Close
Menu

ਨਸ਼ੇ ਦੀ ਤਸਕਰੀ ਲਈ ਅਪਣਾਇਆ ‘ਗੁਪਤ’ ਢੰਗ

-- 01 March,2015

ਚੰਡੀਗੜ੍, ਨਸ਼ਿਆਂ ਦੇ ਜਾਲ ਵਿੱਚ ਫਸੇ ਪੰਜਾਬ ਨੂੰ ਅੱਤ ਦੀ ਨਮੋਸ਼ੀ ਝੱਲਣੀ ਪੈ ਰਹੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਨਸ਼ਾ ਕਰਨ ਦੇ ਆਦੀ ਹੁਣ ਗੁਪਤ ਅੰਗਾਂ ਰਾਹੀਂ ਜੇਲ੍ਹਾਂ ਵਿੱਚ ਨਸ਼ੇ ਲਿਜਾਣ ਲੱਗੇ ਹਨ। ਤੋਡ਼ ਦੂਰ ਕਰਨ ਲੲੀ ਨਸ਼ੇਡ਼ੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਇਸ ਕਾਰਵਾੲੀ ਨੂੰ ਅੰਜਾਮ ਦੇ ਰਹੇ ਹਨ।
ਇਸ ਪ੍ਰਕਿਰਿਆ ਵਿੱਚ ਅੌਰਤਾਂ ਵੀ ਪਿਛੇ ਨਹੀਂ ਹਨ। ਜੇਲ੍ਹਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਲੂੰ ਕੰਡੇ ਖੜ੍ਹੇ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਗੁਪਤ ਅੰਗਾਂ ਰਾਹੀਂ ਜੇਲ੍ਹਾਂ ਵਿੱਚ ਨਸ਼ੇ ਲਿਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਢੰਗ ਨਾਲ ਨਸ਼ੇ ਲਿਜਾਣ ਕਾਰਨ ਕਈ ਬੇਕਸੂਰਾਂ ਨੂੰ ਵੀ ਜੇਲ੍ਹਾਂ ਵਿੱਚ ਕਈ ਤਰ੍ਹਾਂ ਦੀ ਨਮੋਸ਼ੀ ਝੱਲਣੀ ਪੈ ਰਹੀ ਹੈ ਕਿੳੁਂਕਿ ੳੁਨ੍ਹਾਂ ਨੂੰ ਵੀ ਅਜਿਹੀ ਤਲਾਸ਼ੀਆਂ ਪ੍ਰਕਿਰਿਆ ਵਿਚੋਂ ਲੰਘਣਾ ਪੈ ਰਿਹਾ ਹੈ। ਜੇਲ੍ਹ ਪ੍ਰਸ਼ਾਸਨ ਨੂੰ ਫਿਲਹਾਲ ਇਸ ਦਾ ਕੋਈ ਤੋੜ ਨਹੀਂ ਲੱਭ ਰਿਹਾ। ਪਿਛਲੇ ਸਮੇਂ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਮੁੱਖ ਰੱਖਦਿਆਂ ਦੇਸ਼ ਦੇ ਹਵਾਈ ਅੱਡਿਆਂ ਅਤੇ ਜੇਲ੍ਹਾਂ ਵਿੱਚ ਬਾਡੀ ਸਕੈਨਰ ਲਾਉਣ ਦੀ ਗੱਲ ਤੁਰੀ ਸੀ ਪਰ ਇਸ ਨਾਲ ਮਨੁੱਖੀ ਅਧਿਕਾਰਾਂ ਦਾ ਮੁੱਦਾ ਜੁੜਨ ਕਾਰਨ ਕਾਨੂੰਨੀ ਅੜਿੱਕਾ ਪੈ ਗਿਆ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਆਉਂਦੇ ਮੁਲਾਕਾਤੀਆਂ ਵੱਲੋਂ ਵੀ ਨਾਟਕੀ ਢੰਗਾਂ ਨਾਲ ਨਸ਼ਾ ਲਿਆਉਣ ਦੀਆਂ ਸੂਹਾਂ ਮਿਲਣ ਕਾਰਨ ਜੇਲ੍ਹ ਪ੍ਰਸ਼ਾਸਨ ਨੂੰ ਤਲਾਸ਼ੀ ਕਰਨ ਦੇ ਢੰਗ-ਤਰੀਕਿਆਂ ਉਪਰ ਨਵੇਂ ਸਿਰਿਓਂ ਨਜ਼ਰਸਾਨੀ ਕਰਨੀ ਪੈ ਰਹੀ ਹੈ। ਅਜਿਹੇ ਕਈ ਮਾਮਲਿਆਂ ਵਿੱਚ ਜੇਲ੍ਹ ਸਟਾਫ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਇਕ ਹਵਾਲਾਤੀ ਜਦੋਂ ਆਪਣੀ ਪਤਨੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੈਰਕ ਵੱਲ ਜਾ ਰਿਹਾ ਸੀ, ਤਾਂ ਤਲਾਸ਼ੀ ਦੌਰਾਨ ਉਸ ਦੇ ਗੁਪਤ ਅੰਗ’ ਅਤੇ ਬੈਗ ਦੀ ਤਣੀ ਵਿਚੋਂ ਸਮੈਕ ਦੀ ਇੱਕ-ਇੱਕ ਪੁੜੀ ਬਰਾਮਦ ਹੋਈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਬੰਦ ਦੋ ਹਵਾਲਾਤੀ ਜਦੋਂ ਅਦਾਲਤ ਵਿਚੋਂ ਪੇਸ਼ੀ ਭੁਗਤ ਕੇ ਵਾਪਸ ਆਏ ਤਾਂ ਉਨ੍ਹਾਂ ਦੇ ਗੁਪਤ ਅੰਗਾਂ ਵਿਚੋਂ ਨਸ਼ੀਲੇ ਪਾਊਡਰ ਦੀਆਂ ਪੁੜੀਆਂ ਬਰਾਮਦ ਹੋਈਆਂ।
