Close
Menu

ਨਵੇਂ ਨਾਗਰਿਕਤਾ ਕਾਨੂੰਨ ਤਹਿਤ ਧੋਖੇਬਾਜ਼ਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ – ਸ਼ੋਰੀ

-- 22 February,2014

ਕੈਲਗਰੀ – ਉੱਤਰ ਪੂਰਬ ਕੈਲਗਰੀ ਤੋਂ ਸੰਸਦ ਮੈਂਬਰ ਦਵਿੰਦਰ ਸ਼ੋਰੀ ਤੇ ਕੈਨੇਡਾ ਦੇ ਨਾਗਰਿਕਤਾ ਤੇ ਪ੍ਰਵਾਸ ਬਾਰੇ ਮੰਤਰੀ ਕ੍ਰਿਸ ਅਲੈਗਜੰਡਰ ਨੇ ਪ੍ਰਸਤਾਵਿਤ ਬਿੱਲ ਸੀ-24 ਰਾਹੀਂ ਕੈਨੇਡੀਅਨ ਨਾਗਰਿਕਤਾ ਦੀਆਂ ਕਦਰਾਂ-ਕੀਮਤਾਂ ਨੂੰ ਸੁਰੱਖਿਅਤ ਰੱਖਣ ਪ੍ਰਤੀ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਈ ਹੈ। ਉਨ੍ਹਾਂ ਕਿਹਾ ਹੈ ਕਿ ਇਸ ਬਿੱਲ ਦਾ ਮਕਸਦ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਨੂੰ ਮਜ਼ਬੂਤ ਕਰਨਾ ਹੈ। ਸ਼ੋਰੀ ਨੇ ਕਿਹਾ ਹੈ ਕਿ ਮੈਨੂੰ ਖੁਸ਼ੀ ਹੈ ਕਿ ਇਸ ਬਿੱਲ ਨਾਲ ਕੈਨੇਡੀਅਨ ਫੌਜ ਵਿਚ ਕੰਮ ਕਰਦੇ ਸਥਾਈ ਨਾਗਰਿਕਾਂ ਨੂੰ ਛੇਤੀ ਨਾਗਰਿਕਤਾ ਮਿਲੇਗੀ। ਇਸ ਤੋਂ ਇਲਾਵਾ ਸਜ਼ਾ ਯਾਫ਼ਤਾ ਅੱਤਵਾਦੀ ਨਾਗਰਿਕਤਾ ਤੋਂ ਵਾਂਝੇ ਹੋ ਜਾਣਗੇ। ਨਵੇਂ ਬਿੱਲ ਤਹਿਤ ਧੋਖੇਬਾਜ਼ਾਂ ਨੂੰ ਕਰੜੀ ਸਜਾ ਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ ਤੇ ਨਾਗਰਿਕਤਾ ਕੇਵਲ ਉਨ੍ਹਾਂ ਨੂੰ ਹੀ ਮਿਲੇਗੀ ਜੋ ਨਿਯਮਾਂ ਅਨੁਸਾਰ ਚੱਲਣਗੇ। ਧੋਖੇਬਾਜਾਂ ਜਾਂ ਆਪਣੀਆਂ ਦਰਖਾਸਤਾਂ ਵਿਚ ਗਲਤ ਤੱਥ ਪੇਸ਼ ਕਰਨ ਵਾਲੇ ਵਿਅਕਤੀਆਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਜਾਂ 5 ਸਾਲ ਤੱਕ ਕੈਦ ਹੋ ਸਕਦੀ ਹੈ। ਉਨ੍ਹਾਂ ਕਿਹਾ ਹੈ ਕਿ ਪ੍ਰਸਤਾਵਿਤ ਬਿੱਲ ਨਾਲ ਯੋਗ ਬਿਨੈਕਾਰਾਂ ਨੂੰ ਜਲਦੀ ਨਾਗਰਿਕਤਾ ਮਿਲੇਗੀ।

Facebook Comment
Project by : XtremeStudioz