Close
Menu

ਨਦੀ ਵਿੱਚ ਡੁੱਬਣ ਕਾਰਨ ਭਾਰਤੀ ਨੌਜਵਾਨ ਦੀ ਮੌਤ

-- 26 September,2018

ਆਕਲੈਂਡ, ਭਾਰਤ ਦੇ ਤਾਮਿਲਨਾਡੂ ਸੂਬੇ ਨਾਲ ਸਬੰਧਤ 32 ਸਾਲਾ ਨੌਜਵਾਨ ਮਗਨੇਸ਼ ਜਗਨੀਸਨ, ਜੋ ਕਿ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਲੋਅਰ ਹੱਟ ਸ਼ਹਿਰ ਵਿੱਚ ਰਹਿੰਦਾ ਸੀ,ਬੀਤੇ ਦਿਨ ਨਦੀ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਉਸ ਨੂੰ ਪਿਛਲੇ ਸਾਲ ਹੀ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਮਿਲੀ ਸੀ ।
ਪੁਲੀਸ ਵੱਲੋਂ ਸ਼ਨੀਵਾਰ ਨੂੰ ਉਸ ਦੇ ਮਾਊਂਟ ਰੂਹਾਂਪੇਰੂ ਦੀ ਕਰੇਟਰ ਲੇਕ ਵਿੱਚ ਡਿੱਗਣ ਕਾਰਨ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਘਟਨਾ ਸ਼ਨੀਵਾਰ ਦੁਪਹਿਰ ਦੇ ਨਜ਼ਦੀਕ ਵਾਪਰੀ ਸੀ ਅਤੇ ਉਸ ਨੂੰ ਐਮਰਜੈਂਸੀ ਸੇਵਾਵਾਂ ਦੇ ਹੈਲੀਕਾਪਟਰ ਰਾਹੀਂ ਹਸਪਤਾਲ ਵੀ ਪਹੁੰਚਾਇਆ ਗਿਆ, ਪਰ ਉਸ ਵੇਲੇ ਤੱਕ ਮਗਨੇਸ਼ ਦੀ ਮੌਤ ਹੋ ਚੁੱਕੀ ਸੀ। ਮਗਨੇਸ਼ ਇੱਕ ਅਨੁਭਵੀ ਪਰਬਤਆਰੋਹੀ ਸੀ ਅਤੇ ਉਸ ਨੇ ਪਹਿਲਾਂ ਨਿਊਜ਼ੀਲੈਂਡ ਦੀਆਂ ਕਾਫ਼ੀ ਚੋਟੀਆਂ ਨੂੰ ਸਰ ਕੀਤਾ ਸੀ, ਪਰ ਇਸ ਦੌਰਾਨ ਵਾਪਰੇ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਤਮਿਲ ਐਸੋਸੀਏਸ਼ਨ ਆਕਲੈਂਡ ਦੇ ਪ੍ਰਧਾਨ ਵਾਈ ਰਵਿੰਦਰਰਨ ਨੇ ਦੱਸਿਆ ਕਿ ਮਗਨੇਸ਼ ਦੇ ਚੇਨਈ ਰਹਿੰਦੇ ਭਰਾ ਨਾਲ ਰਾਬਤਾ ਕਾਇਮ ਹੋ ਗਿਆ ਹੈ। ਉਸ ਦੇ ਅੰਤਿਮ ਸੰਸਕਾਰ ਲਈ ਭਾਈਚਾਰੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।

Facebook Comment
Project by : XtremeStudioz