Close
Menu

ਨਕਲੀ ਕੀਟਨਾਸ਼ਕਾਂ ਦੇ ਝੰਬੇ ਕਿਸਾਨਾਂ ਨੇ ਭੂੰਦਡ਼ ’ਤੇ ਕੀਤਾ ‘ਗੁੱਸੇ ਦਾ ਸਪਰੇਅ’

-- 23 September,2015

ਬਠਿੰਡਾ, 23 ਸਤੰਬਰ
ੲਿਥੋਂ ਦੇ ਖੇਤਰੀ ਕਿਸਾਨ ਮੇਲੇ ’ਚੋਂ ਅੱਜ ਰੋਹ ਭਰੇ ਕਿਸਾਨਾਂ ਨੇ ਮੁੱਖ ਮਹਿਮਾਨ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਪੰਜਾਬ ਖੇਤੀ ’ਵਰਸਿਟੀ ਦੇ ਉਪ ਕੁਲਪਤੀ ਡਾ.ਬਲਦੇਵ ਸਿੰਘ ਢਿੱਲੋਂ ਨੂੰ ਬੇਰੰਗ ਮੋੜ ਦਿੱਤਾ। ਚਿੱਟੇ ਮੱਛਰ ਤੇ ਨਕਲੀ ਕੀਟਨਾਸ਼ਕਾਂ ਦੇ ਝੰਬੇ ਕਿਸਾਨਾਂ ਨੇ ਪਹਿਲਾਂ ਸ੍ਰੀ ਭੂੰਦੜ ਨੂੰ ਸਟੇਜ ਤੋਂ ਬੋਲਣ ਨਾ ਦਿੱਤਾ ਅਤੇ ਮਗਰੋਂ ਅਜਿਹਾ ਹੰਗਾਮਾ ਕੀਤਾ ਕਿ ਬਠਿੰਡਾ ਪੁਲੀਸ ੲਿਸ ਅਕਾਲੀ ਨੇਤਾ ਤੇ ਡਾ. ਢਿੱਲੋਂ ਨੂੰ ਮੁਸ਼ਕਲ ਨਾਲ ੳੁਥੋਂ ਕੱਢ ਕੇ ਲੈ ਗਈ। ਭੜਕੇ ਹੋਏ ਕਿਸਾਨਾਂ ਨੇ ਸਟੇਜ ’ਤੇ ਬੈਠੇ ੲਿਨ੍ਹਾਂ ਦੋਵਾਂ ਵੱਲ ਰੱਦੀ ਕਾਗਜ਼ਾਂ ਦੀਆਂ ਗੇਂਦਾਂ ਬਣਾ ਕੇ ਸੁੱਟੀਆਂ ਤੇ ੳੁਨ੍ਹਾਂ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ। ੲਿਸ ਮੌਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗੲੇ। ਦੁਪਹਿਰ ਵਕਤ ਕਰੀਬ ਵੀਹ ਮਿੰਟ ਖੇਤਰੀ ਕਿਸਾਨ ਮੇਲੇ ਦੀ ਮੁੱਖ ਸਟੇਜ ’ਤੇ ਹੰਗਾਮਾ ਹੁੰਦਾ ਰਿਹਾ।  ਕਿਸਾਨਾਂ ਨੇ ਸਟੇਜ ਦਾ ਮਾਇਕ ਤੋੜ ਦਿੱਤਾ ਅਤੇ ਡੈਸ਼ ਬੋਰਡ ਹੇਠਾਂ ਸੁੱਟ ਦਿੱਤਾ। ਮੁੱਖ ਮਹਿਮਾਨ ਦੇ ਆਉਣ ਤੋਂ ਕਰੀਬ 15 ਮਿੰਟ ਮਗਰੋਂ ਮਾਹੌਲ ਗਰਮਾ ਗਿਆ। ਸਥਿਤੀ ਉਦੋਂ ਵਿਗੜੀ ਜਦੋਂ ਖੇਤੀ ’ਵਰਸਿਟੀ ਦੇ ਬੁਲਾਰੇ ਡਾ.