Close
Menu

ਨਸ਼ਿਆਂ ਨੂੰ ਠੱਲ ਪਾਉਣ ਲਈ ਰਾਸ਼ਟਰੀ ਰਣਨੀਤੀ ਦੀ ਲੋੜ : ਹੈਲਥ ਕਾਊਂਸਲ ਬੀ. ਸੀ.

-- 02 January,2017

ਬ੍ਰਿਟਿਸ਼ ਕੋਲੰਬੀਆ— ਨਸ਼ਿਆਂ ਦੀ ਦੁਰਵਰਤੋਂ ਬਾਰੇ ਗੱਲ ਨੂੰ ਬ੍ਰਿਟਿਸ਼ ਕੋਲੰਬੀਆ ਤੋਂ ਸ਼ੁਰੂ ਕਰਨਾ ਹੀ ਸਹੀ ਹੋਵੇਗਾ ਕਿਉਂਕਿ ਇਨ੍ਹਾਂ ਦਿਨਾਂ ‘ਚ ਉਸਦਾ ਚਰਚਾ ਹੋਰ ਥਾਵਾਂ ਨਾਲੋਂ ਕਿਤੇ ਵੱਧ ਹੈ। ਬੀ. ਸੀ. ਦੀ ਕੋਰੋਨਰ ਸਰਵਿਸ ਅਨੁਸਾਰ 1 ਜਨਵਰੀ 2016 ਤੋਂ 31 ਜੁਲਾਈ 2016 ਦੇ ਸਮੇਂ ਦੌਰਾਨ ਪ੍ਰੋਵਿੰਸ ‘ਚ 433 ਵਿਅਕਤੀਆਂ ਦੀਆਂ ਨਸ਼ਿਆਂ ਦਾ ਹੱਦ ਨਾਲੋਂ ਵੱਧ ਇਸਤੇਮਾਲ ਕਰਨ ਨਾਲ ਮੌਤਾਂ ਹੋ ਗਈਆਂ ਹਨ। 2015 ਦੇ ਅਰਸੇ ‘ਚ ਹੋਈਆਂ ਮੌਤਾਂ ਨਾਲੋ ਇਸ ਸਮੇਂ ਦੌਰਾਨ ਹੋਈਆਂ ਮੌਤਾਂ 250 ਫੀਸਦੀ ਵੱਧ ਹਨ। ਗੈਰ-ਕਾਨੂੰਨੀ ਨਸ਼ਿਆਂ ਦੇ ਇਸਤੇਮਾਲ ਨਾਲ ਹੋਈਆਂ 433 ਮੌਤਾਂ ‘ਚੋਂ 62 ਫੀਸਦੀ ਮੌਤਾਂ ਫੈਨੇਟਾਇਲ ਨਾਮਕ ਡਰੱਗ ਪਦਾਰਥ ਦੀ ਵਰਤੋਂ ਨਾਲ ਹੋਈਆਂ ਹਨ। ਮਰਨ ਵਾਲਿਆਂ ‘ਚ ਬਹੁ-ਗਿਣਤੀ ਵਿਅਕਤੀਆਂ ਦੀ ਉਮਰ 20 ਤੋਂ 39 ਸਾਲ ਦੇ ਵਿਚਕਾਰ ਸੀ ਪਰ  11 ਮਰਨ ਵਾਲੇ ਸਿਰਫ਼ 10 ਤੋਂ 19 ਸਾਲ ਦੇ ਹੀ ਸਨ।

ਬੀ. ਸੀ. ‘ਚ ਪੰਜਾਬੀਆਂ ਦਾ ਗੜ ਕਰਕੇ ਜਾਣੇ ਜਾਦੇ ਸਰੀ ਸ਼ਹਿਰ ਦੀ ਮਿਸਾਲ ਦੇਣੀ ਤਰਕਸੰਗਤ ਹੋਵੇਗੀ। ਫੈਨੇਟਾਇਲ ਕਾਰਣ ਸਰੀ ‘ਚ 2012 ‘ਚ 3, 2014 ‘ਚ 8 ਅਤੇ 2015 ‘ਚ 11 ਮੌਤਾਂ ਹੋਈਆਂ ਸਨ। ਇਸ ਦੇ ਉਲਟ 2016 ਦੇ ਪਹਿਲੇ 6 ਮਹੀਨਿਆਂ ‘ਚ ਹੀ ਫੈਨੇਟਾਇਲ ਨੇ 24 ਵਿਅਕਤੀਆਂ ਨੂੰ ਮੌਤ ਦੀ ਗੌਦ ‘ਚ ਭੇਜ਼ ਦਿੱਤਾ। ਫੈਨੇਟਾਇਲ ਕਾਰਣ ਬਣੀ ਸਥਿਤੀ ਦੇ ਕਾਰਣ ਬੀ. ਸੀ. ਦੇ ਮੈਡੀਕਲ ਅਫ਼ਸਰ ਨੇ ਐਮਰਜੰਸੀ ਲਗਾ ਦਿੱਤੀ।
ਆਖਰ ਫੈਨੇਟਾਇਲ ਹੈ ਕੀ?
ਇਹ ਅਫੀਮ ਦੇ ਵਰਗ ‘ਚ ਆਉਣ ਵਾਲਾ ਨਸ਼ਾ ਹੈ ਜਿਸ ਨੂੰ ਨਸ਼ਿਆਂ ਦੇ ਵਪਾਰੀ ਡਾਲਰਾਂ ਦੀ ਮਸ਼ੀਨ ਸਮਝਦੇ ਹਨ। ਇਸ ਦੀ ਜਿਆਦਾ ਵਰਤੋਂ ਕੈਨੇਡਾ-ਅਮਰੀਕਾ ਵਰਗੇ ਅਮੀਰ ਦੇਸ਼ਾਂ ‘ਚ ਵਧੇਰੇ ਹੁੰਦੀ ਹੈ। ਖ਼ਬਰਾਂ ਮੁਤਾਬਕ ਕੈਨੇਡਾ ‘ਚ ਹਰ ਸਾਲ 47000 ਮੌਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਕਾਰਣ ਕਿਤੇ ਨਾ ਕਿਤੇ ਨਸ਼ਾ ਹੁੰਦਾ ਹੈ।
ਬੀ. ਸੀ. ਅਧਿਕਾਰੀਆਂ ਨੇ ਗੱਲ ਬਾਤ ਦੌਰਾਨ ਕਿਹਾ ਕਿ ਨਸ਼ੇ ਉੱਪਰ ਲਗਾਮ ਲਗਾਉਣ ਲਈ ਕਠੋਰ ਰਾਸ਼ਟਰੀ ਰਣਨੀਤੀ ਦੀ ਲੋੜ ਹੈ। ਜਿਸ ਨੂੰ ਉੱਚਿਤ ਢੰਗ ਨਾਲ ਸਾਰੇ ਪੱਖਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਨਸ਼ੇ ਦੀ ਵਰਤੋਂ ਕਰ ਰਹੇ ਵਿਅਕਤੀਆਂ ਨੂੰ ਮੌਤ ਦੀ ਇਸ ਭਿਆਨਕ ਖੇਡ ਤੋਂ ਬਚਾਇਆ ਜਾ ਸਕੇ।
Facebook Comment
Project by : XtremeStudioz