Close
Menu

ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ ਭਾਜਪਾ ਨੇ ਕਰਾਇਆ ਹਵਨ

-- 18 September,2013

Narinder-Modi-havan-and-Birth-day-11

ਰਾਜਪੁਰਾ ,18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਜਨਤਾ ਪਾਰਟੀ ਤੋਂ ਪ੍ਰਧਾਨ ਮੰਤਰੀ ਪਦ ਲਈ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਦੀ ਘੌਸ਼ਣਾ ਕਰਨ ਤੋਂ ਬਾਅਦ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਐਨ ਡੀ ਏ ਦੀ ਜਿੱਤ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ਵਿੱਚ ਜਿਲਾ ਭਾਜਪਾ ਦੇਹਾਤੀ ਦੇ ਪ੍ਰਧਾਨ ਰਮੇਸ਼ਵਾਰ ਸ਼ਰਮਾ ਦੀ ਅਗਵਾਈ ਵਿੱਚ ਆਰਿਆ ਸਮਾਜ ਮੰਦਰ ਰਾਜਪੁਰਾ ਟਾਊਨ ਵਿਖੇ ਹਵਨ ਯਗ ਕਰਾਇਆ ਗਿਆ ਤੇ ਮੰਦਰ ਦੇ ਪੁਰੋਹਿਤ ਸ਼੍ਰੀ ਬ੍ਰਹਮਦਤ ਸ਼ਾਸਤਰੀ ਨੇ ਮੰਤਰ ਉਚਾਰਨ ਕਰਾ ਕੇ ਹਵਨ ਯਗ ਕਰਾਇਆ ਅਤੇ ਸ਼੍ਰੀ ਨਰਿੰਦਰ ਮੋਦੀ ਜੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਹਵਨ ਯਗ ਵਿੱਚ ਜਿਲਾ ਭਾਜਪਾ ਦੇਹਾਤੀ ਦੇ ਪ੍ਰਧਾਨ ਰਮੇਸ਼ਵਰ ਸ਼ਰਮਾ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਹਵਨ ਯਗ ਦੇ ਬਾਅਦ ਲੰਗਰ ਵੀ ਚਲਾਇਆ ਗਿਆ ਤੇ ਇਹਨਾਂ ਸਾਰੀ ਸੇਵਾਵਾ ਦਾ ਅਯੋਜਨ ਸਾਬਕਾ ਪਾਰਲੀਮਾਨੀ ਸਕੱਤਰ ਤੇ ਜਿਲਾ ਪਟਿਆਲਾ ਭਾਜਪਾ ਦੇ ਪ੍ਰਭਾਰੀ ਸ਼੍ਰੀ ਰਾਜ ਖੁਰਾਨਾ ਨੇ ਕੀਤਾ ਤੇ ਉਹਨਾਂ ਨੇ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ ਆਉਣ ਵਾਲੇ ਲੋਕ ਸਭਾ ਚੋਣਾ ਵਿੱਚ ਅੇਨ ਡੀ ਏ ਦੀ ਸਰਕਾਰ ਬਣੇ ਅਤੇ ਨਰਿੰਦਰ ਮੋਦੀ ਜੀ ਦੇਸ ਦੇ ਪ੍ਰਧਾਨ ਮੰਤਰੀ ਬਣਨ ਤੇ ਸੰਸਾਰ ਵਿੱਚ ਭਾਰਤ ਦੇਸ਼ ਦਾ ਨਾਅ ਉਚਾ ਤੇ ਮਹਾਨ ਹੋਵੇ।
ਇਸ ਮੌਕੇ ਤੇ ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਡਾæ ਨੰਦ ਲਾਲ ਸ਼ਰਮਾ, ਜਿਲੇ ਦੇ ਮੁੱਖ ਸਕੱਤਰ ਰਜਿੰਦਰ ਨਿਰੰਕਾਰੀ, ਡਾæ ਸੁਰਜੀਤ ਸਿੰਘ, ਮੰਡਲ ਪ੍ਰਧਾਨ ਸ਼ਾਂਤੀ ਸਪਰਾ, ਦੇਹਾਤੀ ਪ੍ਰਧਾਨ ਰਘੁਵੀਰ ਸਿੰਘ ਗੋਪਾਲਪੁਰ, ਸਾਬਕਾ ਐਮ ਸੀ ਹਰਦੇਵ ਸਿੰਘ ਕੰਡੇਵਾਲਾ, ਇੰਦਰ ਮਹਿਤਾ, ਅਨਿਲ ਮਿਤਲ, ਜਗਦੀਪ ਜਗੀ, ਰਾਜ ਕੁਮਾਰ ਬਾਰਾ, ਮਹਿੰਦਰ ਮੁਟੇਜਾ, ਬ੍ਰਿਜ ਲਾਲ ਮੈਨਰੋ, ਕਰਤਾਰ ਸਿੰਘ, ਤ੍ਰਿਲੋਕ ਚਾਵਲਾ, ਸੰਜੇ ਅਹੂਜਾ, ਮਹਿੰਦਰ ਬੱਬਰ, ਗੀਤਾ ਸੇਤੀਆ, ਆਸ਼ਾ ਸਹਿਜੜਾ ਦੇ ਇਲਾਵਾ ਬਹੁਤ ਸਾਰੇ ਭਾਜਪਾ ਦੇ ਵਰਕਰ ਅਤੇ ਅਹੂਦੇਦਾਰ ਹਾਜਰ ਸਨ।

Facebook Comment
Project by : XtremeStudioz