ਮਾਡਰਨ ਜੇਲ੍ਹ ਜਲੰਧਰ ਅੈਟ ਕਪੂਰਥਲਾ ਵਿਚਲੇ ਨਸ਼ਾ ਛੁਡਾਊ ਕੇਂਦਰ ਤੋਂ ਜਦੋਂ ਇੱਕ ਹਵਾਲਾਤੀ ਹੁਸ਼ਿਆਰਪੁਰ ਦੀ ਜੇਲ੍ਹ ਵਿੱਚ ਆਇਆ ਤਾਂ ਉਸ ਦੇ ਗੁਪਤ ਅੰਗ ਵਿਚੋਂ 0.170 ਮਿਲੀਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਜੇਲ੍ਹ ਦਾ ਇੱਕ ਹੋਰ ਹਵਾਲਾਤੀ ਜਦੋਂ ਫਾਸਟ ਟਰੈਕ ਕੋਟ ਹੁਸ਼ਿਆਰਪੁਰ ਵਿਚੋਂ ਪੇਸ਼ੀ ਭੁਗਤ ਕੇ ਮੁੜਿਆ ਤਾਂ ਉਸ ਦੇ ਗੁਪਤ ਅੰਗ ਵਿਚੋਂ 230 ਮਿਲੀਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਜਦੋਂ ਇੱਕ ਹਵਾਲਾਤੀ ਪੇਸ਼ੀ ਭੁਗਤ ਕੇ ਆਇਆ ਤਾਂ ਉਸ ਦੇ ‘ਗੁਪਤ ਅੰਗ’ ਵਿਚੋਂ ਸੱਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮਾਡਲ ਜੇਲ੍ਹ ਜਲੰਧਰ ਐਟ ਕਪੂਰਥਲਾ ਵਿੱਚ ਜਦੋਂ ਇਕ ਅੌਰਤ ਆਪਣੇ ਪਤੀ ਨਾਲ ਮੁਲਾਕਾਤ ਕਰਨ ਆਈ ਤਾਂ ਉਸ ਵੱਲੋਂ ਆਪਣੇ ਸਰੀਰ ਵਿੱਚ ਨਾਟਕੀ ਢੰਗ ਨਾਲ ਲਕੋਇਆ ਪੰਜ ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸੇ ਜੇਲ੍ਹ ਵਿੱਚ ਜਦੋਂ ਹਵਾਲਾਤੀ ਆਪਣੇ ਭਰਾ ਨਾਲ ਮੁਲਾਕਾਤ ਕਰਕੇ ਵਾਪਸ ਆਇਆ ਤਾਂ ਉਸ ਦੇ ਗੁਪਤ ਅੰਗ ਵਿਚੋਂ ਮੋਮੀ ਲਿਫਾਫੇ ’ਚ ਲਪੇਟੀ 8.70 ਗ੍ਰਾਮ ਹੈਰੋਇਨ ਬਰਾਮਦ ਹੋਈ। ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਇਕ ਕੈਦੀ ਦੇ ਅੰਡਰਵੀਅਰ ਵਿਚੋਂ ਨਸ਼ੀਲਾ ਪਾਊਡਰ ਮਿਲਣ ਦੀ ਘਟਨਾ ਵਾਪਰੀ ਹੈ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਜਦੋਂ ਇਕ ਕੈਦੀ ਪੇਸ਼ੀ ਭੁਗਤ ਕੇ ਆਇਆ ਤਾਂ ਉਸ ਦੇ ਗੁਪਤ ਅੰਗ ਵਿਚੋਂ 55 ਨਸ਼ੀਲੀਆਂ ਗੋਲੀਆਂ ਮਿਲੀਆਂ। ਇਸੇ ਜੇਲ੍ਹ ਦੇ ਇੱਕ ਹੋਰ ਬੰਦੀ ਦੇ ਗੁਪਤ ਅੰਗ ਵਿਚੋਂ 87 ਗੋਲੀਆਂ ਅਤੇ ਦੋ ਗ੍ਰਾਮ ਚਰਸ ਬਰਾਮਦ ਕੀਤੀ ਹੈ। ਕੇਂਦਰੀ ਜੇਲ੍ਹ ਲੁਧਿਆਣਾ ਦੇ ਦੋ ਹਵਾਲਾਤੀ ਜਦੋਂ ਪੇਸ਼ੀ ਭੁਗਤ ਕੇ ਆਏ ਤਾਂ ਉਨ੍ਹਾਂ ਦੇ ਗੁਪਤ ਅੰਗਾਂ ਵਿਚੋਂ 175 ਨਸ਼ੀਲੀਆਂ ਗੋਲੀਆਂ, ਸਮੈਕ ਤੇ ਨਸ਼ੀਲਾ ਪਾਊਡਰ ਬਰਾਮਦ ਹੋਇਆ।
ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ   ਜਦੋਂ ਇਕ ਹਵਾਲਾਤੀ ਮਹਿਲਾ ਪੇਸ਼ੀ ਭੁਗਤ ਕੇ ਆਈ ਤਾਂ ਉਸ ਵਲੋਂ ਆਪਣੇ ਸਰੀਰ ਵਿੱਚ ਨਾਟਕੀ ਢੰਗ ਨਾਲ ਲੁਕਾਇਆ ਇੱਕ ਮੋਬਾਈਲ ਫੋਨ ਤੇ ਬੀੜੀਆਂ ਦੇ ਤਿੰਨ ਬੰਡਲ ਬਰਾਮਦ ਕੀਤੇ ਗਏ।

