Close
Menu

ਨਡਾਲ ਪੈਰਿਸ ਮਾਸਟਰਸ ‘ਚ ਨਹੀਂ ਖੇਡਣਗੇ, ਗੁਆ ਦੇਣਗੇ ਚੋਟੀ ਦੀ ਰੈਂਕਿੰਗ

-- 01 November,2018

ਪੈਰਿਸ— ਸਪੇਨ ਦੇ ਧਾਕੜ ਪੁਰਸ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਢਿੱਡ ਦੀ ਸਮੱਸਿਆ ਕਾਰਨ ਪੈਰਿਸ ਮਾਸਟਰਸ ‘ਚ ਨਹੀਂ ਖੇਡ ਸਕਣਗੇ। ਉਨ੍ਹਾਂ ਦੇ ਇਸ ਟੂਰਨਾਮੈਂਟ ‘ਚ ਨਾ ਖੇਡਣ ਨਾਲ ਉਹ ਸੋਮਵਾਰ ਨੂੰ ਜਾਰੀ ਹੋਣ ਵਾਲੀ ਏ.ਟੀ.ਪੀ. ਰੈਂਕਿੰਗ ‘ਚ ਆਪਣਾ ਪਹਿਲਾ ਸਥਾਨ ਗੁਆ ਦੇਣਗੇ।
ਨਡਾਲ ਨੇ ਇੱਥੇ ਹਮਵਤਨ ਫਰਨਾਂਡੋ ਵਰਦਾਸਕੋ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਇਕ ਪੱਤਰਕਾਰ ਸੰਮੇਲਨ ‘ਚ ਇਹ ਗੱਲ ਕਹੀ। ਨਡਾਲ ਨੇ ਕਿਹਾ, ”ਇਨ੍ਹਾਂ ਦਿਨਾਂ ‘ਚ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ, ਪਰ ਮੇਰੇ ਢਿੱਡ ‘ਚ ਦਰਦ ਹੋ ਰਿਹਾ ਹੈ।” ਨਡਾਲ ਨੇ ਕਿਹਾ ਕਿ ਉਨ੍ਹਾਂ ਦੇ ਡਾਕਟਰ ਨੇ ਉਨ੍ਹਾਂ ਨੂੰ ਨਾ ਖੇਡਣ ਦੀ ਸਲਾਹ ਦਿੱਤੀ ਹੈ। ਨਡਾਲ ਦੇ ਨਾ ਹੋਣ ਨਾਲ ਸਰਬੀਆ ਦੇ ਨੋਵਾਕ ਜੋਕੋਵਿਚ ਏ.ਟੀ.ਪੀ. ਰੈਂਕਿੰਗ ‘ਚ ਪਹਿਲਾ ਸਥਾਨ ਲੈ ਲੈਣਗੇ। ਉਹ ਇਸ ਸਮੇਂ ਨੰਬਰ ਦੋ ‘ਤੇ ਹਨ। ਏ.ਟੀ.ਪੀ. ਦੀ ਤਾਜ਼ਾ ਰੈਂਕਿੰਗ ਸੋਮਵਾਰ ਨੂੰ ਜਾਰੀ ਹੋਵੇਗੀ।

Facebook Comment
Project by : XtremeStudioz