Close
Menu

ਨਵਜੋਤ ਸਿੱਧੂ ਨਾਲ ਵੀ ਮਨਪ੍ਰੀਤ ਬਾਦਲ ਵਰਗਾ ਹਾਲ ਹੋਣ ਦੀ ਸ਼ੰਕਾ : ਬਾਜਵਾ

-- 18 September,2013

Untitled1

ਚੰਡੀਗੜ, 18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਤੋਂ ਭਾਜਪਾ ਦੇ ਮੈਂਬਰ ਲੋਕ ਸਭਾ ਨਵਜੋਤ ਸਿੰਘ ਸਿੱਧੂ ਜਮੀਨੀ ਹਕੀਕਤਾਂ ਦਾ ਭਾਂਡਾਫੋੜ ਕਰਨ ਕਰਕੇ ਬਾਦਲਾਂ ਦੀ ਹਿੱਟ ਲਿਸਟ ‘ਚ ਆ ਗਏ ਹਨ ਅਤੇ ਅਜਿਹੇ ‘ਚ ਉਨ•ਾਂ ਨਾਲ ਵੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਰਗਾ ਹਾਲ ਹੋਣ ਦੀ ਸ਼ੰਕਾ ਹੈ, ਜਿਨ•ਾਂ ਨੇ ਅਕਾਲੀ ਦਲ-ਭਾਜਪਾ ਸਰਕਾਰ ਦੀ ਆਰਥਿਕ ਨੀਤੀ ਵਿਰੁੱਧ ਅਵਾਜ਼ ਚੁੱਕੀ ਸੀ।
ਇਥੇ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਹੈ ਕਿ ਬਾਦਲ ਨੇ ਭਾਜਪਾ ਹਾਈਕਮਾਂਡ ਨੂੰ ਸਿੱਧੂ ਨੂੰ ਝਿੜਕਣ ਲਈ ਕਿਹਾ ਹੈ, ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ•ਾਂ ਦੇ ਬੇਟੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਅੱਖਾਂ ‘ਚ ਰਿੜਕਣ ਲੱਗ ਪਏ ਹਨ। ਉਨ•ਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਨੂੰਹ ਤੇ ਬਠਿੰਡਾ ਤੋਂ ਮੈਂਬਰ ਲੋਕ ਸਭਾ ਹਰਸਿਮਰਤ ਕੌਰ ਬਾਦਲ ਨੂੰ ਛੱਡ ਕੇ ਪੰਜਾਬ ਦੇ ਹੋਰਨਾਂ ਸੰਸਦ ਮੈਂਬਰਾਂ ਨਾਲ ਵੀ ਇਹੋ ਵਤੀਰਾ ਅਪਣਾਇਆ ਜਾ ਰਿਹਾ ਹੈ। ਕਾਂਗਰਸੀ ਸੰਸਦ ਮੈਂਬਰ ਵੀ ਅਕਾਲੀ ਭਾਜਪਾ ਸਰਕਾਰ ਦੇ ਪੱਖਪਾਤੀ ਰਵੱਈਏ ਖਿਲਾਫ ਅਵਾਜ ਉਠਾਉਂਦੇ ਰਹੇ ਹਨ ਅਤੇ ਬਾਦਲਾਂ ਵੱਲੋਂ ਲਗਾਤਾਰ ਬੇਇਨਸਾਫੀ ਕਰਕੇ ਸ਼ਰਮਿੰਦਾ ਕੀਤੇ ਜਾਣ ਤੋਂ ਬਾਅਦ ਹੁਣ ਸਿੱਧੂ ਨੂੰ ਵੀ ਬੋਲਣ ‘ਤੇ ਮਜਬੂਰ ਹੋਣਾ ਪਿਆ ਹੈ।