ਸਰੀਰਕ ਅੰਗਾਂ ਵਿੱਚ ਛੁਪਾ ਕੇ ਨਸ਼ਾ ਲਿਆੳੁਣ ਦਾ ਮੁੱਦਾ ਗੰਭੀਰ: ਏਡੀਜੀਪੀ
ਏਡੀਜੀਪੀ (ਜੇਲ੍ਹਾਂ) ਪੰਜਾਬ ਰਾਜਪਾਲ ਮੀਨਾ ਨੇ ਆਖਿਆ ਕਿ ਜੇਲ੍ਹਾਂ ਵਿੱਚ ਗੁਪਤ ਅੰਗਾਂ ਰਾਹੀਂ ਨਸ਼ਾ ਲੈ ਕੇ ਜਾਣ ਦਾ ਮੁੱਦਾ ਬੜਾ ਗੰਭੀਰ ਹੈ ਅਤੇ ਇਸ ਦਾ ਕੋਈ ਪੱਕਾ ਹੱਲ ਨਹੀਂ ਹੈ। ਜੇਲ੍ਹ ਸਟਾਫ ਵੱਲੋਂ ਹਰੇਕ ਕੈਦੀ ਜਾਂ ਹਵਾਲਾਤੀ ਦੀ ਸਰੀਰਕ ਤੌਰ ’ਤੇ ਤਲਾਸ਼ੀ ਲੈਣੀ ਨਾ ਤਾਂ ਯੋਗ ਹੈ ਅਤੇ ਨਾ ਹੀ ਸੰਭਵ ਹੈ। ਫਿਰ ਵੀ ਉਨ੍ਹਾਂ ਸ਼ੱਕੀ ਕੈਦੀਆਂ ਦੀ ਸਰੀਰਕ ਤੌਰ ’ਤੇ ਤਲਾਸ਼ੀ ਲੈਣ ਦੇ ਆਦੇਸ਼ ਦਿੱਤੇ ਹਨ। ਫਿਲਹਾਲ ਜੇਲ੍ਹਾਂ ਵਿੱਚ ਬਾਡੀ ਸਕੈਨਰ ਲਾਉਣ ਦੀ ਮਨਜ਼ੂਰੀ ਵੀ ਨਹੀਂ ਹੈ। ਇਸ ਢੰਗ ਨਾਲ ਨਸ਼ਾ ਲਿਆਉਣ ਵਾਲੇ ਕੁਝ ਕੈਦੀ ਗੰਭੀਰ ਬਿਮਾਰ ਵੀ ਹੋ ਚੁੱਕੇ ਹਨ।

Facebook Comment
Project by : XtremeStudioz