋ ਪੰਜਾਬ ‘ਚ ਕਾਂਗਰਸ ਦਾ ਕੁਝ ਭਲਾ ਹੋ ਸਕੇ।
ਇਥੇ ਜ਼ਾਰੀ ਬਿਆਨ ‘ਚ ਸਾਬਕਾ ਜ਼ਿਲ•ਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਵਿਧਾਨ ਸਭਾ ਹਲਕਾ ਪੂਰਬੀ ਦੇ ਇੰਚਾਰਜ਼ ਗੁਰਮੇਲ ਸਿੰਘ ਪਹਿਲਵਾਨ, ਪੰਜਾਬ ਕਾਂਗਰਸ ਸਕੱਤਰ ਪਰਮਿੰਦਰ ਮਹਿਤਾ, ਪਲਵਿੰਦਰ ਸਿੰਘ ਤੱਗੜ, ਸਤਵਿੰਦਰ ਜਵੱਦੀ, ਬਲਜਿੰਦਰ ਬੰਟੀ, ਵਿਨੋਦ ਬੱਠਲਾ, ਗੁਰਸਿਮਰਨ ਸਿੰਘ ਮੰਡ ਨੇ ਕਿਹਾ ਕਿ ਧੂਰੀ ਵਿਧਾਨ ਸਭਾ ਜ਼ਿਮਨੀ ਚੋਣ ਵੀ ਕਾਂਗਰਸ ਪਾਰਟੀ 37500 ਵੋਟਾਂ ਨਾਲ ਹਾਰ ਗਈ ਹੈ। ਇਸ ਦੇ ਨਾਲ ਹੀ ਬਾਜਵਾ ਪਾਰਟੀ ਦੀ ਹਾਰ ਦਾ ਕਾਰਨ ਬਣਨ ਵਾਲੇ ਪ੍ਰਦੇਸ਼ ਪ੍ਰਧਾਨਾਂ ਦੀ ਸੂਚੀ ‘ਚ ਸੱਭ ਤੋਂ ਉੱਪਰ ਪਹੁੰਚ ਗਏ ਹਨ। ਉਨ•ਾਂ ਨੇ ਕਿਹਾ ਕਿ ਤਲਵੰਡੀ ਸਾਬੋ ਜ਼ਿਮਨੀ ਚੋਣ ਵੀ ਕਾਂਗਰਸ ਪਾਰਟੀ ਕਰੀਬ 46000 ਵੋਟਾਂ ਤੋਂ ਹਾਰੀ ਸੀ। ਬੀਤੀਆਂ ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦੀ 13 ‘ਚੋਂ 10 ਸੀਟਾਂ ‘ਤੇ ਹਾਰ ਹੋਈ ਸੀ, ਜਿਸ ‘ਚ ਖੁਦ ਬਾਜਵਾ ਦੀ 1 ਲੱਖ 36 ਹਜ਼ਾਰ ਵੋਟਾਂ ਤੋਂ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਹਾਰ ਸ਼ਾਮਿਲ ਹੈ।
ਅਜਿਹੇ ‘ਚ ਪੰਜਾਬ ‘ਚ ਕਾਂਗਰਸ ਨੂੰ ਬਚਾਉਣ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਬਾਜਵਾ ਖੁਦ ਹੀ ਆਪਣਾ ਅਹੁਦਾ ਛੱਡ ਦੇਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਕਮਾਂਡ ਸੰਭਾਲੀ ਜਾਵੇ, ਜਿਹੜੇ ਸੂਬੇ ‘ਚ ਸੱਭ ਤੋਂ ਪਸੰਦੀਦਾ ਆਗੂ ਹਨ। ਜਿਨ•ਾਂ ਨੇ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਸੀਟ ਤੋਂ ਭਾਜਪਾ ਦੇ ਵੱਡੇ ਆਗੂ ਤੇ ਵਰਤਮਾਨ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਪਟਿਆਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ 25 ਹਜ਼ਾਰ ਵੋਟਾਂ ਨਾਲ ਜਿੱਤੀ ਸੀ। ਇਸਦੇ ਉਲਟ, ਬਾਜਵਾ ਨੇ ਅਕਾਲੀ ਭਾਜਪਾ ਗਠਜੋੜ ਦੀਆਂ ਗਲਤ ਨੀਤੀਆਂ ਦਾ ਕੋਈ ਵਿਰੋਧ ਨਹੀਂ ਕੀਤਾ ਹੈ। ਬਾਜਵਾ ਨੇ ਨਾ ਰੇਤ, ਨਾ ਨਸ਼ਿਆਂ ਤੇ ਨਾ ਬੇਰੁਜ਼ਗਾਰੀ ਵਰਗੀਆਂ ਲੋਕ ਸਮੱਸਿਆਵਾਂ ਨੂੰ ਚੁੱਕਿਆ।
ਪਾਰਟੀ ਆਗੂਆਂ ਨੇ ਕਿਹਾ ਕਿ ਬਾਜਵਾ ਵਰਕਰਾਂ ਨੂੰ ਇਕਜੁੱਟ ਰੱਖਣ ਤੇ ਨਾਲ ਲੈ ਕੇ ਚੱਲਣ ‘ਚ ਨਾਕਾਮ ਰਹੇ ਹਨ ਅਤੇ ਪੰਜਾਬ ਕਾਂਗਰਸ ਨੂੰ ਇਕ ਪ੍ਰਾਈਵੇਟ ਲਿਮਿਟੇਡ ਫਰਮ ਵਾਂਗ ਚਲਾ ਰਹੇ ਹਨ। ਉਨ•ਾਂ ਨੇ ਕਿਹਾ ਕਿ ਬਾਜਵਾ ‘ਚ ਨੈਤਿਕਤਾ ਪੂਰੀ ਤਰ•ਾਂ ਖ਼ਤਮ ਹੋ ਚੁੱਕੀ ਹੈ, ਜਿਹੜੇ ਹਾਲਾਤ ਬਦਤਰ ਹੋਣ ਦੇ ਬਾਵਜੂਦ ਕੁਰਸੀ ਨਾਲ ਚਿਪਕੇ ਹੋਏ ਹਨ। ਬਾਜਵਾ ਨੂੰ ਇਨਸਾਨਿਅਤ ਦੇ ਨਾਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦੇਣਾ ਚਾਹੀਦਾ ਹੈ। ਜੇ ਅਜਿਹਾ ਨਾ ਹੋਇਆ, ਤਾਂ 2017 ਵਿਧਾਨ ਸਭਾ ਚੋਣਾਂ ‘ਚ ਵੀ ਕਾਂਗਰਸ ਦਾ ਧੂਰੀ ਜ਼ਿਮਨੀ ਚੋਣ ਵਰਗਾ ਹਾਲ ਹੋਣਾ ਤੈਅ ਹੈ।

Facebook Comment
Project by : XtremeStudioz