Close
Menu

ਨਸਾਊ ਕਾਊਂਟੀ ਚੋਣਾਂ ‘ਚ ਤਿੰਨ ਭਾਰਤੀ ਵੀ ਉਮੀਦਵਾਰ

-- 06 August,2013

india

ਨਿਊਯਾਰਕ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ‘ਚ ਭਾਰਤੀ ਮੂਲ ਦੇ ਤਿੰਨ ਵਿਅਕਤੀ ਨਸਾਊ ਕਾਊਂਟੀ ਦੇ ਐਗਜ਼ੀਕਿਊਟਿਵ ਅਹੁਦੇ ਦੀ ਚੋਣ ਲੜ ਰਹੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਦੇ ਸਹਿਯੋਗੀ ਦੇ ਤੌਰ ‘ਤੇ ਤਿੰਨ ਵੱਖ-ਵੱਖ ਅਹੁਦਿਆਂ ‘ਤੇ ਚੋਣ ਲੜ ਰਹੇ ਹਨ। ਕਾਊਂਟੀ ਦੇ ਐਗਜ਼ੀਕਿਊਟਿਵ ਦਾ ਕੰਮ ਵੀ ਅਮਰੀਕਾ ਦੇ ਮੈਟਰੋ ਸ਼ਹਿਰਾਂ ਦੇ ਮੇਅਰ ਵਾਂਗ ਹੁੰਦਾ ਹੈ। ਡੈਮੋਕ੍ਰੇਟ ਉਮੀਦਵਾਰ ਟਾਮ ਸੁਓਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਨਸਾਊ ਕਾਊਂਟੀ ਨੂੰ ਰਹਿਣ ਲਈ ਫਿਰ ਤੋਂ ਇਕ ਖਿੱਚ ਦੇ ਕੇਂਦਰ ਅਤੇ ਕਿਫਾਇਤੀ ਖੇਤਰ ਬਨਾਉਣ ਦੀ ਜ਼ਰੂਰਤ ਹੈ। ਸੁਓਦੀ ਗਵਰਨਰ ਐਡ੍ਰਿਊ ਕੁਓਮੋ ਖਿਲਾਫ ਵੀ ਚੋਣ ਲੜ ਚੁੱਕੇ ਹਨ। ਭਾਰਤੀ ਮੂਲ ਦੀ ਮਿਲੀ ਮਖੀਜਾਨੀ ਡੈਮੋਕ੍ਰੇਟਿਕ ਪਾਰਟੀ ਵਲੋਂ ਟਾਊਨ ਆਫ ਓਇਸਟਰ ਬੇ ਦੇ ਟਾਊਨ ਕਲਰਕ ਦੇ ਉਮੀਦਵਾਰ ਦੇ ਤੌਰ ‘ਤੇ ਮੈਦਾਨ ‘ਚ ਹਨ। ਪੇਸ਼ੇ ਤੋਂ ਵਕੀਲ ਮਿਲੀ ਫਿਲਹਾਲ ਨਸਾਊ ਕਾਊਂਟੀ ਦੀ ਸੁਪਰੀਮ ਕੋਰਟ ਦੀ ਇਕ ਅਦਾਲਤ ਦੀ ਕਾਨੂੰਨੀ ਕਲਰਕ ਹੈ। ਆਂਧਰ ਪ੍ਰਦੇਸ਼ ‘ਚ ਪੈਦਾ ਹੋਏ ਸ਼ਕਰ ਨੈਲਨੁਥਾਲਾ ਟਾਊਨ ਆਫ ਓਇਸਟਰ ਬੇ ਦੇ ਕੌਂਸਲ ਮੈਂਬਰ ਦੇ ਉਮੀਦਵਾਰ ਦੇ ਤੌਰ ‘ਤੇ ਆਪਣੀ ਕਿਸਮਤ ਆਜ਼ਮਾ ਰਹੇ ਹਨ। ਤੀਜੇ ਭਾਰਤੀ-ਅਮਰੀਕੀ ਸਿਦ ਨਥਨ ਹਨ ਜੋ ਨਾਰਥ ਹੈਮਪਸਟੇਡ ਟਾਊਨ ‘ਚ ਕੌਂਸਲ ਮੈਂਬਰ ਦੇ ਉਮੀਦਵਾਰ ਦੇ ਤੌਰ ‘ਤੇ ਚੋਣ ਮੈਦਾਨ ‘ਚ ਹਨ।

Facebook Comment
Project by : XtremeStudioz