Close
Menu

ਨਵੇਂ ਸਾਲ ‘ਚ ਕਰਜ਼ ਉਤਾਰਨ ਨੂੰ ਪਹਿਲ ਦੇਣਗੇ ਕੈਨੇਡੀਅਨ – ਸਰਵੇਖਣ

-- 02 January,2015

ਸੀ.ਆਈ.ਬੀ.ਸੀ. ਬੈਂਕ ਲਈ ਕੀਤੇ ਗਏ ਸਲਾਨਾ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਕੈਨੇਡੀਅਨ ਨਵੇਂ ਸਾਲ ਵਿੱਚ ਆਰਥਿਕ ਪੱਖੋਂ ਕਰਜ਼ ਉਤਾਰਨ ਨੂੰ ਪਹਿਲ ਦੇਣਗੇ। ਨਵੰਬਰ 13 ਤੋਂ 17 ਦਰਮਿਆਨ ਕਰਵਾਏ ਗਏ 1014 ਨਾਗਰਿਕਾਂ ਤੇ ਅਧਾਰਿਤ ਇਸ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਸਭ ਤੋਂ ਵੱਧ 22 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਸਾਲ 2015 ਵਿੱਚ ਕਰਜ਼ ਉਤਾਰਨ ਨੂੰ ਪਹਿਲ ਦੇਣਗੇ। 12% ਦਾ ਕਹਿਣਾ ਹੈ ਕਿ ਉਹ ਬੱਚਤ ਵੱਲ ਧਿਆਨ ਦੇਣਗੇ। 10 ਫੀਸਦੀ ਦਾ ਕਹਿਣਾ ਹੈ ਕਿ ਉਹ ਬਿੱਲਾਂ ਨੂੰ ਮਹੀਨੇ ਦੀ ਮਹੀਨੇ ਉਤਾਰਨ ਨੂੰ ਪਹਿਲ ਦੇਣਗੇ।
ਇਸ ਤੋਂ ਇਲਾਵਾ 9 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਬੱਜਟ ਬਣਾ ਕੇ ਚੱਲਣ ਵਿੱਚ ਨਿਪੁੰਨਤਾ ਨੂੰ ਪਹਿਲ ਦੇਣਗੇ। 5% ਦਾ ਕਹਿਣਾ ਹੈ ਕਿ ਉਹ ਬਿਹਤਰ ਸੇਵਾ ਮੁਕਤੀ ਦੀ ਯੋਜਨਾ ਬਣਾਉਣਗੇ।
ਪਿਛਲੇ 5 ਸਾਲਾਂ ਤੋਂ ਕਰਜ਼ਾ ਉਤਾਰਨ ਨੂੰ ਕੈਨੇਡੀਅਨ ਪਹਿਲ ਦਿੰਦੇ ਆ ਰਹੇ ਹਨ। ਇਸ ਪਹਿਲ ਨੂੰ ਸੰਨ 2008 ਤੋਂ ਆਰਥਿਕ ਮੰਦਵਾੜੇ ਨਾਲ਼ ਜੋੜ ਕੇ ਵੇਖਿਆ ਜਾ ਰਿਹਾ ਹੈ।
ਸੀæਆਈæਬੀæਸੀ ਦੀ ਰਿਟੇਲ ਅਤੇ ਬਿਜ਼ਨਸ ਬੈਂਕਿੰਗ ਦੀ ਐਗਜ਼ੈਕਟਿਵ ਵਾਈਸ ਪ੍ਰਧਾਨ ਕ੍ਰਿਸਟੀਨਾ ਕਰੇਮਰ ਦਾ ਨੇ ਸਾਵਧਾਨ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਕਰਜ਼ਾ ਉਤਾਰਨ ਦੇ ਫਿਰਕ ਵਿੱਚ ਬਿਹਤਰ ਸੇਵਾ ਮੁਕਤੀ ਦੀ ਯੋਜਨਾ ਨੂੰ ਪਿੱਛੇ ਨਹੀਂ ਪਾਉਣਾ ਚਾਹੀਦਾ। ਉਹਨਾਂ ਕਿਹਾ ਕਿ ਜਦੋਂ ਕਿ ਕਰਜ਼ਾ ਉੱਤਰਨਾ ਵੀ ਚਾਹੀਦਾ ਹੈ ਪਰ ਅਹਿਮ ਸੇਵਾ ਮੁਕਤੀ ਦੀ ਯੋਜਨਾ ਨੂੰ ਨਹੀਂ ਵਿਸਾਰਨਾ ਚਾਹੀਦਾ।
ਕਰੇਮਰ ਦਾ ਕਹਿਣਾ ਹੈ ਕਿ ਬਿਹਤਰ ਯੋਜਨਾ ਲਈ ਕੈਨੇਡੀਅਨਾਂ ਨੂੰ ਬਿਹਤਰ ਆਰਥਿਕ ਸਲਾਹਕਾਰਾਂ ਨਾਲ਼ ਬੈਠ ਕੇ ਯੋਜਨਾ ਤਿਆਰ ਕਰਨੀ ਚਾਹੀਦੀ ਹੈ।

Facebook Comment
Project by : XtremeStudioz