Close
Menu

ਨਸ਼ਿਆਂ ਦਾ ਠੀਕਰਾ ਭਾਰਤੀਅਾਂ ਸਿਰ ਭੰਨਣ ਵਾਲਿਆਂ ’ਤੇ ਵਰ੍ਹੇ ਕੈਸ਼ ਹੀਡ

-- 29 April,2015

ਵੈਨਕੂਵਰ, ਬੀ ਸੀ ਦੇ ਸਾਬਕ ਪ੍ਰੀਮੀਅਰ ਅਤੇ ਸਾਬਕ ਪੁਲੀਸ ਅਫਸਰ ਕੈਸ਼ ਹੀਡ ਨੇ ਨਸ਼ਿਆਂ ਦਾ ਦੋਸ਼ ਭਾਰਤੀਅਾਂ  ਸਿਰ ਮੜਨ ਅਤੇ ਇਸਨੂੰ ਮੁੱਦਾ ਬਣਾ ਕੇ ਨੁਕਤਾਚੀਨੀ ਕਰਨ ਵਾਲੇ ਸਿਆਸੀ ਤੇ ਹੋਰ ਆਗੂਆਂ ਨੂੰ ਅਡ਼ੇ ਹੱਥੀਂ ਲੈਂਦਿਆਂ ਕਿਹਾ  ਹੈ ਕਿ ਅਸਲ ਵਿੱਚ ਉਹ ਸਾਰੇ ਆਪਣੀਆਂ ਨਾਕਾਮੀਆਂ ਨੂੰ ਛਿਪਾਉਣ ਲਈ ਹੀ ਅਜਿਹਾ ਭੰਡੀ ਪ੍ਰਚਾਰ ਕਰ ਰਹੇ ਹਨ, ਜਿਸਨੂੰ ਸਹਿਣ ਨਹੀਂ ਕੀਤਾ ਜਾ ਸਕਦਾ।
ਭਾਰਤੀ ਭਾਈਚਾਰੇ ਨਾਲ ਸਬੰਧਤ ਤੇ ਕਈ ਸਾਲ ਪੁਲੀਸ ਅਫਸਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਕੈਸ਼ ਹੀਡ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਵੇਖ ਰਹੇ ਹਨ ਕਿ ਪੁਲੀਸ ਅਤੇ ਸਿਆਸੀ ਲੋਕਾਂ ਵਲੋਂ ਨਿੱਕੀ ਨਿੱਕੀ ਗੱਲ ਦਾ ਪਹਾੜ ਬਣਾਇਆ ਤੇ ਉਸਦਾ ਠੀਕਰਾ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਸਿਰ ਭੰਨਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਾਸਕਰ ਪੰਜਾਬੀ ਲੋਕਾਂ ਨੂੰ ਇਸ ਚਾਲ ਤੋਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ਸਾਰਾ ਕੁਝ ਇੱਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz