Close
Menu

ਧੋਨੀ ਨੇ ਮਹਿਲਾ ਜੂਨੀਅਰ ਹਾਕੀ ਖਿਡਾਰੀਆਂ ਨਾਲ ਕੀਤੀ ਮੁਲਾਕਾਤ

-- 16 June,2015

ਨਵੀਂ ਦਿੱਲੀ, ਟੀਮ ਇੰਡੀਆ ਦੇ ਵਨ ਡੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਾਜਧਾਨੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿਚ ਸ਼ਨੀਵਾਰ ਨੂੰ ਆਪਣੇ ਸਭ ਤੋਂ ਪੁਰਾਣੇ ਕੋਚ ਐੱਮ. ਪੀ. ਸਿੰਘ ਨਾਲ ਸਖਤ ਅਭਿਆਸ ਤੋਂ ਬਾਅਦ ਭਾਰਤੀ ਜੂਨੀਅਰ ਮਹਿਲਾ ਟੀਮ ਨਾਲ ਮੁਲਾਕਾਤ ਕੀਤੀ ਤੇ ਅੱਗੇ ਹੋਣ ਵਾਲੇ ਟੂਰਨਾਮੈਂਟ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਨੀਦਰਲੈਂਡ ਵਿਚ 18 ਜੁਲਾਈ ਤੋਂ ਸ਼ੁਰੂ ਹੋ ਰਹੇ ਵਾਲਵੋ ਇੰਟਰਨੈਸ਼ਨਲ ਅੰਡਰ-21 ਟੂਰਨਾਮੈਂਟ ਤੇ ਚੀਨ ਵਿਚ 5 ਤੋਂ 13 ਸਤੰਬਰ ਤਕ ਹੋਣ ਵਾਲੇ 7ਵੇਂ ਮਹਿਲਾ ਏਸ਼ੀਆ ਕੱਪ ਵਿਚ ਹਿੱਸਾ ਲੈਣਾ ਹੈ ਤੇ ਇਸੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਨੈਸ਼ਨਲ ਸਟੇਡੀਅਮ ਵਿਚ ਤਿਆਰੀ ਕੈਂਪ ਲਗਾਇਆ ਗਿਆ ਹੈ। ਕੋਚ ਐੱਨ. ਐੱਸ. ਸੈਣੀ ਦੀ ਅਗਵਾਈ ਵਿਚ ਮਹਿਲਾ ਟੀਮ ਇੱਥੇ ਸਖਤ ਅਭਿਆਸ ਕਰ ਰਹੀ ਹੈ। ਧੋਨੀ ਇੱਥੇ ਖਿਡਾਰੀਆਂ ਨਾਲ ਮਿਲੇ, ਉਨ੍ਹਾਂ ਨਾਲ ਤਿਆਰੀਆਂ ਦੇ ਵਿਸ਼ੇ ਵਿਚ ਗੱਲਬਾਤ ਕੀਤੀ ਤੇ ਅਗਾਮੀ ਟੂਰਨਾਮੈਂਟ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਧੋਨੀ ਨੇ ਫਿਟਨੈੱਸ ‘ਤੇ ਸਖਤ ਜ਼ੋਰ ਦਿੰਦੇ ਹੋਏ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਲਗਾਤਾਰ ਮਿਹਨਤ ਕਰਨ ਦੇ ਨਾਲ ਹੀ ਸਫਲਤਾ ਮਿਲਦੀ ਹੈ।

Facebook Comment
Project by : XtremeStudioz