Close
Menu

ਨਵੀਨੀਕਰਨ ਮਗਰੋਂ ਭੋਗਪੁਰ ਕੋਆਪਰੇਟਿਵ ਸ਼ੂਗਰ ਮਿੱਲ ਸਹਿਕਾਰੀ ਖੇਤਰ ਦੀ ਮਜਬੂਤੀ ‘ਚ ਨਿਭਾਵੇਗੀ ਮੋਹਰੀ ਭੂਮਿਕਾ: ਸੁਖਜਿੰਦਰ ਸਿੰਘ ਰੰਧਾਵਾ

-- 21 February,2019

• •ਗੰਨਾ ਪੀੜਣ ਦੀ ਸਮਰੱਥਾ ਹੋਵੇਗੀ 30000 ਕੁਇੰਟਲ ਪ੍ਰਤੀ ਦਿਨ
• 365 ਪਿੰਡਾਂ ਦਾ ਗੰਨਾ ਪੀੜਣ ਦੇ ਹੋਵੇਗੀ ਸਮਰੱਥ
• ਭੋਗਪੁਰ ਮਿੱਲ ਦੇ ਨਵੇਂ ਚੁਣੇ ਬੋਰਡ ਆਫ਼ ਡਾਇਰੈਕਟਰਜ਼ ਨੇ ਸਹਿਕਾਰਤਾ ਮੰਤਰੀ ਨਾਲ ਕੀਤੀ ਮੁਲਾਕਾਤ
ਚੰਡੀਗੜ•, 21 ਫਰਵਰੀ:
“ਪੰਜਾਬ ਦੇ ਅਰਥਚਾਰੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿਚ ਸਹਿਕਾਰਤਾ ਖੇਤਰ ਤੇਜ਼ੀ ਨਾਲ ਮੋਹਰੀ ਬਣ ਕੇ ਉਭਰ ਰਿਹਾ ਹੈ ਅਤੇ ਸੂਬੇ ਦੇ ਕਿਸਾਨ ਕਾਮਯਾਬੀ ਦੀ ਇਸ ਦਾਸਤਾਨ ਦਾ ਅਹਿਮ ਹਿੱਸਾ ਹਨ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਭੋਗਪੁਰ ਕੋਆਪਰੇਟਿਵ ਸ਼ੂਗਰ ਮਿੱਲ ਦੇ ਨਵੇਂ ਚੁਣੇ ਬੋਰਡ ਆਫ਼ ਡਾਇਰੈਕਟਰਜ਼ ਨਾਲ ਹੋਈ ਮੀਟਿੰਗ ਦੌਰਾਨ ਕੀਤਾ। 
ਮੰਤਰੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਭੋਗਪੁਰ ਮਿੱਲ ਮੌਜੂਦਾ ਸਮੇਂ ਭਾਫ ਇੰਜਣ ਨਾਲ ਚਲਾਈ ਜਾ ਰਹੀ ਹੈ ਅਤੇ ਨਵੀਨੀਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਇਸ ਦੇ ਵਿਸਥਾਰ ਤੋਂ ਬਾਅਦ ਇਹ ਸਹਿਕਾਰੀ ਖੇਤਰ ਦੀ ਮਜਬੂਤੀ ਲਈ ਮੋਹਰੀ ਭੂਮਿਕਾ ਨਿਭਾਏਗੀ। ਉਹਨਾਂ ਅੱਗੇ ਕਿਹਾ ਕਿ ਨਵੀਨੀਕਰਨ ਤੋਂ ਬਾਅਦ ਇਸ ਮਿੱਲ ਦੀ ਗੰਨਾ ਪੀੜਣ ਦੀ ਸਮਰੱਥਾ 10160 ਕੁਇੰਟਲ ਪ੍ਰਤੀ ਦਿਨ ਤੋਂ ਵੱਧ ਕੇ 30000 ਕੁਇੰਟਲ ਪ੍ਰਤੀ ਦਿਨ ਹੋ ਜਾਵੇਗੀ। ਉਹਨਾਂ ਕਿਹਾ ਕਿ ਨਵੀਨੀਕਰਨ ਮਗਰੋਂ ਇਸ ਦੀ ਕਮਿਸ਼ਨਿੰਗ ਦਾ ਕੰਮ ਇਸ ਸਾਲ ਅਪ੍ਰੈਲ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਅਗਲੇ ਸਾਲ ਤੱਕ ਮਿੱਲ ਤੇਜ਼ ਰਫਤਾਰ ਨਾਲ ਕੰਮ ਕਰਨਾ ਸ਼ੁਰੂ ਕਰ ਦੇਵੇਗੀ। 
ਸ.ਰੰਧਾਵਾ ਨੇ ਅੱਗੇ ਦੱਸਿਆ ਕਿ  ਨਵੀਨੀਕਰਨ ਅਤੇ ਵਿਸਥਾਰ ਦੇ ਨਾਲ ਇਹ ਮਿੱਲ ਭੋਗਪੁਰ ਖੇਤਰ ਦੇ  365 ਪਿੰਡਾਂ ਦਾ ਗੰਨਾ ਪੀੜਣ ਦੇ ਸਮਰੱਥ ਹੋ ਜਾਵੇਗੀ। ਇਸ ਤੋਂ ਇਲਾਵਾ ਮਿੱਲ ਵਿਚ 15 ਮੈਗਾਵਾਟ ਸਮਰੱਥਾ ਵਾਲਾ ਕੋ-ਜਨਰੇਸ਼ਨ ਪਲਾਂਟ ਵੀ ਸਥਾਪਤ ਕੀਤਾ ਜਾ ਰਿਹਾ ਹੈ। ਪੀ.ਐਸ.ਪੀ.ਸੀ.ਐਲ ਨਾਲ 20 ਸਾਲ ਲਈ ਕੀਤੇ ਸਮਝੌਤੇ ਅਨੁਸਾਰ ਇਸ 15 ਮੈਗਾਵਾਟ ਵਿਚੋਂ 9 ਮੈਗਾਵਾਟ ਪੀ.ਐਸ.ਪੀ.ਸੀ.ਐਲ ਨੂੰ 6.29 ਰੁਪਏ ਪ੍ਰਤੀ ਯੂਨਿਟ ਵਿਚ ਵੇਚੀ ਜਾਵੇਗੀ। 

