Close
Menu

ਨਰਿੰਦਰ ਮੋਦੀ ਦਾ ਅਰੁਣਾਚਲ ਦੌਰਾ- ਚੀਨ ਨੇ ਵਿਰੋਧ ਪ੍ਰਗਟ ਕਰਨ ਲਈ ਭਾਰਤੀ ਰਾਜਦੂਤ ਨੂੰ ਕੀਤਾ ਤਲਬ

-- 22 February,2015

ਬੀਜਿੰਗ, ਚੀਨ ਨੇ ਕੱਲ੍ਹ ਬੀਜਿੰਗ ‘ਚ ਭਾਰਤ ਰਾਜਦੂਤ ਨੂੰ ਤਲਬ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ‘ਤੇ ਵਿਰੋਧ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਚੀਨ ਦੀ ਖੇਤਰੀ ਪ੍ਰਭੂਸੱਤਾ ਅਧਿਕਾਰ ਤੇ ਹਿਤਾਂ ਦੀ ਅਣਦੇਖੀ ਹੋਈ ਹੈ। ਮੋਦੀ ਦੇ ਅਰੁਣਾਚਲ ਦੌਰੇ ‘ਤੇ ਪਿਛਲੇ ਦੋ ਦਿਨਾਂ ‘ਚ ਚੀਨ ਨੇ ਅੱਜ ਦੂਸਰੀ ਵਾਲ ਆਪਣਾ ਵਿਰੋਧ ਪ੍ਰਗਟ ਕੀਤਾ ਹੈ। ਖ਼ਬਰਾਂ ਮੁਤਾਬਿਕ ਚੀਨ ਦੇ ਉਪ-ਵਿਦੇਸ਼ ਮੰਤਰੀ ਲਿਯੂ ਝੇਨਮਿਨ ਨੇ ਮੋਦੀ ਦੇ ਵਿਵਾਦਤ ਸਰਹੱਦੀ ਖੇਤਰ ਦੇ ਦੌਰੇ ‘ਤੇ ਵਿਰੋਧ ਪ੍ਰਗਟ ਕਰਦੇ ਹੋਏ ਇਥੇ ਭਾਰਤ ਦੇ ਰਾਜਦੂਤ ਅਸ਼ੋਕ ਕੁਮਾਰ ਕੰਠ ਨੂੰ ਤਲਬ ਕੀਤਾ।

Facebook Comment
Project by : XtremeStudioz