ਬਲਵਿੰਦਰ ਸਿੰਘ ਨੇ ਆਖਿਆ ਕਿ ਕਿਸਾਨਾਂ ਵੱਲੋਂ ਗੈਰ ਪ੍ਰਮਾਣਿਤ ਕੀਟਨਾਸ਼ਕਾਂ ਦੀ ਵਰਤੋਂ ਨੇ ਚਿੱਟੇ ਮੱਛਰ ਵਿੱਚ ਵਾਧਾ ਕੀਤਾ ਹੈ। ੲਿਹ ਕਹਿਣ ਦੀ ਦੇਰ ਸੀ ਕਿ 60 ਵਰ੍ਹਿਆਂ ਦੇ ਇੱਕ ਬਜ਼ੁਰਗ ਨੇ ਮੁੱਖ ਸਟੇਜ ’ਤੇ ਲਾਗੇ ਆ ਕੇ ਬੁਲੰਦ ਅਾਵਾਜ਼ ਵਿੱਚ ਆਖਿਆ ਕਿ ਨਕਲੀ ਕੀਟਨਾਸ਼ਕਾਂ ਨੇ ਕਿਸਾਨ ਕੱਖੋਂ ਹੌਲੇ ਕਰ ਦਿੱਤੇ ਤੇ ਹੁਣ ਕਸੂਰਵਾਰ ਵੀ ਕਿਸਾਨ ਹੀ ਹਨ। ਪੰਡਾਲ ਵਿੱਚ ਬੈਠੇ ਹਜ਼ਾਰਾਂ ਕਿਸਾਨ ਉੱਠ ਕੇ ਖੜ੍ਹੇ ਹੋੲੇ ਅਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਐਮ.ਪੀ ਭੂੰਦੜ ਜਿਵੇਂ ਹੀ ਬੋਲਣ ਲਈ ਉੱਠੇ ਤਾਂ ਕਿਸਾਨਾਂ ਨੇ ਰੌਲਾ ਪਾ ਦਿੱਤਾ ਅਤੇ ੳੁਹ ਸਟੇਜ ਦੇ ਐਨ ਅੱਗੇ ਆ ਗਏ। ਕਿਸਾਨਾਂ ਦਾ ਗੁੱਸਾ ਖੇਤੀ ਮਹਿਕਮੇ ਤੇ ’ਵਰਸਿਟੀ ਖ਼ਿਲਾਫ਼ ਸੀ। ਸੰਸਦ ਮੈਂਬਰ ਨੇ ਤਿੰਨ -ਚਾਰ ਵਾਰ ਕਿਸਾਨਾਂ ਦਾ ਗੁੱਸਾ ਠੰਢਾ ਕਰਨ ਵਾਸਤੇ ਉੱਠੇ ਪਰ ਉਨ੍ਹਾਂ ਦੀ ਵਾਹ ਨਾ ਚੱਲੀ। ਅੱਜ ਪੁਲੀਸ ਸ਼ਹਿਰ ਵਿੱਚ ਕਿਸਾਨਾਂ ਦੇ ਰੋਸ ਮਾਰਚ ਕਰਕੇ ਉਧਰ ਉਲਝੀ ਹੋਈ ਸੀ। ਮੌਜੂਦ ਥਾਣੇਦਾਰ ਨੇ ਸ੍ਰੀ ਭੂੰਦੜ ਤੇ ਉਪ ਕੁਲਪਤੀ ਨੂੰ ਫੌਰੀ ਨਿਕਲਣ ਵਾਸਤੇ ਇਸ਼ਾਰਾ ਕੀਤਾ। ਪੁਲੀਸ ਨੇ ਸੁਰੱਖਿਆ ਘੇਰੇ ਵਿੱਚ ਦੋਵਾਂ ਨੂੰ ਗੱਡੀ ਵਿੱਚ ਬਿਠਾਇਆ ਅਤੇ ਕਿਸਾਨ ਮੇਲੇ ’ਚੋਂ ਕੱਢ ਕੇ ਲੈ ਗਈ। ਉਸ ਮਗਰੋਂ ਕਿਸਾਨਾਂ ਨੇ ਮੁੱਖ ਸਟੇਜ ’ਤੇ ਕਬਜ਼ਾ ਕਰ ਲਿਅਾ। ਪੰਡਾਲ ਵਿੱਚ ਕਿਸਾਨ ਸਿਕੰਦਰ ਸਿੰਘ, ਮਹਿੰਦਰ ਸਿੰਘ ਤੇ ਹੋਰਨਾ ਨੇ ਆਖਿਆ ਕਿ ਇਹ ਲੋਕ ਹੁਣ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਹਨ। ਨਕਲੀ ਕੀਟਨਾਸ਼ਕਾਂ ਨੇ ਕਿਸਾਨੀ ਮਾਰ ਦਿੱਤੀ ਅਤੇ ਹੁਣ ਸਰਕਾਰ ਦੀ ਜਾਗ ਖੁੱਲ੍ਹ ਗਈ ਹੈ।

Facebook Comment
Project by : XtremeStudioz