Close
Menu

ਨਵੀਂ ਸਨਅਤੀ ਨੀਤੀ ਵਪਾਰੀਆਂ ਤੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ-ਸੁਖਬੀਰ

-- 12 December,2014

* ਲੁਧਿਆਣਾ ਵਿੱਚ ਮੈਟਰੋ ਦੀ ਜਗ•ਾ ਜਲਦ ਸ਼ੁਰੂ ਹੋਵੇਗਾ ਸਸਤਾ ਬੱਸ ਰੈਪਿਡ ਟਰਾਂਜਿਟ ਸਿਸਟਮ

* ਸੁਖਬੀਰ ਵੱਲੋਂ ਵਪਾਰੀਆਂ ਨੂੰ ‘ਰਾਹਤ ਯੋਜਨਾ’ ਦਾ ਲਾਹਾ ਲੈਣ ਦਾ ਸੱਦਾ

* ਵਰਧਮਾਨ ਗਰੁੱਪ ਦੀ 200 ਕਰੋੜ ਰੁਪਏ ਦੀ ਨਵੀਂ ਫੈਕਟਰੀ ਅਤੇ ਸਨਅਤੀ ਪ੍ਰਦਰਸ਼ਨੀ ਦਾ ਉਦਘਾਟਨ

ਲੁਧਿਆਣਾ,  ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਸਨਅਤੀ ਅਤੇ ਨਿਵੇਸ਼ ਨੀਤੀ ਨਾਲ ਸੂਬੇ ਵਿੱਚ ਨਾ ਕੇਵਲ ਸਨਅਤ ਵਧ ਫੁੱਲ ਰਹੀ ਹੈ, ਸਗੋਂ ਨਵੀਂ ਬੁਲੰਦੀਆਂ ਵੱਲ ਵਧ ਰਹੀ ਹੈ ਤੇ ਸਨਅਤਕਾਰਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ•ਾਂ ਕਿਹਾ ਕਿ ਨਾ ਕੇਵਲ ਕਈ ਵੱਡੀਆਂ ਤੇ ਬਾਹਰੀ ਸਨਅਤਾਂ ਸੂਬੇ ਵਿੱਚ ਲੱਗ ਰਹੀਆਂ ਹਨ, ਸਗੋਂ ਵਾਧਾ ਵੀ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਵਰਧਮਾਨ ਗਰੁੱਪ ਵੱਲੋਂ ਲਗਾਈ ਗਈ ਨਵੀਂ ਸਟੀਲ ਫੈਕਟਰੀ ਪੰਜਾਬ ਦੇ ਸਨਅਤੀ ਵਿਕਾਸ ਨੂੰ ਬਰਦਾਸ਼ਤ ਨਾ ਕਰਨ ਵਾਲਿਆਂ ਲਈ ਕਰਾਰੀ ਚੋਟ ਹੈ। ਇਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀ ਨੀਤੀਆਂ ਹੀ ਹਨ ਕਿ ਵਰਧਮਾਨ ਗਰੁੱਪ ਵੱਲੋਂ 200 ਕਰੋੜ ਰੁਪਏ ਦੀ ਲਾਗਤ ਨਾਲ ਆਪਣੀ ਸਟੀਲ ਫੈਕਟਰੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
ਅੱਜ ਸਥਾਨਕ ਫੋਕਲ ਪੁਆਇੰਟ ਸਥਿਤ ਵਰਧਮਾਨ ਦੇ ‘ਸਟੇਟ ਆਫ਼ ਆਰਟ ਸਟੀਲ ਪਲਾਂਟ’ ਦਾ ਉਦਘਾਟਨ ਕਰਨ ਤੋਂ ਬਾਅਦ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਉਹ ਸੂਬਾ ਹੈ ਜਿਸ ਨੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦਾ ਗਠਨ ਕਰਕੇ ‘ਇੱਕੋ ਖਿੜਕੀ ‘ਤੇ ਸਾਰੀਆਂ ਕਲੀਅਰੈਂਸ’ ਦੀ ਨੀਤੀ ਧਾਰਨ ਕੀਤੀ ਹੈ, ਜਿਸ ਕਾਰਨ ਕਾਗਜ਼ਾਂ ਪੱਤਰਾਂ ਦਾ ਕੰਮ ਮਹਿਜ਼ ਇੱਕ ਮਹੀਨੇ ਵਿੱਚ ਨਿਬੇੜਿਆ ਜਾ ਰਿਹਾ ਹੈ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੇ ਗਠਨ ਤੋਂ ਬਾਅਦ 180 ਪ੍ਰੋਜੈਕਟਾਂ ਨੂੰ ਬੜੀ ਆਸਾਨੀ ਨਾਲ ਕਲੀਅਰੈਂਸ ਦਿੱਤੀ ਜਾ ਚੁੱਕੀ ਹੈ। ਉਨ•ਾਂ ਕਿਹਾ ਕਿ ਵਰਧਮਾਨ ਵੱਲੋਂ ਸ਼ੁਰੂ ਕੀਤੀ ਗਈ ਇਹ ਫੈਕਟਰੀ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪੰਜਾਬ ਨਿਵੇਸ਼ ਸੰਮੇਲਨ ਦੀ ਸਫ਼ਲਤਾ ਦਾ ਨਤੀਜਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਦੀ ਸਥਾਨਕ ਸਨਅਤ ਨੂੰ ਬਚਾਉਣਾ ਅਤੇ ਹੋਰ ਵਧਾਉਣਾ ਹੈ, ਤਾਂ ਜੋ ਸੂਬੇ ਦਾ ਸਰਬਪੱਖੀ ਵਿਕਾਸ ਹੋ ਸਕੇ।
ਉਨ•ਾਂ ਕਿਹਾ ਕਿ ਸੂਬੇ ਵਿੱਚ ਜੁਲਾਈ-2015 ਤੱਕ ਜਨਤਕ ਖੇਤਰ ਦੀਆਂ 249 ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਅਤੇ ਇਨ•ਾਂ ਸੇਵਾਵਾਂ ਨੂੰ ਦੇਣ ਲਈ ਪਿੰਡ, ਕਸਬਾ ਅਤੇ ਸ਼ਹਿਰ ਪੱਧਰ ‘ਤੇ 2174 ਤੋਂ ਵਧੇਰੇ ਸੇਵਾ ਕੇਂਦਰ ਖੋਲ•ੇ ਜਾਣਗੇ। ਇਹ ਸੇਵਾ ਕੇਂਦਰ ਖੁੱਲਣ ਤੋਂ ਬਾਅਦ ਕਿਸੇ ਵੀ ਵਿਅਕਤੀ/ਨਾਗਰਿਕ ਨੂੰ ਆਪਣੇ ਕੰਮ ਕਰਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਨਹੀਂ ਪਵੇਗਾ। ਜਦਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਬੰਧਕੀ ਸੁਧਾਰਾਂ ਦੀ ਕਵਾਇਦ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਨਾਗਰਿਕਾਂ ਨੂੰ ਆਪਣੇ ਸਰਕਾਰੀ ਕੰਮਾਂ ਕਾਰਾਂ ਨੂੰ ਕਰਾਉਣ ਲਈ ਕਿਸੇ ਵੀ ਤਰ•ਾਂ ਦੀ ਔਖਆਈ ਨਾ ਆਵੇ। ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੀ ਹਰ ਪਿੰਡ, ਕਸਬਾ ਅਤੇ ਸ਼ਹਿਰਾਂ ਵਿੱਚ 2174 ‘ਸੇਵਾ ਕੇਂਦਰ’ ਖੋਲ•ੇ ਜਾ ਰਹੇ ਹਨ। ਲੋਕ ਇਨ•ਾਂ ਸੇਵਾ ਕੇਂਦਰਾਂ ਵਿੱਚ ਜਾ ਕੇ 249 ਸੇਵਾਵਾਂ ਲਈ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਉਨ•ਾਂ ਨੂੰ ਮੰਗੀ ਸੇਵਾ ਨਿਰਧਾਰਤ ਸਮੇਂ ਵਿੱਚ ਘਰ ਤੱਕ ਉੱਪੜਦੀ ਕੀਤੀ ਜਾਇਆ ਕਰੇਗੀ।
ਅਗਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਸ੍ਰ. ਬਾਦਲ ਨੇ ਦੱਸਿਆ ਕਿ ਪ੍ਰਬੰਧਕੀ ਸੁਧਾਰਾਂ ਦੇ ਨਾਲ-ਨਾਲ ਸਭ ਤੋਂ ਵਧੇਰੇ ਜ਼ੋਰ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਚਾਰ ਮਾਰਗੀ ਕੀਤਾ ਜਾ ਰਿਹਾ ਹੈ। ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਖਾਕਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਜਲਦ ਹੀ ਸਾਰੇ ਸ਼ਹਿਰਾਂ ਦਾ ਮੂੰਹ ਮੁਹਾਂਦਰਾ ਸੰਵਾਰ ਦਿੱਤਾ ਜਾਵੇਗਾ। ਅਗਲੇ ਸਾਲ ਤੋਂ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ, ਕਿਉਂਕਿ ਇਸ ਲਈ ਲੋੜੀਂਦੇ ਕੋਲੇ ਦੀ ਸਪਲਾਈ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।
ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਦੌਰਾਨ ਲੁਧਿਆਣਾ ਵਿਖੇ ਵਾਪਰੀ ਧਰਮ ਪ੍ਰਵਰਤਨ ਦੀ ਕਥਿਤ ਘਟਨਾ ਨੂੰ ਅਫਸੋਸਨਾਕ ਕਹਿੰਦਿਆਂ ਉਨ•ਾਂ ਕਿਹਾ ਕਿ ਇਸ ਮਾਮਲੇ ਦੀ ਪੁਲਿਸ ਪ੍ਰਸਾਸ਼ਨ ਵੱਲੋਂ ਮੁਕੰਮਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਵਿਅਕਤੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਸ਼ੂਤੋਸ਼ ਦੀਆਂ ਅੰਤਿਮ ਰਸਮਾਂ ਬਾਰੇ ਪੁੱਛੇ ਜਾਣ ‘ਤੇ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹਰ ਫੈਸਲੇ ਨੂੰ ਮੰਨਣ ਲਈ ਪਾਬੰਦ ਹੈ। ਉਨ•ਾਂ ਕਿਹਾ ਕਿ ਬੜੀ ਜਲਦੀ ਸ਼ਹਿਰ ਲੁਧਿਆਣਾ ਵਿੱਚ ਮੈਟਰੋ ਰੇਲ ਪ੍ਰੋਜੈਕਟ ਦੀ ਜਗ•ਾ ‘ਤੇ ਅਤਿ ਆਧੁਨਿਕ ਅਤੇ ਸਸਤਾ ਬੱਸ ਰੈਪਿਡ ਟਰਾਂਜਿਟ ਸਿਸਟਮ (ਬੀ. ਆਰ. ਟੀ. ਐੱਸ.) ਲਾਗੂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਅੰਤਰਰਾਸ਼ਟਰੀ ਮਾਹਿਰਾਂ ਦੀ ਸਲਾਹ ਨਾਲ ਹੀ ਪੰਜਾਬ ਸਰਕਾਰ ਨੇ ਲੁਧਿਆਣਾ ਵਿੱਚ ਮੈਟਰੋ ਦੀ ਜਗ•ਾ ਬੀ. ਆਰ. ਟੀ. ਐੱਸ. ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਉਨ•ਾਂ ਤਰਕ ਦਿੱਤਾ ਕਿ ਕਈ ਹੋਰ ਸੂਬਿਆਂ ਨੇ ਵੀ ਮੈਟਰੋ ਨੂੰ ਛੱਡ ਕੇ ਬੀ. ਆਰ. ਟੀ. ਐੱਸ. ਨੂੰ ਲਾਗੂ ਕਰਨ ਦਾ ਮਨ ਬਣਾਇਆ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ‘ਰਾਹਤ ਯੋਜਨਾ’ ਦਾ ਸੂਬੇ ਦੇ 1.86 ਲੱਖ ਵਪਾਰੀ ਲਾਭ ਲੈਣਗੇ। ਉਨ•ਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਲੱਖਣ ਯੋਜਨਾ ਦਾ ਲਾਹਾ ਲੈਣ। ਇਸ ਯੋਜਨਾ ਤਹਿਤ ਰਾਹਤ ਕਾਰਡ ਵਾਲੇ ਵਪਾਰੀਆਂ ਨੂੰ ਆਪਣਾ ਨਵਾਂ ਵਪਾਰ ਸ਼ੁਰੂ ਕਰਨ ਅਤੇ ਚਲਾਉਣ ਲਈ ਮਹਿਜ਼ ਇੱਕ ਸਾਫ਼ ਪੇਜ਼ ‘ਤੇ ਹਲਫੀਆ ਬਿਆਨ ਦੇਣਾ ਹੋਵੇਗਾ, ਜਿਸਦੇ ਲਾਹੇ ਵਜੋਂ ਉਸ ਨੂੰ ਕੋਈ ਵੀ ਰਿਕਾਰਡ ਰੱਖਣ ਦੀ ਲੋੜ ਨਹੀਂ ਪਵੇਗੀ। ਸੁਖਬੀਰ ਸਿੰਘ ਬਾਦਲ ਨੇ ਸ਼ਹਿਰ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੀ ਮੁਸ਼ਕਿਲਾਂ ਸੰਬੰਧੀ ਅਗਲੇ ਹਫ਼ਤੇ ਚੰਡੀਗੜ• ਆ ਕੇ ਮਿਲਣ ਤਾਂ ਜੋ ਆਲ•ਾ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਨ•ਾਂ ਮੁਸ਼ਕਿਲਾਂ ਦਾ ਚਿਰ ਸਥਾਈ ਹੱਲ ਕੱਢਿਆ ਜਾ ਸਕੇ।
ਵਰਧਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਵਰਧਮਾਨ ਵੱਲੋਂ ਲਗਾਏ ਗਈ ਇਹ ਫੈਕਟਰੀ ਸਨਅਤੀ ਵਿਕਾਸ ਅਤੇ ਪੰਜਾਬ ਸਰਕਾਰ ਲਈ ਮੀਲ ਪੱਥਰ ਸਾਬਿਤ ਹੋਵੇਗੀ। ਉਨ•ਾਂ ਕਿਹਾ ਕਿ ਰਾਜਸੀ ਵਿਰੋਧੀ ਪਾਰਟੀਆਂ ਵੱਲੋਂ ਇਹ ਗਲਤ ਅਤੇ ਗੁੰੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਨਅਤਾਂ ਸੂਬੇ ਵਿੱਚੋਂ ਪਲਾਇਨ ਕਰ ਰਹੀਆਂ ਹਨ। ਵਰਧਮਾਨ ਗਰੁੱਪ ਦੇ ਚੇਅਰਮੈਨ ਸ੍ਰੀ ਐੱਸ. ਪੀ. ਓਸਵਾਲ ਨੇ ਉੱਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਨਅਤੀ ਤੇ ਨਿਵੇਸ਼ ਨੀਤੀ ਸਨਅਤਕਾਰਾਂ ਅਤੇ ਵਰਧਮਾਨ ਗਰੁੱਪ ਨੂੰ ਬਲ ਪ੍ਰਦਾਨ ਕਰਨ ਵਾਲੀ ਹੈ। ਉਨ•ਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਿਵੇਸ਼ ਬਿਉਰੋ ਦੀ ਵੀ ਸਰਾਹਨਾ ਕੀਤੀ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਵਰਧਮਾਨ ਸਪੈਸ਼ਲ ਸਟੀਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਚਿਤ ਜੈਨ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਦੀ ਸਨਅਤੀ ਤੇ ਨਿਵੇਸ਼ ਨੀਤੀ ਦੀ ਪ੍ਰਸੰਸ਼ਾ ਕੀਤੀ। ਇਸ ਤੋਂ ਬਾਅਦ ਸ੍ਰ. ਬਾਦਲ ਨੇ ਗਲਾਡਾ ਮੈਦਾਨ ਵਿੱਚ ਲੁਧਿਆਣਾ ਮਸ਼ੀਨ ਟੂਲਜ਼ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਲਗਾਈ ਗਈ ਤੀਜੀ ਹੈਵੀ ਇੰਡਸਟਰੀਅਲ ਮਸ਼ੀਨ ਟੂਲਜ਼ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਸੁਖਦਿਆਲ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ 200 ਪ੍ਰਦਰਸ਼ਨਕਾਰੀਆਂ ਵੱਲੋਂ 8000 ਤੋਂ ਵਧੇਰੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਚਾਰ ਦਿਨ ਚੱਲਣ ਵਾਲੀ ਇਸ ਪ੍ਰਦਰਸ਼ਨੀ ਵਿੱਚ 200 ਕਰੋੜ ਰੁਪਏ ਦਾ ਵਪਾਰ ਹੋਣ ਦਾ ਅਨੁਮਾਨ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਨਗਰ ਨਿਗਮ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ ਤੇ ਸ੍ਰ. ਹਰਭਜਨ ਸਿੰਘ ਡੰਗ, ਅਕਾਲੀ ਆਗੂ ਸ੍ਰੀ ਸਤੀਸ਼ ਢਾਂਡਾ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

Facebook Comment
Project by : XtremeStudioz