Close
Menu

ਨਵੇਂ ਸੀਆਰਪੀਐਫ ਮੁਖੀ ਵੱਲੋਂ ਬਸਤਰ ਦਾ ਵਿਸ਼ੇਸ਼ ਦੌਰਾ

-- 02 January,2015

ਨਵੀਂ ਦਿੱਲੀ, ਸੀਆਰਪੀਐਫ ਦੇ ਨਵੇਂ ਮੁਖੀ ਪ੍ਰਕਾਸ਼ ਮਿਸ਼ਰਾ ਨੇ ਮਾਓਵਾਦੀਆਂ ਦੇ ਗੜ੍ਹ ਬਸਤਰ (ਛਤੀਸਗੜ੍ਹ) ਦਾ ਦੌਰਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸ੍ਰੀ ਮਿਸ਼ਰਾ ਨੇ ਆਪਣੇ ਇਸ ਦੋ-ਰੋਜ਼ਾ ਦੌਰੇ ਦੌਰਾਨ ਉਨ੍ਹਾਂ ਮਾਓਵਾਦੀਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੀ ਪੁਣ-ਛਾਣ ਕੀਤੀ। ਉਨ੍ਹਾਂ ਬੀਜਾਪੁਰ, ਜਗਦਲਪੁਰ, ਦਾਂਤੇਵਾੜਾ ਅਤੇ ਚਿੰਤਲਨਰ ਦਾ ਦੌਰਾ ਵੀ ਕੀਤਾ। ਯਾਦ ਰਹੇ ਕਿ ਮਾਓਵਾਦੀਆਂ ਦੇ ਅਸਰ ਵਾਲੇ ਇਸ ਇਲਾਕੇ ਵਿੱਚ ਸੁਰੱਖਿਆ ਬਲਾਂ ਨੂੰ ਡਾਢਾ ਨੁਕਸਾਨ ਝਲਣਾ ਪਿਆ ਹੈ। ਦਾਂਤੇਵਾੜਾ ਵਿੱਚ ਮਾਓਵਾਦੀਆਂ ਨੇ 6 ਅਪਰੈਲ 2010 ਨੂੰ ਵੱਡਾ ਹਮਲਾ ਕਰਕੇ ਸੀਆਰਪੀਐਫ ਦੇ 75 ਜਵਾਨ ਮਾਰ ਮੁਕਾਏ ਸਨ।
ਆਪਣੇ ਦੌਰੇ ਤੋਂ ਬਾਅਦ ਸ੍ਰੀ ਮਿਸ਼ਰਾ ਰਾਏਪੁਰ ਵਿਖੇ ਛਤੀਸਗੜ੍ਹ ਪੁਲੀਸ ਦੇ ਮੁਖੀ ਏ.ਐਨ. ਉਪਾਧਿਆਇ ਨੂੰ ਮਿਲੇ। ਇਸ ਮੌਕੇ ਉਨ੍ਹਾਂ ਨਾਲ ਆਈ ਜੀ (ਅਪਰੇਸ਼ਨਜ਼)  ਜੁਲਫ਼ਿਕਾਰ ਹਸਨ ਅਤੇ ਆਈ ਜੀ (ਛਤੀਸਗੜ੍ਹ) ਐਚਐਸ ਸਿੱਧੂ ਵੀ ਸਨ। ਸ੍ਰੀ ਮਿਸ਼ਰਾ ਉੜੀਸਾ ਪੁਲੀਸ ਦੇ ਸਾਬਕਾ ਮੁਖੀ ਹਨ ਅਤੇ ਉਨ੍ਹਾਂ ਨੂੰ ਇੰਡੋ-ਤਿੱਬਤਨ ਬਾਰਡਰ ਪੁਲੀਸ ਦੇ ਮੁਖੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।

Facebook Comment
Project by : XtremeStudioz