Close
Menu

ਨਵਾਜ਼ ਸ਼ਰੀਫ਼ ਵੱਲੋਂ 2017 ਤੱਕ ਬਿਜਲੀ ਸੰਕਟ ਹੱਲ ਕਰਨ ਦਾ ਭਰੋਸਾ

-- 02 July,2015

ਇਸਲਾਮਾਬਾਦ, 2 ਜੁਲਾੲੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਆਪਣੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ 2017 ਤੱਕ ਦੇਸ਼ ਵਿੱਚ ਬਿਜਲੀ ਸੰਕਟ ਖ਼ਤਮ ਹੋ ਜਾਵੇਗਾ। ਜਨਾਬ ਸ਼ਰੀਫ ਨੇ ਕਿਹਾ ਕਿ ੳੁਹ 2017 ਤੱਕ ਦੇਸ਼ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰ ਦੇਣਗੇ। ੳੁਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਬਿਜਲੀ ਸਪਲਾੲੀ ਬਿਹਤਰ ਰਹੀ ਹੈ ਅਤੇ ਅਗਲੇ ਸਾਲਾਂ ਦੌਰਾਨ ਇਸ ਸਪਲਾੲੀ ਨੂੰ ਹੋਰ ਬਿਹਤਰ ਕੀਤਾ ਜਾਵੇਗਾ। ੳੁਨ੍ਹਾਂ ਕਿਹਾ ਦੇਸ਼ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲੲੀ ਕੲੀ ਬਿਜਲੀ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ 960 ਮੈਗਾਵਾਟ ਨੀਲਮ ਜੇਹਲਮ, 1400 ਮੈਗਾਵਾਟ ਦਾ ਤਰਬੇਲਾ-4 ਅਤੇ ਅੈਲਐਨਜੀ ਵੱਲੋਂ ਚਲਾਇਅਾ ਜਾ ਰਿਹਾ ਇੱਕ ਹਜ਼ਾਰ ਮੈਗਾਵਾਟ ਦਾ ਪ੍ਰਾਜੈਕਟ ਸ਼ਾਮਲ ਹੈ। ਇਸ ਭਿਅੰਕਰ ਗਰਮੀ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਲੋਕਾਂ ਬਿਜਲੀ ਦੇ ਲੰਮੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Facebook Comment
Project by : XtremeStudioz