Close
Menu

ਨਰਮੇ ਦਾ ਮੁਆਵਜ਼ਾ: ਰਾਜਾਂ ਨੂੰ ਕੇਂਦਰ ਕੋਲ ਜਾਣ ਦੀ ਸਲਾਹ

-- 20 September,2015

ਚੰਡੀਗੜ੍ਹ, 20 ਸਤੰਬਰ
ਚਿੱਟੇ ਮੱਛਰ ਜਾਂ ਮੱਖੀ ਨਾਲ ਨਰਮੇ ਦੀ ਤਬਾਹ ਹੋਈ ਫਸਲ ਕੁਦਰਤੀ ਆਫਤਾਂ ਦੀ ਮਾਰ ਦੇ ਖੇਤਰ ਵਿੱਚ ਆਉਂਦੀ ਹੇੈ ਜਾਂ ਨਹੀਂ, ਇਸ ਬਾਰੇ ਕੇਂਦਰ ਸਰਕਾਰ ਨੂੰ ਸਥਿੱਤੀ ਸਪੱਸ਼ਟ ਨਹੀਂ ਹੈ। ਸੂਬਾਈ ਸਰਕਾਰਾਂ ਨੂੰ ਕੇਂਦਰ ਸਰਕਾਰ ਕੋਲੋਂ ਵਿੱਤੀ ਮਦਦ ਲੈਣ ਲਈ ਕੇਂਦਰ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਲਈ ਲਿਖਣਾ ਪਵੇਗਾ। ਪ੍ਰਾਪਤ ਜਾਣਕਾਰੀ ਅੁਨਸਾਰ ਚਿੱਟੇ ਮੱਛਰ ਅਤੇ ਮੱਖੀ ਨਾਲ ਤਬਾਹ ਹੋਏ ਨਰਮੇ ਦਾ ਮਾਮਲਾ ਕੇਂਦਰ ਸਰਕਾਰ ਉਠਾਇਆ ਜਾ ਚੁੱਕਾ ਹੈ ਪਰ ਇਸ ਨੂੰ ਕੁਦਰਤੀ ਆਫ਼ਤਾਂ ਦੀ ਮਾਰ ਮੰਨ ਕੇ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਜਾਂ ਨਹੀਂ। ਚੌਧਰੀ ਬੀਰੇਂਦਰ ਸਿੰਘ ਨੇ ਕਿਹਾ ਕਿ ਚਿੱਟੀ ਮੱਖੀ ਦੇ ਹਮਲੇ ਨਾਲ ਪੰਜਾਬ,ਹਰਿਆਣਾ ਅਤੇ ਰਾਜਸਥਾਨ ਵਿੱਚ ਨਰਮੇ ਤੇ ਕਪਾਹ ਦਾ ਕਾਫੀ ਨੁਕਸਾਨ ਹੋਇਆ ਹੈ ਤੇ  ਨੁਕਸਾਨ ਦੀ ਭਰਪਾਈ ਕਰਨ ਲਈ ਉਨ੍ਹਾਂ ਨੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਕੋਲ ਉਠਾਇਆ ਸੀ।

Facebook Comment
Project by : XtremeStudioz