ਬਾਜਵਾ ਨੇ ਕਿਹਾ ਕਿ ਸਿੱਧੂ ਕੀਤੇ ਜਾ ਰਹੇ ਖੁਲਾਸੇ ਕਾਂਗਰਸ ਪਾਰਟੀ ਦੇ ਦੋਸ਼ਾਂ ਨੂੰ ਸਾਬਿਤ ਕਰਦੇ ਹਨ ਅਤੇ ਇਹ ਚੁੱਪੀ ਸਾਧੇ ਬੈਠੀ ਭਾਜਪਾ ਹਾਈਕਮਾਂਡ ਲਈ ਸ਼ਰਮਨਾਕ ਗੱਲ ਹੈ। ਜਿਹੜੀ ਆਪਣੇ ਸੰਸਦ ਮੈਂਬਰ ਦੀ ਮਦੱਦ ਲਈ ਅੱਗੇ ਨਹੀਂ ਆ ਰਹੀ। ਉਨ•ਾਂ ਨੇ ਕਿਹਾ ਕਿ ਅਸਲ ‘ਚ ਅਕਾਲੀ ਦਲ ਤੇ ਭਾਜਪਾ ‘ਚ ਲਾਇਕ ਤੇ ਸਮਝਦਾਰ ਬੰਦਿਆਂ ਲਈ ਕੋਈ ਸਥਾਨ ਹੀ ਨਹੀਂ ਹੈ। ਬਾਜਵਾ ਨੇ ਸਿੱਧੂ ਦੇ ਦੋਸ਼ਾਂ ਦਾ ਸਮਰਥਨ ਕੀਤਾ ਕਿ ਸੁਖਬੀਰ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਆਪਣੀ ਜਿੰਮੇਵਾਰੀ ਤੋਂ ਭੱਜ ਰਹੇ ਹਨ।
ਉਨ•ਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਫੰਡਾਂ ਦੀ ਦੁਰਵਰਤੋਂ ਖਿਲਾਫ ਅਵਾਜ ਚੁੱਕੀ ਸੀ ਅਤੇ ਅਕਾਲੀ ਭਾਜਪਾ ਗਠਜੋੜ ਸਰਕਾਰ ਨੂੰ ਸੂਬੇ ਸਿਰ ਵੱਧਦੇ ਜਾ ਰਹੇ ਕਰਜੇ ਖਿਲਾਫ ਚੇਤਾਵਨੀ ਦਿੱਤੀ ਸੀ ਤੇ ਕੇਂਦਰ ਸਰਕਾਰ ਵੱਲੋਂ ਕਰਜੇ ਸਬੰਧੀ ਦਿੱਤੀ ਜਾ ਰਹੀ ਛੋਟ ਨੂੰ ਲੈਣ ਲਈ ਦਬਾਅ ਬਣਾਇਆ ਸੀ। ਉਨ•ਾਂ ਨੇ ਕਿਹਾ ਕਿ ਸੁਖਬੀਰ ਦੀ ਛੋਟੀ ਸੋਚ ਨੇ ਸੂਬੇ ਨੂੰ ਤਬਾਹ ਕਰ ਦਿੱਤਾ ਹੈ ਅਤੇ ਪੰਜਾਬ ਦੀਵਾਲੀਏਪਣ ਵੱਲ ਜਾ ਰਿਹਾ ਹੈ। ਜੇਕਰ ਉਸ ਵੇਲੇ ਦੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਦਿੱਤੇ ਗਏ ਆਫਰ ਨੂੰ ਮੰਨ ਲਿਆ ਗਿਆ ਹੁੰਦਾ, ਤਾਂ ਅੱਜ ਸੂਬਾ ਆਰਥਿਕਤਾ ਦੇ ਮਾਮਲੇ ‘ਚ ਚੰਗੀ ਸਥਿਤੀ ‘ਚ ਹੁੰਦਾ।
ਉਨ•ਾਂ ਨੇ ਕਿਹਾ ਕਿ ਸੁਖਬੀਰ ਪਿਛਲੇ ਸੱਤ ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਿਰਫ ਲਾਲੀਪਾਪ ਦੇਈ ਜਾ ਰਹੇ ਜਾ ਰਹੇ ਹਨ, ਮਗਰ ਇਸ ਤੋਂਂ ਪਹਿਲਾਂ ਉਨ•ਾਂ ਦੇ ਸਿਆਸੀ ਸਟੰਟ ਨੂੰ ਗਠਜੋੜ ਵੱਲੋਂ ਚੁਣੌਤੀ ਨਹੀਂ ਦਿੱਤੀ ਗਈ ਸੀ। ਉਨ•ਾਂ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਸਿਰਫ ਸੁਖਬੀਰ ਅਜਿਹੇ ਆਗੂ ਹਨ, ਜਿਨ•ਾਂ ‘ਚ ਜਮੀਨੀ ਪੱਧਰ ‘ਤੇ ਕੰਮ ਕੀਤੇ ਬਗੈਰ ਵਿਕਾਸ ਦੀਆਂ ਵੱਡੀਆਂ ਵੱਡੀਆਂ ਉਦਾਹਰਨਾਂ ਦੇਣ ਅਤੇ ਅੱਖਾਂ ‘ਚ ਘੱਟਾ ਪਾਉਣ ਦੀ ਕਾਬਲਿਅਤ ਹੈ। ਲੇਕਿਨ ਸੁਖਬੀਰ ਦੀ ਇਸ ਧੋਖੇਬਾਜੀ ਦਾ ਹੁਣ ਲੋਕਾਂ ‘ਚ ਭਾਂਡਾਫੋੜ ਹੋ ਚੁੱਕਾ ਹੈ।
