Close
Menu

ਨਵੀਂ ਮੋਰਚਾਬੰਦੀ ਦੇ ਅਹਿਦ ਨਾਲ ਕਿਸਾਨਾਂ ਨੇ ਬਠਿੰਡਾ ਮੋਰਚਾ ਚੁੱਕਿਅਾ

-- 05 October,2015

ਬਠਿੰਡਾ ,5 ਅਕਤੂਬਰ

ਚਿੱਟੀ ਮੱਖੀ ਨਾਲ ਖਰਾਬ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਲੈਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਵਿੱਚ ਲਾਇਆ ਧਰਨਾ 7 ਤੇ 8 ਅਕਤੂਬਰ ਨੂੰ ਰੇਲਾਂ ਜਾਮ ਕਰਨ ਦੇ ਅਹਿਦ ਨਾਲ ਚੁੱਕ ਲਿਆ ਗਿਆ। ਧਰਨਾ  ਚੁੱਕੇ ਜਾਣ ਨਾਲ ਟਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ ਕਿਉਂਕਿ 18 ਦਿਨਾਂ ਤੋਂ ਜੀਟੀ ਰੋਡ ਦਾ ੲਿਕ ਪਾਸਾ ਟੈਂਟ ਲਾ ਕੇ ਜਾਮ ਕੀਤਾ ਹੋੲਿਅਾ ਸੀ।
ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ (ੲੇਕਤਾ)-ੳੁਗਰਾਹਾਂ ਦੇ ਸੂਬਾੲੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਡਕੌਂਦਾ ਦੇ ਸੂਬਾੲੀ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਕ੍ਰਾਂਤੀਕਾਰੀ ਦੇ ਸੁਰਜੀਤ ਸਿੰਘ ਫੂਲ, ਪੰਜਾਬ ਕਿਸਾਨ ਯੂਨੀਅਨ ਦੇ ਰੁਲਦੂ ਸਿੰਘ ਮਾਨਸਾ ਅਤੇ ਜਮਹੂਰੀ ਕਿਸਾਨ ਸਭਾ ਦੇ ਸੁਖਦੇਵ ਸਿੰਘ ਨਥਾਣਾ ਨੇ ਕਿਹਾ ਕਿ ਉੱਚ ਅਧਿਕਾਰੀਆਂ ਨਾਲ ਚੰਡੀਗਡ਼੍ਹ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਲਈ ਸਰਕਾਰ ਖ਼ਿਲਾਫ਼ ਹੁਣ ਰੋਸ ਜਤਾਉਂਦੇ ਹੋਏ ਉਹ 7 ਤੇ 8 ਅਕਤੂਬਰ ਨੂੰ ਪੰਜਾਬ ਭਰ ਵਿੱਚ ਰੇਲਾਂ ਤੇ ਸੜਕਾਂ ਜਾਮ ਕਰਨਗੇ। ਆਗੂਆਂ ਨੇ ਐਲਾਨ ਕੀਤਾ ਕਿ 8 ਅਕਤੂਬਰ ਨੂੰ ਉਹ ਇਕ ਵਾਰ ਫਿਰ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੇ।
ਇਸ ਮੌਕੇ ਸੰਘਰਸ਼ ਨੂੰ ਸਮਰਥਨ ਦੇ ਰਹੀਆਂ ਮਜ਼ਦੂਰ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਅਾਗੂ ਜੋਰਾ ਸਿੰਘ ਨਸਰਾਲੀ, ਸੂਬਾੲੀ ਕਾਰਜਕਾਰਨੀ ਮੈਂਬਰ ਦਿਹਾਤੀ ਮਜ਼ਦੂਰ ਸਭਾ ਮਹੀਪਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਸਿਕੰਦਰ ਸਿੰਘ ਅਜਿੱਤ ਗਿੱਲ, ਪੇਂਡ ਮਜ਼ਦੂਰ ਯੂਨੀਅਨ ਮਸ਼ਾਲ ਦੇ ਦਰਬਾਰਾ ਸਿੰਘ ਫੂਲੇਵਾਲਾ  ਅਤੇ ਸੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਭਗਵੰਤ ਸਿੰਘ ਸਮਾਓਂ ਨੇ ਰੇਲ ਜਾਮ ਸੱਦੇ ਦੀ ਸਫ਼ਲਤਾ ਵਿੱਚ ਮੁਕੰਮਲ ਸਹਿਯੋਗ ਦਾ ਐਲਾਨ ਕੀਤਾ।
ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮਜ਼ਦੂਰਾਂ ਨੂੰ ਹਮੇਸ਼ਾ ਪੰਜਾਬ ਸਰਕਾਰ ਨੇ ਅਣਦੇਖਿਆ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਜਥੇਬੰਦੀਆਂ ਦੀ ਹਮਾਇਤ ’ਤੇ ਸਨ ਪਰ ਹੁਣ ਉਹ 7 ਤੇ 8 ਅਕਤੂਬਰ ਨੂੰ ਆਪਣੇ ਪਰਿਵਾਰਾਂ ਸਮੇਤ ਪੂਰੀ ਤਰ੍ਹਾਂ ਸੜਕਾਂ ਤੇ ਰੇਲਾਂ ਰੋਕਣ ਲਈ ਸ਼ਾਮਲ ਹੋਣਗੇ। ਇਸ ਮੌਕੇ ਝੰਡਾ ਸਿੰਘ ਜੇਠੂਕੇ, ਬਲਦੇਵ ਸਿੰਘ, ਸੁਰਮੁੱਖ ਸਿੰਘ ਮੌਜੂਦ ਸਨ।

ਰੇਲ ਜਾਮ ਦੀ ਤਿਆਰੀ ਲੲੀ ਨੁੱਕਡ਼ ਮੀਟਿੰਗਾਂ
ਬੁਢਲਾਡਾ,  ਨਰਮੇ ਦੇ ਖਰਾਬੇ ਦੇ ਮੁਆਵਜ਼ੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਗਏ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ 7 ਅਕਤੂਬਰ ਤੋਂ ਰੇਲ ਰੋਕਣ ਦਾ ਐਲਾਨ ਕੀਤਾ ਗਿਆ। ਇਸ ਦੀ ਤਿਆਰੀ ਲੲੀ ਅੱਠ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰ ਦਿੱਤਾ ਗਿਆ ਹੈ। ਇਸ ਤਹਿਤ ਅੱਜ ਪਿੰਡ ਰੱਲੀ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਆਗੂ ਕੁਲਵੰਤ ਸਿੰਘ ਨੇ ਕਿਹਾ ਕਿ ਨਰਮੇ ਸਮੇਤ ਫਸਲਾਂ ਦੀ ਤਬਾਹੀ ਜੋ ਚਿੱਟੇ ਮੱਛਰ ਕਾਰਨ ਹੋਈ ਹੈ ਉਸ ਲਈ ਸਰਕਾਰ ਦਾ ਖੇਤੀਬਾੜੀ ਮੰਤਰਾਲਿਆ ਅਤੇ ਖੇਤੀਬਾੜੀ ਵਿਭਾਗ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ।

Facebook Comment
Project by : XtremeStudioz