Close
Menu

ਨਵਾਜ਼ ਸ਼ਰੀਫ ਨੇ ਕਲਾਮ ਦੇ ਦਿਹਾਂਤ ‘ਤੇ ਜਤਾਇਆ ਸੋਗ

-- 28 July,2015

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਦੇ ਦਿਹਾਂਤ ਦਾ ਸੋਗ ਪ੍ਰਗਟ ਕੀਤਾ ਹੈ। ਮੰਗਲਵਾਰ ਨੂੰ ਜਾਰੀ ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ। ‘ਰੇਡੀਓ ਪਾਕਿਸਤਾਨ’ ਮੁਤਾਬਕ ਸ਼ਰੀਫ ਨੇ ਕਲਾਮ ਦੀ ਆਤਮਾ ਦੀ ਸ਼ਾਂਤੀ ਦੀ ਪ੍ਰਾਥਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਕਲਾਮ ਨੂੰ ਆਪਣੇ ਦੇਸ਼ ਲਈ ਕੀਤੇ ਗਏ ਸ਼ਲਾਘਾਯੋਗ ਕੰਮਾਂ ਲਈ ਯਾਦ ਕੀਤਾ ਜਾਵੇਗਾ। ਕਲਾਮ ਨੂੰ ਸੋਮਵਾਰ ਨੂੰ ਸ਼ਿਲਾਂਗ ‘ਚ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

Facebook Comment
Project by : XtremeStudioz