Close
Menu

‘ਧੜਕਨ’ ਦਾ ਰੀਮੇਕ ਬਣਾਉਣਾ ਚਾਹੁੰਦੀ ਹੈ ਸ਼ਿਲਪਾ ਸੈੱਟੀ

-- 11 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਬੀਤੇ ਦਿਨੀਂ ਆਪਣੀ ਤਸਵੀਰਾਂ ਕਰਕੇ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਰਹੀ ਸੀ । ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਸ਼ਿਲਪਾ ਨੂੰ ਪੁੱਛੇ ਜਾਣ ‘ਤੇ ਕਿ ਤੁਸੀ ਆਪਣੀ ਕਿਸੇ ਫਿਲਮ ਦੇ ਗੀਤ ਦਾ ਰੀਮੇਕ ਦੇਖਣਾ ਚਾਹੁੰਦੇ ਹੋ ਤਾਂ ਸ਼ਿਲਪਾ ਨੇ ਜਵਾਬ ਦਿੰਦੇ ਹੋਏ ਕਿਹਾ , ”ਮੈਂ ਹੁਣ ਤਕ ਇਸ ਬਾਰੇ ਕੁਝ ਨਹੀਂ ਸੋਚਿਆ ਹੈ, ਇਹ ਨਿਰਮਾਤਾ ਅਤੇ ਨਿਰਦੇਸ਼ਕ ‘ਤੇ ਨਿਰਭਰ ਕਰਦਾ ਹੈ। ਮੈਨੂੰ ਲਗਦਾ ਹੈ ਕਿ ‘ਧੜਕਨ’ ਦਾ ਰੀਮੇਕ ਬਣਨਾ ਚਾਹੀਦਾ ਹੈ।”

ਜ਼ਿਕਰਯੋਗ ਹੈ ਕਿ ਹਾਲ ਹੀ ਇਹ ਅਫਵਾਹਾਂ ਵੀ ਆਈਆਂ ਸੀ ਕਿ ਫਵਾਦ ਖਾਨ ਤੇ ਸੁਨੀਲ ਸ਼ੈੱਟੀ ਦੀ ਭੂਮਿਕਾ ਸੂਰਜ ਪੰਚੋਲੀ ਨਿਭਾਉਣਗੇ ਪਰ ਹੁਣ ਤਕ ਇਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਸ਼ਿਲਪਾ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਮਸ਼ਹੂਰ ਹੈ। ਉਨ੍ਹਾਂ 2015 ‘ਚ ਆਪਣੀ ਯੋਗਾ ਡੀ. ਵੀ. ਡੀ ਨੂੰ ਲਾਂਚ ਕੀਤਾ ਸੀ। 

Facebook Comment
Project by : XtremeStudioz