Close
Menu

ਧੋਨੀ ਤੇ ਧਵਨ ‘ਤੇ 1500-1500 ਡਾਲਰ ਦਾ ਜ਼ੁਰਮਾਨਾ

-- 27 September,2013

ਰਾਂਚੀ- ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਸਨਰਾਈਜ਼ਰਸ ਹੈਦਰਾਬਾਦ ਦੇ ਕਪਤਾਨ ਸ਼ਿਖਰ ਧਵਨ ‘ਤੇ ਇੱਥੇ ਖੇਡੇ ਗਏ ਚੈਂਪੀਅਨਜ਼ ਲੀਗ ਟੀ-20 ਦੇ ਇਕ ਮੈਚ ਦੌਰਾਨ ਦੋਵਾਂ ਦੀਆਂ ਟੀਮਾਂ ਵੱਲੋਂ ਮੱਠੀ ਓਵਰ ਗਤੀ ਰੱਖਣ ਕਾਰਨ ਜ਼ੁਰਮਾਨਾ ਲਗਾਇਆ ਗਿਆ ਹੈ। ਮੈਚ ਦੀ ਸਮਾਪਤੀ ਤੋਂ ਬਾਅਦ ਸਨਰਾਈਜ਼ਰਸ ਅਤੇ ਚੇਨਈ ਨੂੰ ਜ਼ਰੂਰੀ ਰੇਟ ਤੋਂ ਇਕ ਓਵਰ ਪਿੱਛੇ ਪਾਇਆ ਗਿਆ। ਮੱਠੀ ਓਵਰ ਗਤੀ ਦੇ ਮਾਮਲਿਆਂ ਨਾਲ ਸਬੰਧਿਤ ਚੈਂਪੀਅਨਜ਼ ਲੀਗ ਦੇ ਖੇਡ ਜ਼ਾਬਤੇ ਤਹਿਤ ਇਸ ਸੀਜ਼ਨ ‘ਚ ਚੂੰਕਿ ਉਨ੍ਹਾਂ ਦਾ ਇਹ ਪਹਿਲਾ ਮਾਮਲਾ ਹੈ ਇਸ ਲਈ ਧੋਨੀ ਅਤੇ ਧਵਨ ‘ਤੇ 1500-1500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਜਦਕਿ ਟੀਮ ਦੇ ਹਰੇਕ ਮੈਂਬਰ ‘ਤੇ 750 ਡਾਲਰ ਦਾ ਜੁਰਮਾਨਾ ਲਗਾਇਆ ਗਿਆ।

Facebook Comment
Project by : XtremeStudioz