Close
Menu

ਧੋਨੀ ਨੇ ਸ਼ਾਸਤਰੀ ਤੋਂ ਲਈ ਸਿੱਖਿਆ

-- 19 February,2015

ਮੈਲਬੋਰਨ¸ ਆਸਟ੍ਰੇਲੀਆਈ ਦੌਰੇ ਵਿਚ ਲੱਚਰ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿਚ ਪਾਕਿਸਤਾਨ ਵਿਰੁੱਧ ਸ਼ਾਨਦਾਰ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਨੂੰ ਭਾਵੇਂ ਹੀ ਜਸ਼ਨ ਮਨਾਉਣ ਦਾ ਮੌਕਾ ਮਿਲਿਆ ਹੋਵੇ ਪਰ ਹੁਣ ਵੀ ਕੁਝ ਅਜਿਹੇ ਵਿਭਾਗ ਹਨ ਜਿਨ੍ਹਾਂ ‘ਤੇ ਕੰਮ ਕਰਨ ਦੀ ਲੋੜ ਹੈ ਤੇ ਇਨ੍ਹਾਂ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ ਦੇ ਰੂਪ ਵਿਚ ਖਰਾਬ ਫਾਰਮ ਵੀ ਸ਼ਾਮਲ ਹਨ।
ਇਸ ਲਈ ਇਹ ਦੇਖ ਕੇ ਅਸਲ ਵਿਚ ਹੈਰਾਨੀ ਨਹੀਂ ਹੋਈ ਕਿ ਕਪਤਾਨ ਨੇ ਕੱਲ ਭਾਰਤੀ ਟੀਮ ਦੇ ਅਬਿਆਸ ਸੈਸ਼ਨ ਦੌਰਾਨ ਟੀਮ ਨਿਰਦੇਸ਼ਕ ਰਵੀ ਸ਼ਾਸਤਰੀ ਨਾਲ ਸਮਾਂ ਬਿਤਾਇਆ।
ਨੈੱਟ ਸੈਸ਼ਨ ਤੋਂ ਬਾਅਦ ਧੋਨੀ ਸਕੁਐਰ ਲੈੱਗ ਖੇਤਰ ਵਿਚ ਗਿਆ ਜਿੱਥਏ ਸ਼ਾਸਤਰੀ ਕੁਰਸੀ ‘ਤੇ ਬੈਠਾ ਹੋਇਆ ਸੀ। ਇਨ੍ਹਾਂ ਦੋਵਾਂ ਨੂੰ ਚਰਚਾ ਵਿਚ ਲੀਨ ਦੇਖਿਆ ਗਿਆ ਜਿਸ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਨੂੰ ਪੁਲ ਸ਼ਾਟ ਖੇਡਣ ਲਈ ਸਰੀਰ ਦੀ ਮੂਵਮੈਂਟ ਤੇ ਸੰਤੁਲਨ ਦੀ ਸਿੱਖਿਆ ਦਿੰਦੇ ਦੇਖਿਆ ਗਿਆ।
ਆਸਟ੍ਰੇਲੀਆਈ ਵਿਕਟਾਂ ਦੇ ਬਾਰੇ ਵਿਚ ਸ਼ਾਤਰੀ ਦੇ ਗਿਆਨ ‘ਤੇ ਸਵਾਲ ਨਹੀਂ ਉਠਾਇਆ ਜਾ ਸਕਦਾ ਕਿਉਂਕਿ ਉਹ 1985 ਵਿਚ ਬੇਂਸਨ ਐਂਡ ਹੇਜੇਜ ਸੀਰੀਜ ਦੌਰਾਨ ਮੈਨ ਆਫ ਦਿ ਸੀਰੀਜ਼ ਜਾਂ ਚੈਂਪੀਅਨ ਆਫ ਚੈਂਪੀਅਨ ਰਹੇ ਸਨ। ਉਨ੍ਹਾਂ ਨੇ 1991-92 ਲੜੀ ਦੌਰਾਨ ਸਿਡਨੀ ਵਿਚ ਦੋਹਰਾ ਸੈਂਕੜਾ ਵੀ ਲਗਾਇਆ ਸੀ।
ਧੋਨੀ ਨੇ ਜਿਹੜੇ ਪਿਛਲੇ 10 ਵਨ ਡੇ ਖੇਡੇ ਹਨ, ਉਨ੍ਹਾਂ ਵਿਚ ਸਿਰਫ ਇਕ ਅਰਧ ਸੈਂਕੜਾ (ਅਜੇਤੂ 51) ਵੈਸਟਇੰਡੀਜ਼ ਵਿਰੁੱਧ ਲਗਾਇਆ ਗਿਆ ਹੈ। ਉਸਨੂੰ ਦੋ ਹੋਰ ਮੈਚਾਂ ਵਿਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ। ਬਾਕੀ ਸੱਤ ਮੈਚਾਂ ਵਿਚ ਉਹ ਸਿਰਫ ਇਕ ਵਾਰ 30 ਦੌੜਾਂ ਦੇ ਪਾਰ ਪਹੁੰਚ ਸਕਿਆ ਸੀ। ਉਹ ਕੁਝ ਮੌਕਿਆਂ ‘ਤੇ ਚੰਗੀਆਂ ਗੇਂਦਾਂ ‘ਤੇ ਆਊਟ ਹੋਇਆ ਜਦਕਿ ਕਦੇ ਉਨ੍ਹਾਂ ਨੇ ਖਰਾਬ ਸ਼ਾਟਾਂ ਖੇਡ ਕੇ ਆਪਣੀ ਵਿਕਟ ਗੁਆਈ।

Facebook Comment
Project by : XtremeStudioz