Close
Menu

ਨਸ਼ਿਆਂ ਦੇ ਮੁੱਦੇ ’ਤੇ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ: ਬੀਰਦਵਿੰਦਰ

-- 29 June,2015

ਪਟਿਆਲਾ, 29 ਜੂਨ
ਇਹ ਇੱਕ ਨੰਗਾ ਸੱਚ ਹੈ ਕਿ ਨਸ਼ੀਲੇ ਪਦਾਰਥਾਂ ਦੇ ਸ਼ਰ੍ਹੇਆਮ ਵਿਤਰਣ ਤੋਂ ਪ੍ਰਭਾਵਿਤ ਰਾਜਾਂ ਵਿੱਚ ਪੰਜਾਬ ਦਾ ਨਾਂ ਸਭ ਤੋਂ ਉਪਰ ਹੈ ਅਤੇ  ਨਸ਼ਿਆਂ ਦਾ ਇਹ ਰੁਝਾਨ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ| ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸਮੱਸਿਆ ਦੀਆਂ ਜ਼ਮੀਨੀ ਹਕੀਕਤਾਂ ਤੋਂ ਅੱਖਾਂ ਮੀਟ ਰਹੇ ਹਨ, ਜੋ ਚਿੰਤਾ ਦਾ ਵਿਸਾ ਹੈ| ਕਾਂਗਰਸ ਆਗੂ ਬਰੀਦਵਿੰਦਰ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਦੇ ਪ੍ਰਭਾਵ ਹੇਠਾਂ ਨਾ ਰਹਿਣਾ ਚੰਗੀ ਗੱਲ ਹੈ, ਪਰ ਜੇ ਕਰ ਇਹ ਸਚਾਈ ਹੈ, ਤਾਂ ਸਰਕਾਰ ਨੂੰ ਕੌਮਾਂਤਰੀ ਸੰਸਥਾਵਾਂ ਤੋਂ ਸਰਵੇਖਣ ਕਰਵਾ ਕੇ ‘ਵਾਈਟ ਪੇਪਰ’ ਜਾਰੀ    ਕਰਨਾ ਚਾਹੀਦਾ ਹੈ, ਤਾਂ ਕਿ ਨਸ਼ਿਆਂ     ਦੇ ਪ੍ਰਕੋਪ ਸਬੰਧੀ ਤੱਥ ਲੋਕਾਂ ਦੇ ਸਾਹਮਣੇ ਆ ਸਕਣ|
ਕਾਂਗਰਸ ਆਗੂ ਨੇ ਕਿਹਾ ਕਿ ਇਹ ਸਚਾਈ ਹੈ ਕਿ ਪੰਜਾਬ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਧੰਦੇ ਵਿੱਚ ਮਸ਼ਰੂਫ ਲੋਕਾਂ ਨੂੰ ਸੱਤਾਧਾਰੀ ਧਿਰ ਦੇ ਆਗੂਆਂ ਦੀ  ਸਰਪ੍ਰਸਤੀ ਹਾਸਲ ਹੈ| ਭਾਵੇਂ  ਜਗਦੀਸ ਭੋਲਾ ਦੀ  ਗਿ੍ਫ਼ਤਾਰੀ ਪੁਲੀਸ ਦੀ ਵੱਡੀ ਪ੍ਰਾਪਤੀ ਹੈ, ਪਰ ਭੋਲਾ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਜ਼ਾਰਤ ਨਾਲ ਸਰਕਾਰ ਪੱਖੀ ਲੋਕਾਂ ਦੀਆਂ ਜੁੜੀਆਂ ਤੰਦਾਂ ਦੇ ਕੀਤੇ ਇੰਕਸ਼ਾਫ ਤੋਂ ਵੀ ਲੋਕ ਜਾਣੂ ਹਨ| ਉਨ੍ਹਾਂ ਕਿਹਾ ਕਿ ਡਰੱਗ ਮਾਫ਼ੀਆ ਪੰਜਾਬ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ਤੇ ਹੋਰ ਥਾਵਾਂ ‘ਤੇ ਨਸ਼ੀਲੇ ਪਦਾਰਥ ਭੇਜਣ ਲਈ ਪੰਜਾਬ ਨੂੰ ਸੁਰੱਖਿਅਤ ਲਾਂਘੇ ਵਜੋਂ ਵਰਤ ਰਿਹਾ ਹੈ| ਪਰ ਰਾਹੁਲ ਗਾਂਧੀ ਦੇ ਮਗਰ ਤਾਂ ਅਕਾਲੀ ਅਲੀ-ਅਲੀ ਕਰਕੇ ਪੈਣ ਵਾਲੇ ਇਹ ਅਕਾਲੀ ਹੁੁਣ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਪੰਜਾਬ ਵਿੱਚ ਨਸ਼ਿਆਂ ਦੇ ਰੁਝਾਣ ਬਾਰੇ ਬਿਆਨ ਦੇਣ ਮਗਰੋਂ ਚੁੱਪੀ ਵੱਟ ਗਏ|

Facebook Comment
Project by : XtremeStudioz