Close
Menu

ਨਵੰਬਰ ‘ਚ ਖੂਬਸੂਰਤ ਬਣੇਗੀ ਸੋਨਮ ਕਪੂਰ

-- 10 August,2013

Sonam-Kapoor-sports-a-retro-hairstyle-at-Femina-Women-Awards-2013-held-in-Mumbai-on-March-19-2013-

ਮੁੰਬਈ- ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਸੋਨਮ ਕਪੂਰ ਫਿਲਮ ‘ਖੂਬਸੂਰਤ’ ਦੇ ਰੀਮੇਕ ਵਿਚ ਕੰਮ ਕਰਨ ਜਾ ਰਹੀ ਹੈ। ਖੂਬਸੂਰਤ ਦਾ ਨਿਰਮਾਣ ਕਰ ਰਹੀ ਸੋਨਮ ਦੀ ਭੈਣ ਰਿਯਾ ਕਪੂਰ ਨੇ ਕਿਹਾ, ”ਅਸੀਂ ਲੋਕ ਇਸ ਫਿਲਮ ਦੀ ਸ਼ੂਟਿੰਗ 1 ਨਵੰਬਰ ਤੋਂ ਸ਼ੁਰੂ ਕਰ ਦੇਵਾਂਗੇ, ਪਰ ਦੀਵਾਲੀ ਦਾ ਤਿਉਹਾਰ ਵਿਚ ਆ ਜਾਣ ਕਾਰਨ ਇਸ ਫਿਲਮ ਦੀ ਰੋਜ਼ਾਨਾ ਸ਼ੁਟਿੰਗ 15 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ। ਅਜੇ ਅਸੀਂ ਲੋਕਾਂ ਨੇ ਇਸ ਫਿਲਮ ਲਈ ਸਿਰਫ ਸੋਨਮ ਦੇ ਨਾਂ ਦੀ ਚੋਣ ਕੀਤੀ ਹੈ ਅਤੇ ਕਲਾਕਾਰਾਂ ਦੀ ਚੋਣ ਅਜੇ ਕੀਤੀ ਜਾਣੀ ਹੈ। ਰਿਯਾ ਦੇ ਇਕ ਸਵਾਲ ਦੇ ਜਵਾਬ ਵਿਚ ਕਿਹਾ, ”ਅਸੀਂ ਲੋਕਾਂ ਨੇ ਪ੍ਰਸੰਨਜੀਤ ਨੂੰ ਅਸ਼ੋਕ ਕੁਮਾਰ ਵਾਲੇ ਕਿਰਦਾਰ ਲਈ ਅਪ੍ਰੋਚ ਨਹੀਂ ਕੀਤਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਘੋਸ਼ ਕਰਨਗੇ।
ਜ਼ਿਕਰਯੋਗ ਹੈ ਕਿ ਸਾਲ 1980 ਵਿਚ ਰਿਲੀਜ਼ ਹੋਈਰਿਸ਼ੀਕੇਸ਼ ਮੁਖਰਜੀ ਦੀ ਫਿਲਮ ‘ਖੂਬਸੂਰਤ’ ਵਿਚ ਰੇਖਾ, ਅਸ਼ੋਕ ਕੁਮਾਰ, ਰਾਕੇਸ਼ ਰੋਸ਼ਨ ਅਤੇ ਦੀਨਾ ਪਾਠਕ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ ਦੀ ਕਹਾਣੀ ਇਕ ਅਜਿਹੀ ਔਰਤ ਦੇ ਬਾਰੇ ਵਿਚ ਸੀ ਜੋ ਆਪਣੇ ਭੈਣ ਦੇ ਸਹੁਰੇ ਵਿਚ ਜਾ ਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਇਸ ਫਿਲਮ ਲਈ ਰੇਖਾ ਨੂੰ ਸਰਵਉੱਚ ਅਭਿਨੇਤਰੀ ਦਾ ਫਿਲਮ ਫੇਅਰ ਐਵਾਰਡ ਵੀ ਦਿੱਤਾ ਗਿਆ ਸੀ।

Facebook Comment
Project by : XtremeStudioz