Close
Menu

ਨਸਲਵਾਦ ਅਤੇ ਧੱਕੇਸ਼ਾਹੀ ਦੇ ਖਿਲਾਫ ‘ਗੁਲਾਬੀ’ ਰੰਗ ‘ਚ ਰੰਗੇ ਜਗਮੀਤ ਸਿੰਘ ਅਤੇ ਅਮਰਜੀਤ ਸੋਹੀ

-- 13 April,2017
ਓਟਾਵਾ— 12 ਅਪ੍ਰੈਲ ਨੂੰ ਕੈਨੇਡਾ ਵਿਚ ‘ਇੰਟਰਨੈਸ਼ਨਲ ਡੇਅ ਆਫ ਪਿੰਕ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਭੇਦਭਾਵ, ਧੱਕੇਸ਼ਾਹੀ ਅਤੇ ਨਸਲਵਾਦ ਦੇ ਖਿਲਾਫ ਵਿਰੋਧ ਦਰਸਾਉਣ ਲਈ ਗੁਲਾਬੀ ਰੰਗ ਦਾ ਕੋਈ ਕੱਪੜਾ ਪਹਿਨਿਆ ਜਾਂਦਾ ਹੈ। ਇਸ ਮੌਕੇ ਓਨਟਾਰੀਓ ਤੋਂ ਵਿਧਾਇਕ ਜਗਮੀਤ ਸਿੰਘ ਨੇ ਗੁਲਾਬੀ ਦਸਤਾਰ ਸਜਾ ਕੇ ਧੱਕੇਸ਼ਾਹੀ ਅਤੇ ਨਸਲਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਸੰਰਚਨਾ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਅਮਰਜੀਤ ਸੋਹੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਗੁਲਾਬੀ ਰੰਗ ਦੀ ਕਮੀਜ਼ ਪਹਿਨ ਕੇ ਨਸਲਵਾਦ ਦੀ ਖਿਲਾਫਤ ਕੀਤੀ।
 
ਜਗਮੀਤ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਹ ਹੈਰਾਨ ਹਨ ਕਿ ਅੱਜ ਵੀ ਲੋਕ ਕਿਵੇਂ ਦੂਜੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਕੇ ਨਿਸ਼ਾਨਾ ਕਿਉਂ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਅੱਜ ਵੀ ਕਈ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਸਾਨੂੰ ਸਾਰਿਆਂ ਨੂੰ ਇਸ ਧੱਕੇਸ਼ਾਹੀ ਦੇ ਖਿਲਾਫ ਖੜ੍ਹੇ ਹੋਣ ਅਤੇ ਮਿਲ ਕੇ ਇਸ ਦਾ ਵਿਰੋਧ ਕਰਨ ਦੀ।
Facebook Comment
Project by : XtremeStudioz