Close
Menu

ਨਰਗਿਸ ਦਾ ਕਿਰਦਾਰ ਨਿਭਾਵੇਗੀ ਮਨੀਸ਼ਾ ਕੋਇਰਾਲਾ

-- 10 February,2017
ਮੁੰਬਈ—ਬਾਲੀਵੁੱਡ ਦੀ ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਫਿਲਮੀ ਪਰਦੇ ‘ਤੇ ਨਰਗਿਸ ਦੱਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਫਿਲਮਕਾਰ ਰਾਜਕੁਮਾਰ ਹਿਰਾਨੀ ਸੰਜੇ ਦੱਤ ਦੇ ਜੀਵਨ ‘ਤੇ ਫਿਲਮ ਬਣਾ ਰਹੇ ਹਨ। ਫਿਲਮ ਵਿਚ ਸੰਜੇ ਦੱਤ ਦੀ ਭੂਮਿਕਾ ਲਈ ਰਣਬੀਰ ਕਪੂਰ ਅਤੇ ਸੁਨੀਲ ਦੱਤ ਦੇ ਕਿਰਦਾਰ ਲਈ ਪਰੇਸ਼ ਰਾਵਲ ਦੀ ਚੋਣ ਕੀਤੀ ਗਈ ਹੈ। ਫਿਲਮ ਵਿਚ ਸੰਜੇ ਦੀ ਮਾਂ ਦੇ ਕਿਰਦਾਰ ਲਈ ਮਨੀਸ਼ਾ ਕੋਇਰਾਲਾ ਦੀ ਚੋਣ ਕਰ ਲਈ ਗਈ ਹੈ।
ਮਨੀਸ਼ਾ ਦੇ ਸੰਜੇ ਦੀ ਬਾਇਓਪਿਕ ਵਿਚ ਹੋਣ ਦੀ ਖਬਰ ਨੂੰ ਰਾਜਕੁਮਾਰ ਹਿਰਾਨੀ ਨੇ ਕਨਫਰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਹੀ ਹੈ ਕਿ ਮਨੀਸ਼ਾ ਕੋਇਰਾਲਾ ਬਹੁਤ ਚੰਗੀ ਅਦਾਕਾਰਾ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਉਹ ਸਾਡੀ ਫਿਲਮ ਦਾ ਹਿੱਸਾ ਹੈ।
Facebook Comment
Project by : XtremeStudioz