Close
Menu

ਨਵੇਂ ਸਾਲ ਦੇ ਜਸ਼ਨ ‘ਚ ਛਾ ਗਿਆ ਮਾਤਮ, ਚੱਲੀਆਂ ਗੋਲੀਆਂ

-- 02 January,2015

ਕੈਲਗਿਰੀ- (ਕੈਨੇਡਾ)- ਨਵੇਂ ਸਾਲ ਦੇ ਜਸ਼ਨ ਦੌਰਾਨ ਇਕ ਪਾਰਟੀ ‘ਚ ਹੋਈ ਗੋਲੀਬਾਰੀ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਪੁਲਸ ਅਧਿਕਾਰੀ ਸਟੀਵ ਅਡਾਇਰ ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਪੰਜ ਕੁ ਵਜੇ ਗੋਲੀਬਾਰੀ ਦੀ ਜਾਣਕਾਰੀ ਦੇਣ ਵਾਲੇ ਕਈ ਫੋਨ ਆਏ। ਇਸ ਪਾਰਟੀ ‘ਚ ਲਗਭਗ 50 ਲੋਕ ਸ਼ਾਮਲ ਹੋਏ ਸਨ। ਪੁਲਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਦੋਸ਼ੀ ਉਥੋਂ ਫਰਾਰ ਹੋ ਚੁੱਕੇ ਸਨ। ਸਟੀਵ ਨੇ ਦੱਸਿਆ ਕਿ ਪੁਲਸ ਨੂੰ ਉਸ ਘਰ ‘ਚੋਂ ਪੰਜ ਲੋਕ ਜ਼ਖਮੀ ਮਿਲੇ। ਬਾਅਦ ‘ਚ ਦੋ ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਘਟਨਾ ‘ਚ ਕੁਲ ਕਿੰਨੇ ਸ਼ੱਕੀ ਸ਼ਾਮਲ ਹਨ ਅਤੇ ਗੋਲੀਬਾਰੀ ਦੀ ਵਜ੍ਹਾ ਕੀ ਸੀ ਇਸ ਬਾਰੇ ਉਨ੍ਹਾਂ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਕ ਜ਼ਖਮੀ ਦੀ ਹਸਪਤਾਲ ‘ਚ ਮੌਤ ਹੋ ਗਈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਗੋਲੀਬਾਰੀ ਤੜਕੇ ਹੋਈ।

Facebook Comment
Project by : XtremeStudioz