Close
Menu

ਧੋਨੀ ਨੂੰ ਟਿਕਣ ਨਹੀਂ ਦੇਵਾਂਗੇ ਤਾਂ ਭੀੜ ਖੁਦ ਹੀ ਠੰਡੀ ਹੋ ਜਾਵੇਗੀ : ਮੈਕਸਵੈੱਲ

-- 22 October,2013

ਰਾਂਚੀ – ਮੋਹਾਲੀ ਵਿਚ ਇਸ਼ਾਂਤ ਸ਼ਰਮਾ ਨੂੰ 48ਵੇਂ ਓਵਰ ‘ਚ ਕੁੱਟ ਕੇ ਹਾਰਿਆ ਹੋਇਆ ਮੈਚ ਜਿੱਤਣ ਨਾਲ ਕੰਗਾਰੂਆਂ ਦਾ ਉਤਸ਼ਾਹ ਇੰਨਾ ਵਧਿਆ ਹੋਇਆ ਹੈ ਕਿ ਹੁਣ ਉਨ੍ਹਾਂ ਨੇ ਇਥੇ ਚੌਥੇ ਇਕ ਦਿਨਾ ਮੈਚ ਵਿਚ ਰਾਂਚੀ ਦੇ ਰਾਜਕੁਮਾਰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟਿਕਣ ਹੀ ਨਾ ਦੇਣ ਦੀ ਪੂਰੀ ਯੋਜਨਾ ਬਣਾਈ ਹੈ, ਜਿਸ ਨਾਲ ਉਸ ਦੇ ਘਰੇਲੂ ਨਗਰ ਦਾ ਉਤਸ਼ਾਹ ਠੰਡਾ ਕੀਤਾ ਜਾ ਸਕਦਾ ਹੈ। ਧੋਨੀ ਦੇ ਘਰੇਲੂ ਸ਼ਹਿਰ ਰਾਂਚੀ ‘ਚ ਲੜੀ ਦਾ ਚੌਥਾ ਵਨ ਡੇ ਖੇਡਣ ਇਥੇ ਪਹੁੰਚੀ ਆਸਟ੍ਰੇਲੀਆਈ ਟੀਮ ਦੇ ਧੁਨੰਤਰ ਗਲੇਨ ਮੈਕਸਵੈੱਲ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ”ਆਸਟ੍ਰੇਲੀਆਈ ਟੀਮ ਨੇ ਪੁਣੇ ਦੇ ਮੈਚ ਦੀ ਤਰ੍ਹਾਂ ਮੋਹਾਲੀ ਵਿਚ ਵੀ ਧੋਨੀ ਨੂੰ ਘੇਰਨ ਤੇ ਸਕੋਰ ਨਾ ਕਰਨ ਦੇਣ ਦੀ ਪੂਰੀ ਯੋਜਨਾ ਬਣਾਈ ਸੀ ਪਰ ਕੁਝ ਕਾਰਨਾਂ ਦੇ ਚਲਦਿਆਂ ਸਾਡੀ ਰਣਨੀਤੀ ਕਾਮਯਾਬ ਨਾ ਹੋ ਸਕੀ ਪਰ ਧੋਨੀ ਦੇ ਘਰੇਲੂ ਸ਼ਹਿਰ ਰਾਂਚੀ ‘ਚ ਅਸੀਂ ਉਸ ਨੂੰ ਟਿਕਣ ਨਹੀਂ ਦੇਵਾਂਗੇ।” ਮੈਕਸਵੈੱਲ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਆਸਟ੍ਰੇਲੀਆਈ ਗੇਂਦਬਾਜ਼ ‘ਡਾਟ’ ਗੇਂਦ ਸੁੱਟ ਕੇ ਦਬਾਅ ਵਿਚ ਲਿਆ ਦੇਣਗੇ ਅਤੇ ਫਿਰ ਉਸ ਨੂੰ ਟਿਕਣ ਦਾ ਮੌਕਾ ਹੀ ਨਹੀਂ ਦਿੱਤਾ ਜਾਵੇਗਾ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਧੋਨੀ ਨੇ ਮੋਹਾਲੀ ਵਿਚ ਜਿਸ ਤਰ੍ਹਾਂ ਬੇਰਹਿਮੀ ਨਾਲ ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਪਿਟਾਈ ਕੀਤੀ ਅਤੇ 139 ਦੌੜਾਂ ਬਣਾ ਕੇ ਅੰਤ ਤਕ ਅਜੇਤੂ ਰਿਹਾ, ਉਸ ਦਾ ਆਸਟ੍ਰੇਲੀਆ ਕੋਲ ਇਲਾਜ ਹੈ। ਮੈਕਸਵੈੱਲ ਨੇ ਕਿਹਾ, ”ਅਸੀਂ ਧੋਨੀ ਨੂੰ ਸ਼ੁਰੂ ਵਿਚ ਹੀ ਜੀਵਨਦਾਨ ਦੇ ਦਿੱਤਾ ਸੀ, ਜਿਸ ਦਾ ਸਾਨੂੰ ਖਮਿਆਜ਼ਾ ਭੁਗਤਣਾ ਪਿਆ ਪਰ ਧੋਨੀ ਨੂੰ ਉਸ ਦੇ ਘਰੇਲੂ ਸ਼ਹਿਰ ਵਿਚ ਅਸੀਂ ਅਜਿਹਾ ਕੋਈ ਮੌਕਾ ਨਹੀਂ ਦੇਣ ਵਾਲੇ।”

Facebook Comment
Project by : XtremeStudioz