ਸ. ਰੰਧਾਵਾ ਨੇ ਦੱਸਿਆ ਕਿ ਜਦੋਂ ਇਹ ਕੋ-ਜਨਰੇਸ਼ਨ ਪਲਾਂਟ ਤਿਆਰ ਹੋ ਗਿਆ ਤਾਂ ਇਸ ਨਾਲ 25 ਕਰੋੜ ਰੁਪਏ ਸਲਾਨਾ ਦਾ ਮੁਨਾਫਾ ਹੋਵੇਗਾ।
ਮੰਤਰੀ ਨੇ ਇਹ ਉਮੀਦ ਜਤਾਈ ਕਿ ਨਵੀਨਤਮ ਤਕਨਾਲੋਜੀ ਨਾਲ ਲੈਸ ਹੋਣ ਨਾਲ ਇਹ ਮਿੱਲ ਸਹਿਕਾਰਤਾ ਮਿੱਲਾਂ ਵਿਚੋਂ ਮੋਹਰੀ ਅਤੇ ਪ੍ਰਾਇਵੇਟ ਮਿੱਲਾਂ ਦੇ ਬਰਾਬਰ ਹੋ ਜਾਵੇਗੀ।
ਇਸ ਮੌਕੇ ਸ. ਰੰਧਾਵਾ ਨੇ ਬੋਰਡ ਆਫ਼ ਡਾਇਰੈਕਟਰਜ਼ ਦਾ ਸਨਮਾਨ ਕੀਤਾ ਅਤੇ ਜਿਨ•ਾਂ ਵਲੋਂ ਬਾਅਦ ਵਿਚ ਸ. ਰੰਧਾਵਾ ਨੂੰ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ ਗਿਆ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੰਗਤ ਸਿੰਘ ਗਿਲਜ਼ੀਆਂ ਵਿਧਾਇਕ (ਉੜਮੜ), ਡਾ. ਰਾਜ ਕੁਮਾਰ ਵਿਧਾਇਕ (ਚੱਬੇਵਾਲ), ਸ੍ਰੀ ਅਰੁਨ ਡੋਗਰਾ ਵਿਧਾਇਕ ਦਸੂਹਾ ਅਤੇ ਭੋਗਪੁਰ ਕੋਆਪਰੇਟਿਵ ਸ਼ੂਗਰ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਭੁਪਿੰਦਰ ਸਿੰਘ ਗਿੱਲ ਵੀ ਮੌਜੂਦ ਸਨ।

Facebook Comment
Project by : XtremeStudioz