ਬਾਜਵਾ ਨੇ ਮੁੱਖ ਮੰਤਰੀ ਨੂੰ ਸਿੱਧੂ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦੇਣ ਅਤੇ ਅੰਮ੍ਰਿਤਸਰ ਇੰਪਰੂਵਮੇਂਟ ਟਰੱਸਟ ਤੋਂ ਫੰਡ ਡਾਈਵਰਟ ਕਰਨ ਸਬੰਧੀ ਦੋਸ਼ਾਂ ਦੀ ਜਾਂਚ ਕਰਵਾਉਣ ਨੂੰ ਕਿਹਾ ਹੈ। ਉਨ•ਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਜਾਂਚ ਦਾ ਦਾਇਰਾ ਵਧਾ ਕੇ ਇਸ ‘ਚ ਪੂਰੇ ਪੰਜਾਬ ਨੂੰ ਸ਼ਾਮਿਲ ਕਰਨ ਦੀ ਅਪੀਲ ਕਰੇਗੀ ਅਤੇ ਇਸ ‘ਚ ਕੇਂਦਰ ਵੱਲੋਂ ਭੇਜੇ ਗਏ ਫੰਡਾਂ ਨੂੰ ਮੋੜਨਾ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਬਾਦਲਾਂ ਦੀ ਅਜਿਹੀ ਸਿਆਸਤ ਦਾ ਅਸਲ ‘ਚ ਪੰਜਾਬ ਦੇ ਲੋਕ ਸ਼ਿਕਾਰ ਬਣੇ ਹਨ। ਜਿਸਦੀ ਉਦਾਹਰਨ ਹਾਲ ‘ਚ ਮੁਕਤਸਰ ਜ਼ਿਲ•ੇ ‘ਚ ਆਏ ਹੜ• ਹਨ। ਜਿਥੇ ਪਿਛਲੇ ਸਾਲਾਂ ਦੌਰਾਨ ਪਾਣੀ ਭਰਨ ਦੀ ਸਮੱਸਿਆ ਦੇ ਹੱਲ ਲਈ 990 ਕਰੋੜ ਰੁਪਏ ਖਰਚੇ ਗਏ ਹਨ, ਮਗਰ ਹਾਲੇ ਵੀ ਸਮੱਸਿਆ ਉਥੋਂ ਦੀ ਉਥੇ ਹੀ ਹੈ। ਅਜਿਹੇ ‘ਚ ਸਵਾਲ ਪੈਦਾ ਹੁੰਦਾ ਹੈ, ਕਿ ਫੰਡ ਕਿੱਥੇ ਗਏ ਹਨ?
ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਪਾਸੋਂ ਵੱਡੇ ਪੱਧਰ ‘ਤੇ ਆਏ ਫੰਡਾਂ ਨੂੰ ਹੋਰਨਾਂ ਕੰਮਾਂ ‘ਚ ਇਸਤੇਮਾਲ ਕਰ ਲਿਆ ਹੈ, ਜਿਸ ‘ਚ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਆਏ 4600 ਕਰੋੜ ਰੁਪਏ ਵੀ ਸ਼ਾਮਿਲ ਹਨ। ਇਸ ਲਈ ਕੌਮੀ ਐਸ.ਸੀ. ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਲਿੱਖਿਆ ਹੈ। ਉਨ•ਾਂ ਨੇ ਕਿਹਾ ਕਿ 2000 ਕਰੋੜ ਤੋਂ ਉਪਰ ਦੇ ਫੰਡ ਵੱਖ ਵੱਖ ਕਾਰਪੋਰੇਸ਼ਨਾਂ ਤੇ ਬੋਰਡਾਂ ਨੂੰ ਮੋੜ ਦਿੱਤੇ ਗਏ ਹਨ ਅਤੇ 1600 ਕਰੋੜ ਰੁਪਏ ਤਾਂ ਕੋਈ ਹਿਸਾਬ ਹੀ ਨਹੀਂ ਹੈ।

Facebook Comment
Project by : XtremeStudioz