Close
Menu

ਨਵਾਜ਼ ਸ਼ਰੀਫ ਨੇ ਭਾਰਤ ਨਾਲ ਗੱਲਬਾਤ ਦੇ ਏਜੰਡੇ ਨੂੰ ਦਿੱਤੀ ਮਨਜ਼ੂਰੀ

-- 20 August,2015

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਪਾਕਿਸਤਾਨ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਅਗਲੇ ਹਫਤੇ ਨਵੀਂ ਦਿੱਲੀ ‘ਚ ਹੋਣ ਵਾਲੀ  ਬੈਠਕ ਦੇ ਏਜੰਡੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼੍ਰੀ ਨਵਾਜ਼ ਸ਼ਰੀਫ ਨੇ ਇਹ ਮਨਜ਼ੂਰੀ ਕੱਲ ਅੰਦਰੂਨੀ ਅਤੇ ਵਿਦੇਸ਼ ਨੀਤੀ ਨਾਲ ਸੰਬੰਧਤ ਮੰਤਰੀਆਂ ਦੀ ਬੈਠਕ ‘ਚ ਦਿੱਤੀ। ਮੰਤਰੀਆਂ ਦੀ ਇਹ ਬੈਠਕ ਲੱਗਭਗ 3 ਘੰਟਿਆਂ ਤਕ ਚੱਲੀ।
ਬੈਠਕ ਮਗਰੋਂ ਸਰਤਾਜ ਅਜ਼ੀਜ਼ ਨੇ ਕਿਹਾ ਕਿ ਪਾਕਿਸਤਾਨ ਆਪਣਾ ਏਜੰਡਾ ਭਾਰਤ ਨੂੰ ਉਸ ਦੀ ਪੁਸ਼ਟੀ ਲਈ ਭੇਜੇਗਾ। ਸੂਤਰਾਂ ਅਨੁਸਾਰ ਪਾਕਿਸਤਾਨ 23 ਅਤੇ 24 ਅਗਸਤ ਨੂੰ ਨਵੀਂ ਦਿੱਲੀ ‘ਚ ਹੋਣ ਵਾਲੀ ਇਸ ਬੈਠਕ ‘ਚ ਬਲੋਚਿਸਤਾਨ, ਕਰਾਚੀ ਅਤੇ ਕਬਾਇਲੀ ਇਲਾਕੇ ਦੀ ਗੜਬੜ ‘ਚ ਭਾਰਤ ਦੀ ਸ਼ਮੂਲੀਅਤ ਦਾ ਸਵਾਲ ਉਠਾਏਗਾ।

Facebook Comment
Project by : XtremeStudioz