Close
Menu

ਨਗਰ ਨਿਗਮ ਅਤੇ ਨਗਰ ਪਾਲਿਕਾਂ ਚੋਣਾਂ ਅਕਾਲੀ-ਭਾਜਪਾ ਵੱਲੋਂ ਸਾਂਝੇ ਤੌਰ ‘ਤੇ ਲੜੀਆਂ ਜਾਣਗੀਆਂ – ਬਾਦਲ

-- 06 February,2015

* ਦੋਵੇਂ ਪਾਰਟੀਆਂ ਆਪਣੇ ਆਪਣੇ ਚੋਣ ਨਿਸ਼ਾਨ ‘ਤੇ ਚੋਣਾਂ ਲੜਨਗੀਆਂ
* ਸੰਗਤ ਦਰਸ਼ਨ ਦੇ ਪਿੱਛੇ ਕੋਈ ਵੀ ਸਿਆਸੀ ਮਕਸਦ ਨਹੀ
* ਮੁੱਖ ਮੰਤਰੀ ਵੱਲੋਂ ਧੂਰੀ ਵਿਧਾਨ ਸਭਾ ਹਲਕੇ ਦਾ ਸੰਗਤ ਦਰਸ਼ਨ ਮੁਕੰਮਲ

ਧੂਰੀ (ਸੰਗਰੂਰ)- ਪੰਜਾਬ ਦੇ ਮੁੱਖ ਮੰਤਰੀ ਸ .ਪਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਨਗਰ ਨਿਗਮ ਅਤੇ ਨਗਰ ਪਾਲਿਕਾਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਂਝੇ ਤੌਰ ਤੇ ਲੜਨ ਦਾ ਐਲਾਨ ਕੀਤਾ ਹੈ।
ਅੱਜ ਧੂਰੀ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ•ਾਂ ਕਿਹਾ ਕਿ ਦੋਂਵੇ ਪਾਰਟੀਆਂ ਵਿੱਚ ਪੂਰੀ ਤਰ•ਾਂ ਤਾਲਮੇਲ ਅਤੇ ਸਾਂਝ ਹੈ ਅਤੇ ਇਹ ਗਠਜੋੜ ਚੋਣਾਂ ਲੜਨ ਲਈ ਪੂਰੀ ਤਰ•ਾਂ ਤਿਆਰ ਹੈ। ਉਨ•ਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਗਰ ਨਿਗਮ ਅਤੇ ਨਗਰ ਪਾਲਿਕਾ ਦੀ ਚੋਣਾਂ ਦੌਰਾਨ ਆਪਣੀਆਂ ਪਹਿਲਾ ਵਾਲੀਆਂ ਸੀਟਾਂ ਤੋਂ ਹੀ ਲੜਨਗੀਆਂ ਅਤੇ ਦੋਵੇਂ ਪਾਰਟੀਆਂ ਆਪਣੇ ਆਪਣੇ ਚੋਣ ਨਿਸ਼ਾਨ ਤੇ ਚੋਣਾਂ ਵਿੱਚ ਉਤਰਨਗੇ। ਇਸੇ ਦੌਰਾਨ ਉਨ•ਾਂ ਕਿਹਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਸਪੱਸ਼ਟ ਬਹੁਮਤ ਹਾਸਿਲ ਕਰੇਗਾ।
ਅੱਜ 15 ਪਿੰਡਾਂ ਦੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੇ ਸੰਗਤ ਦਰਸ਼ਨ ਦੇ ਪਿੱਛੇ ਕੋਈ ਵੀ ਸਿਆਸੀ ਮਕਸਦ ਨਹੀ ਹੈ। ਉਹ ਜਦੋਂ ਵੀ ਸੱਤਾ ‘ਚ ਆਉਂਦੇ ਹਨ,ਲੋਕਾਂ ਦੀਆਂ ਸਮੱÎਸਿਆਵਾਂ ਦਾ ਨਿਪਟਾਰਾ ਕਰਨ ਅਤੇ ਲੋਕਾਂ ਦੀਆਂ ਇਛਾਵਾਂ ਦੇ ਅਨੁਸਾਰ ਵਿਕਾਸ ਨੂੰ ਦਿਸ਼ਾ ਦੇਣ ਲਈ ਸੰਗਤ ਦਰਸ਼ਨ ਕਰਦੇ ਹਨ। ਉਨ•ਾਂ ਕਿਹਾ ਕਿ ਅਜਿਹਾ ਕਰਨ ਨਾਲ ਉਨ•ਾਂ ਨੂੰ ਜ਼ਮੀਨੀ ਹਕੀਕਤਾਂ ਦਾ ਪਤਾ ਲਗਦਾ ਹੈ ਜੋ ਠੋਸ ਅਤੇ ਸਹੀ ਵਿਕਾਸ ਲਈ ਜਰੂਰੀ ਹੈ। ਉਨ•ਾਂ ਕਿਹਾ ਕਿ ਸੰਗਤ ਦਰਸ਼ਨ ਜਮਹੂਰੀਅਤ ਦੀ ਉੱਤਮ ਮਿਸਾਲ ਹੈ ਜੋ ਦੇਸ਼ ਵਿੱਚ ਕਿਧਰੇ ਨਹੀ ਮਿਲਦੀ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਸੰਗਤ ਦਰਸ਼ਨ ਨੂੰ ਤਰਜ਼ੀਹ ਦਿੰਦੀ ਹੈ। ਇਨ•ਾਂ ਦਾ ਮਕਸਦ ਸਰਕਾਰ ਨੂੰ ਲੋਕਾਂ ਦੇ ਦਰਵਾਜ਼ੇ ਤੇ ਲਿਜਾ ਕੇ ਉਨ•ਾਂ ਦੀਆਂ ਸਮੱÎਸਿਆਵਾਂ ਦਾ ਨਿਪਟਾਰਾ ਕਰਨਾ ਹੈ, ਤਾਂ ਜੋ ਸੂਬੇ ਦੇ ਅਵਾਮ ਦੇ ਕੰਮਕਾਰਾਂ ਵਿੱਚ ਹੁੰਦੀ ਗੈਰ ਜਰੂਰੀ ਦੇਰੀ ਨੂੰ ਰੋਕਿਆ ਜਾ ਸਕੇ।
ਸ. ਬਾਦਲ ਨੇ ਕਿਹਾ ਕਿ ਉਨ•ਾਂ ਦਾ ਇਕੋਂ ਇਕ ਮਕਸਦ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ ਜਿਸਦੇ ਲਈ ਉਹ ਲਗਾਤਾਰ ਹੀ ਇਸ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ•ਾਂ ਨੇ ਲੋਕਾਂ ਨੂੰ ਰਿਵਾਇਤੀ ਖੇਤੀ ਦੇ ਨਾਲ ਨਾਲ ਖੇਤੀ ਸਹਾਇਕ ਧੰਦੇ ਅਪਨਾਉਣ ਲਈ ਵੀ ਜ਼ੋਰ ਪਾਇਆ ਤਾਂ ਜੋ ਉਨ•ਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਮੁੱਖ ਮੰਤਰੀ ਨੇ ਅੱਜ ਰੁਲਦੂ ਸਿੰਘ ਵਾਲਾ, ਰਜਿੰਦਰਾਪੁਰੀ, ਬੱਬਨਪੁਰ, ਬੱਲਮਗੜ•, ਜਾਤੀਮਾਜਰਾ, ਦੁੱਗਨੀ, ਧੂਰੀ ਪਿੰਡ, ਰਣੀਕੇ, ਮੂਲੋਵਾਲ, ਅਲਾਲ, ਰੰਗੀਆਂ, ਸੁਲਤਾਨਪੁਰ, ਧੰਦੀਵਾਲ, ਕੁੰਭੜਵਾਲ ਅਤੇ ਬਾਲੀਆਂ ਵਿੱਚ ਸੰਗਤ ਦਰਸ਼ਨ ਕੀਤਾ। ਇਸਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤੇ ਸੰਗਤ ਦਰਸ਼ਨਾਂ ਦੌਰਾਨ ਧੂਰੀ ਵਿਧਾਨ ਸਭਾ ਹਲਕੇ ਦੇ ਸਾਰੇ ਪਿੰਡਾਂ ਅਤੇ ਧੂਰੀ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਸੰਗਤ ਦਰਸ਼ਨ ਦਾ ਕੰਮ Àਲੀਕਿਆਂ ਹੋਇਆ ਪ੍ਰੋਗਰਾਮ ਪੂਰਾ ਕਰ ਲਿਆ ਹੈ।
ਇਸ ਮੌਕੇ ਉਨ•ਾਂ ਦੇ ਨਾਲ ਰਾਜ ਸਭਾ ਮੈਂਬਰ ਸ .ਸੁਖਦੇਵ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੱਖ ਸਕੱਤਰ ਸ੍ਰੀ ਕੇ.ਜੇ.ਐਸ.ਚੀਮਾ, ਹਲਕਾ ਇੰਚਾਰਜ਼ ਧੂਰੀ ਸ. ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਅਕਾਲੀ ਆਗੂ ਸ. ਰਜਿੰਦਰ ਸਿੰਘ ਕਾਂਝਲਾਂ, ਸ. ਭੁਪਿੰਦਰ ਸਿੰਘ ਭਲਵਾਨ ਮੈਂਬਰ ਐਸ.ਜੀ.ਪੀ.ਸੀ, ਯੂਥ ਆਗੂ ਸ਼ੋਮ•ਣੀ ਅਕਾਲੀ ਸ. ਅਮਨਵੀਰ ਸਿੰਘ ਚੈਰੀ, ਡਿਪਟੀ ਕਮਿਸ਼ਨਰ ਸ.ਅਰਸ਼ਦੀਪ ਸਿੰਘ ਥਿੰਦ, ਜ਼ਿਲ•ਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।

Facebook Comment
Project by : XtremeStudioz